ਪ੍ਰਵਾਸੀ ਮਜ਼ਦੂਰ ਨੇ ਟ੍ਰੇਨ ਹੇਠਾਂ ਆ ਕੇ ਕੀਤੀ ਖੁਦਕੁਸ਼ੀ

07/26/2020 1:24:11 AM

ਮੋਗਾ, (ਆਜ਼ਾਦ)- ਬੀਤੀ ਦੇਰ ਰਾਤ ਅਣਪਛਾਤੀ ਮਾਲ ਗੱਡੀ ਦੇ ਹੇਠਾਂ ਆ ਕੇ ਇਕ ਪ੍ਰਵਾਸੀ ਮਜ਼ਦੂਰ ਸੰਜੇ ਮੰਡਲ (50) ਨਿਵਾਸੀ ਬਿਹਾਰ ਹਾਲ ਅਬਾਦ ਲਾਲ ਸਿੰਘ ਰੋਡ ਮੋਗਾ ਵਲੋਂ ਖੁਦਕੁਸ਼ੀ ਕੀਤੇ ਜਾਣ ਦਾ ਪਤਾ ਲੱਗਾ ਹੈ। ਘਟਨਾ ਦੀ ਜਾਣਕਾਰੀ ਮਿਲਣ ’ਤੇ ਰੇਲਵੇ ਪੁਲਸ ਚੌਂਕੀ ਦੇ ਸਹਾਇਕ ਥਾਣੇਦਾਰ ਜਗਰੂਪ ਸਿੰਘ, ਲਾਲ ਸਿੰਘ ਅਤੇ ਹੋਰ ਪੁਲਸ ਅਧਿਕਾਰੀ ਮੌਕੇ ’ਤੇ ਪੁੱਜੇ ਅਤੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਆਸ-ਪਾਸ ਤੋਂ ਪੁੱਛ-ਗਿੱਛ ਕੀਤੀ।

ਸਹਾਇਕ ਥਾਣੇਦਾਰ ਜਗਰੂਪ ਸਿੰਘ ਨੇ ਦੱਸਿਆ ਕਿ ਸੰਜੇ ਮੰਡਲ ਜੋ ਤਿੰਨ ਬੱਚਿਆਂ ਦਾ ਪਿਉ ਸੀ, ਪਿਛਲੇ 30-35 ਸਾਲ ਤੋਂ ਉਚਾ ਟਿੱਬਾ ਲਾਲ ਸਿੰਘ ਰੋਡ ’ਤੇ ਪਰਿਵਾਰ ਸਮੇਤ ਰਹਿੰਦਾ ਸੀ। ਬੀਤੀ ਦੇਰ ਰਾਤ ਉਸਨੇ ਅਣਪਛਾਤੀ ਮਾਲ ਗੱਡੀ ਹੇਠਾਂ ਆ ਕੇ ਖੁਦਕੁਸ਼ੀ ਕਰ ਲਈ। ਇਸ ਸਬੰਧ ਵਿਚ ਮ੍ਰਿਤਕ ਦੀ ਪਤਨੀ ਸੋਨੀ ਮੰਡਲ ਅਤੇ ਭਰਾ ਸੰਜੇ ਮੰਡਲ ਦੇ ਬਿਆਨਾਂ ’ਤੇ ਅ/ਧ 174 ਦੀ ਕਾਰਵਾਈ ਕੀਤੀ ਗਈ ਹੈ। ਉਨ੍ਹਾਂ ਕਿਹਾ ਲਾਸ਼ ਦਾ ਸਿਵਲ ਹਸਪਤਾਲ ਮੋਗਾ ਤੋਂ ਪੋਸਟਮਾਰਟਮ ਕਰਵਾਉਣ ਦੇ ਬਾਅਦ ਵਾਰਿਸਾਂ ਦੇ ਹਵਾਲੇ ਕੀਤਾ ਜਾਵੇਗਾ।


Bharat Thapa

Content Editor

Related News