ਪ੍ਰਵਾਸੀ ਮਜ਼ਦੂਰ ਨੇ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਕੀਤੀ ਸਮਾਪਤ

05/26/2020 4:39:30 PM

ਘਨੌਰ (ਮਦਨ ਲਾਲ): ਅੱਜ ਅਨਾਜ ਮੰਡੀ ਘਨੌਰ ਵਿਖੇ ਇਕ ਪ੍ਰਵਾਸੀ ਮਜ਼ਦੂਰ ਵਲੋਂ ਫਾਹਾ ਲਾ ਕੇ ਆਪਣੀ ਜੀਵਨ ਲੀਲਾ ਸਮਾਪਤ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮਿਲੀ ਜਾਣਕਾਰੀ ਮੁਤਾਬਕ ਪ੍ਰਵਾਸੀ ਗੋਬਿੰਦ ਪ੍ਰਸ਼ਾਦ ਪੁੱਤਰ ਰਾਜ ਬੱਲੀ ਘਨੌਰ ਵਿਖੇ ਨਿਹਾਲ ਚੰਦ ਸ਼ਿਵ ਕੁਮਾਰ ਆੜਤੀ ਦੀ ਦੁਕਾਨ ਤੇ ਕੰਮ ਕਰਦਾ ਸੀ।ਮੁੰਡੇ ਦੇ ਪਿਤਾ ਰਾਜ ਬੱਲੀ ਕਿਹਾ ਕਿ ਸਾਨੂੰ ਅੱਜ ਘਨੌਰ ਤੋਂ ਟੈਲੀਫੋਨ ਆਇਆ ਕਿ ਤੁਹਾਡੇ ਮੁੰਡੇ ਨੇ ਖੁਦਕੁਸ਼ੀ ਕਰ ਲਈ ਹੈ।ਇਹ ਸੁਣਕੇ ਉਹ ਆਪਣੇ ਭਤੀਜੇ ਨੂੰ ਨਾਲ ਲੈ ਕੇ ਆਏ ਤੇ ਦੇਖਿਆ ਕਿ ਉਨ੍ਹਾਂ ਦਾ ਮੁੰਡਾ ਘਨੌਰ ਅਨਾਜ ਮੰਡੀ ਉਪਰ ਬਣੇ ਕਮਰੇ 'ਚ ਗਲ਼ 'ਚ ਤਾਰ ਪਾਕੇ ਫਾਂਸੀ ਲਗਾ ਲਈ ਹੈ। ਮੁੰਡੇ ਦੇ ਪਿਤਾ ਨੇ ਘਨੌਰ ਪੁਲਸ ਨੂੰ ਦਿੱਤੇ ਬਿਆਨਾਂ 'ਚ ਕਿਹਾ ਕਿ ਮੇਰਾ ਮੁੰਡਾ ਮਾਨਸਿਕ ਤੌਰ 'ਤੇ ਪਰੇਸ਼ਾਨ ਰਹਿਦਾ ਸੀ, ਜਿਸ ਕਰਕੇ ਉਸ ਨੇ ਇਹ ਕਦਮ ਚੁੱਕਿਆ।ਉਨ੍ਹਾਂ ਕਿਹਾ ਕਿ ਮੈਂ ਕਿਸੇ ਉੱਪਰ ਕੋਈ ਕਾਰਵਾਈ ਨਹੀਂ ਕਰਨੀ ਚਾਹੁੰਦਾ। ਐੱਸ. ਐੱਚ.ਓ. ਘਨੌਰ ਥਾਣਾ ਮੁਖੀ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਪੁਲਸ ਨੇ 174 ਦੀ ਕਾਰਵਾਈ ਕਰਕੇ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ।


Shyna

Content Editor

Related News