ਮਨਿਸਟਰੀ ਆਫ ਡਿਫੈਂਸ ਨੇ 55 ਕੰਟੋਨਮੈਂਟ ਬੋਰਡਾਂ ਦੇ ਮੈਂਬਰਾਂ ਦੀ ਵਧਾਈ ਮਿਆਦ
Thursday, Feb 06, 2020 - 11:19 AM (IST)
ਫਿਰੋਜ਼ਪੁਰ (ਕੁਮਾਰ) - ਭਾਰਤ ਸਰਕਾਰ ਦੀ ਮਨਿਸਟਰੀ ਆਫ ਡਿਫੈਂਸ ਨੇ ਦੇਸ਼ ਦੀਆਂ 55 ਕੰਟੋਨਮੈਂਟ ਬੋਰਡਾਂ ਦੇ ਮੈਂਬਰਾਂ ਦੀ ਮਿਆਦ 6 ਮਹੀਨਿਆਂ ਲਈ ਵਧਾ ਦਿੱਤੀ ਹੈ। ਮਨਿਸਟਰੀ ਆਫ ਡਿਫੈਂਸ ਵੱਲੋਂ ਜਾਰੀ ਪੱਤਰ ’ਚ ਲਿਖਿਆ ਗਿਆ ਹੈ ਕਿ ਪ੍ਰਬੰਧਕੀ ਕਾਰਣਾਂ ਨੂੰ ਲੈ ਕੇ ਦੇਸ਼ ਦੀਆਂ 55 ਕੰਟੋਨਮੈਂਟ ਬੋਰਡਾਂ ਦੇ ਮੈਂਬਰਾਂ ਦੀ ਇਸ ਸਮੇਂ ਚੋਣ ਕਰਵਾਉਣਾ ਸੰਭਵ ਨਹੀਂ ਹੈ। ਇਸ ਲਈ ਕੰਟੋਨਮੈਂਟ ਐਕਟ 2006 ਤਹਿਤ ਸਾਰੇ ਕੰਟੋਨਮੈਂਟ ਬੋਰਡਾਂ ਦੇ ਮੈਂਬਰਾਂ ਦੀ ਮਿਆਦ 6 ਮਹੀਨਿਆਂ ਲਈ ਵਧਾਈ ਜਾਂਦੀ ਹੈ। ਡਿਪਟੀ ਡਾਇਰੈਕਟਰ (ਕਿਊ. ਐਂਡ ਸੀ.) ਰਾਜੇਸ਼ ਕੁਮਾਰ ਸ਼ਾਹ ਦੇ ਹਸਤਾਖਰਾਂ ਸਣੇ ਇਹ ਪੱਤਰ ਡਾਇਰੈਕਟਰ ਜਨਰਲ ਡਿਫੈਂਸ ਅਸਟੇਟ, ਪ੍ਰਿੰਸੀਪਲ ਡਾਇਰੈਕਟਰ ਡਿਫੈਂਸ ਅਸਟੇਟ, ਚੀਫ ਐਗਜ਼ੀਕਿਊਟਿਵ ਅਫਸਰ ਕੰਟੋਨਮੈਂਟ ਬੋਰਡ ਫਿਰੋਜ਼ਪੁਰ ਸਣੇ ਦੇਸ਼ ਦੀਆਂ ਸਾਰੀਆਂ ਕੰਟੋਨਮੈਂਟ ਬੋਰਡਾਂ ਨੂੰ ਭੇਜ ਦਿੱਤਾ ਗਿਆ ਹੈ।