ਧਰਮਸੌਤ ਵੱਲੋਂ ਕਰੋਡ਼ ਦੀ ਲਾਗਤ ਨਾਲ ਬਣੀ ਨਵੀਂ ਸਡ਼ਕ ਦਾ ਉਦਘਾਟਨ

12/17/2019 5:49:57 PM

ਨਾਭਾ (ਸਤੀਸ਼): ਨਗਰ ਕੌਂਸਲ ਨਾਭਾ ਪ੍ਰਧਾਨ ਰਜਨੀਸ਼ ਮਿੱਤਲ ਸ਼ੈਂਟੀ ਦੀ ਅਗਵਾਈ ’ਚ ਦੁਲੱਦੀ ਗੇਟ ਤੋਂ ਲੈ ਚੁੰਗੀ ਤੱਕ 1 ਕਰੋਡ਼ ਦੀ ਲਾਗਤ ਨਾਲ ਇੰਟਰਲਾਕਿੰਗ ਸਡ਼ਕ ਬਣਾਈ ਗਈ। ਉਦਘਾਟਨ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੌਤ ਨੇ ਆਪਣੇ ਕਰ-ਕਮਲਾਂ ਨਾਲ ਕੀਤਾ। ਇਸ ਮੌਕੇ ਧਰਮਸੌਤ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਮੈਂਬਰ ਪਾਰਲੀਮੈਂਟ ਮਹਾਰਾਣੀ ਪ੍ਰਨੀਤ ਕੌਰ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਨਾਭਾ ਸ਼ਹਿਰ ਨੂੰ ਸੁੰਦਰ ਬਣਾਇਆ ਜਾ ਰਿਹਾ ਹੈ। ਇਸ ਮੌਕੇ ਨਗਰ ਕੌਂਸਲ ਪ੍ਰਧਾਨ ਰਜਨੀਸ਼ ਮਿੱਤਲ ਸ਼ੈਂਟੀ ਨੇ ਕਿਹਾ ਕਿ ਹਲਕਾ ਵਿਧਾਇਕ ਅਤੇ ਕੈਬਨਿਟ ਮੰਤਰੀ ਵੱਲੋਂ ਚੋਣਾਂ ਦੌਰਾਨ ਸ਼ਹਿਰ ਵਾਸੀਆਂ ਨਾਲ ਜੋ ਵਾਅਦੇ ਕੀਤੇ ਗਏ ਸਨ, ਉਹ ਪਹਿਲ ਦੇ ਆਧਾਰ ’ਤੇ ਹੱਲ ਕੀਤੇ ਜਾ ਰਹੇ ਹਨ। ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਬਾਕੀ ਦੇ ਵਿਕਾਸ ਬਹੁਤ ਜਲਦ ਹੀ ਪੂਰੇ ਕੀਤੇ ਜਾਣਗੇ।

ਇਸ ਮੌਕੇ ਇੰਪਰੂਵਮੈਂਟ ਟਰੱਸਟ ਚੇਅਰਮੈਨ ਅਮਰਦੀਪ ਖੰਨਾ, ਹਰੀ ਕ੍ਰਿਸ਼ਨ ਸੇਠ ਵਾਈਸ-ਚੇਅਰਮੈਨ ਕਾਂਗਰਸ ਵਪਾਰ ਸੈੱਲ ਪੰਜਾਬ, ਨਵਦੀਪ ਧਾਲੀਵਾਲ ਹਨੀ ਪ੍ਰਧਾਨ ਟਰੱਕ ਯੂਨੀਅਨ ਨਾਭਾ, ਸੀਨੀਅਰ ਕੌਂਸਲਰ ਅਸ਼ੋਕ ਬਿੱਟੂ, ਅਮਨ ਗੁਪਤਾ ਪ੍ਰਧਾਨ ਗਊਸ਼ਾਲਾ ਕਮੇਟੀ, ਸੂਰਜ ਭਾਨ ਸਿੰਗਲਾ, ਦਲੀਪ ਬਿੱਟੂ ਕੌਂਸਲਰ, ਜਗਦੀਸ਼ ਮੱਗੋ ਪ੍ਰਧਾਨ ਨਾਭਾ ਉਤਸਵ ਕਮੇਟੀ ਨਾਭਾ, ਓਮ ਪ੍ਰਕਾਸ਼ ਗਰਗ ਅੱਗਰਵਾਲ ਸਭਾ ਜ਼ਿਲਾ ਪ੍ਰਧਾਨ, ਸੁਭਾਸ਼ ਸਹਿਗਲ ਸਕੱਤਰ ਨਾਭਾ ਵਪਾਰ ਮੰਡਲ ਨਾਭਾ, ਪ੍ਰਮੋਦ ਜਿੰਦਲ ਕੌਂਸਲਰ, ਅਨਿਲ ਰਾਣਾ ਸਾਬਕਾ ਕੌਂਸਲਰ, ਇੰਦਰਜੀਤ ਚੀਕੂ ਸਰਪੰਚ ਥੂਹੀ, ਰੀਨਾ ਬਾਂਸਲ ਪ੍ਰਧਾਨ ਮਹਿਲਾ ਕਾਂਗਰਸ, ਵਿਵੇਕ ਸਿੰਗਲਾ ਪ੍ਰਧਾਨ ਕਾਂਗਰਸ ਵਪਾਰ ਸੈੱਲ, ਸੰਜੇ ਮੱਗੋ, ਗੋਪਾਲ ਪਾਲਾ, ਬਿਨੇ ਗਰਗ, ਚਰਨਜੀਤ ਬਾਤਿਸ਼ ਸਿਆਸੀ ਸਕੱਤਰ, ਗੌਰਵ ਗਾਬਾ ਸੀ. ਈ. ਓ. ਹੀਰਾ ਆਟੋ ਮੋਬਾਇਲ, ਮੇਅੰਕ ਮਿੱਤਲ, ਨਰਿੰਦਰਜੀਤ ਭਾਟੀਆ ਕੌਂਸਲਰ, ਰਵਨੀਸ਼ ਗੋਇਲ ਕਾਲਾ, ਭੁਵੇਸ਼ ਬਾਂਸਲ ਪ੍ਰਧਾਨ, ਨਿਤਿਨ ਜੈਨ, ਸੁਰਿੰਦਰ ਛਿੰਦੀ, ਕਸ਼ਮੀਰ ਲਾਲਕਾ, ਮਾਨਵ ਤਲਵਾਡ਼ ਅਤੇ ਸੰਨੀ ਸਿੰਗਲਾ ਆਦਿ ਹਾਜ਼ਰ ਸਨ।


Shyna

Content Editor

Related News