ਮਨਰੇਗਾ ਮਜ਼ਦੂਰ ਲੋਕਾਂ ਨੇ ਦਿਹਾੜੀ ਨਾ ਮਿਲਣ ’ਤੇ ਸਰਕਾਰ ਦਾ ਕੀਤਾ ਵਿਰੋਧ

01/21/2022 11:22:50 AM

ਮੰਡੀ ਘੁਬਾਇਆ (ਕੁਲਵੰਤ): ਸਰਕਾਰ ਵੱਲੋ ਬੇਰੋਜ਼ਗਾਰ ਮਜ਼ਦੂਰ ਲੋਕਾਂ ਨੂੰ 100 ਦਿਨ ਗਾਰੰਟੀ ਯੋਜਨਾ ਤਹਿਤ ਨਰੇਗਾ ਦਾ ਕੰਮ ਦਿੱਤਾ ਗਿਆ ਹੈ ਪਰ ਅਫਸਰਸ਼ਾਹੀ ਦੀ ਮਿਲੀ ਭੁਗਤ ਨਾਲ ਉਨ੍ਹਾਂ ਨੂੰ ਪੈਸੇ ਦਾ ਭੁਗਤਾਨ ਨਹੀਂ ਮਿਲ ਰਿਹਾ। ਜਿਸ ਕਰ ਕੇ ਪਿੰਡ ਸੁਖੇਰਾ ਬੋਦਲਾ ਦੇ ਬੇਰੋਜ਼ਗਾਰ ਲੋਕਾਂ ’ਚ ਅੱਜ ਰੋਸ ਪੈਦਾ ਹੋ ਰਿਹਾ ਹੈ। ਜਾਣਕਾਰੀ ਅਨੁਸਾਰ ਪਿੰਡ ਸੁਖੇਰਾ ਬੋਦਲਾ ਦੇ ਰਮੇਸ਼ ਸਿੰਘ, ਕਸ਼ਮੀਰ ਸਿੰਘ, ਵੈਦ ਸਿੰਘ, ਬਲਵਿੰਦਰ ਸਿੰਘ ਆਦਿ ਲੋਕਾਂ ਨੇ ਪ੍ਰੈੱਸਨੋਟ ਦਿੰਦੇ ਹੋਏ ਦੱਸਿਆ ਕਿ ਉਨ੍ਹਾਂ ਦੇ ਪਿੰਡ ਦੇ ਬੇਰੋਜ਼ਗਾਰ ਲੋਕਾਂ ਨੂੰ ਨਰੇਗਾ ਤਹਿਤ ਤੇ 26/11/2021 ਨੂੰ 6 ਦਿਨਾਂ ਦਾ ਕੰਮ ਅਤੇ 17/12/2021 ਨੂੰ 13 ਦਿਨ ਦਾ ਕੰਮ ਮਿਲਾ ਸੀ। ਜਿਸ ਵਿਚ ਲਗਭਗ ਔਰਤਾਂ ਅਤੇ ਆਦਮੀ 100 ਤੋਂ ਉਪਰ ਲੋਕਾਂ ਨੇ ਕੰਮ ਕੀਤਾ। ਜਿਨ੍ਹਾਂ ਨੂੰ ਉਨ੍ਹਾਂ ਦੀ ਕੀਤੀ ਦਿਹਾੜੀ ਦਾ ਅਜੇ ਤਕ ਭੁਗਤਾਨ ਨਹੀਂ ਦਿੱਤਾ ਗਿਆ।

ਇਹ ਵੀ ਪੜ੍ਹੋ : ਮੰਦਰ ਦਾ ਦਰਵਾਜ਼ਾ ਤੋੜ ਕੇ ਚਾਂਦੀ ਦੇ ਮੁਕਟ, ਛਤਰ, ਪਿੱਤਲ ਦੀ ਮੂਰਤੀ ਤੇ ਨਕਦੀ ਚੋਰੀ

ਉਨ੍ਹਾਂ ਨੇ ਕਿਹਾ ਕਿ ਅੱਜ ਸਿਆਲ ਦੇ ਦਿਨਾਂ ਵਿਚ ਹੋਰ ਕੰਮਕਾਰ ਨਾ ਹੋਣ ਕਰ ਕੇ ਸਾਡੇ ਚੁੱਲ੍ਹੇ ਠੰਡੇ ਹੋਏ ਪੈ ਹਨ। ਜਿਸ ਕਰ ਕੇ ਆਪਣੇ ਅਤੇ ਆਪਣੇ ਬੱਚਿਆਂ ਦਾ ਪੇਟ ਪਾਲਣਾਂ ਬਹੁਤ ਔਖਾ ਹੋ ਚੁੱਕਾ ਹੈ। ਇਸ ਕਰ ਕੇ ਉਹ ਕਈ ਵਾਰ ਔਰਤਾਂ ਅਤੇ ਆਦਮੀ ਬੀ.ਡੀ.ਓ. ਦਫ਼ਤਰ ਦੇ ਗੇੜੇ ਮਾਰ ਚੁੱਕੇ ਹਨ ਪਰ ਅੱਜ ਤੱਕ ਉਨ੍ਹਾਂ ਦੀ ਗਲ ਨਹੀਂ ਸੁਣੀ ਗਈ। ਇਸ ਨੂੰ ਲੈ ਕੇ ਉਨ੍ਹਾਂ ਨੇ ਪਿੰਡ ਸੁਖੇਰਾ ਬੋਦਲਾ ਦੇ ਸਾਰੇ ਮਨਰੇਗਾ ਮਜ਼ਦੂਰ ਇਕੱਠੇ ਹੋ ਕੇ ਕਰਮਚਾਰੀਆਂ ਦੀ ਵਿਰੋਧਤਾ ਕੀਤੀ ਗਈ। ਉਨ੍ਹਾਂ ਕਿਹਾ ਕਿ ਜੇ ਸਾਡੇ ਕੀਤੇ ਕੰਮਾਂ ਦੀ ਦਿਹਾੜੀ ਜਲਦੀ ਤੋਂ ਜਲਦੀ ਨਾ ਦਿੱਤੀ ਗਈ ਤਾਂ ਅਸੀ ਵੱਡੇ ਪੱਧਰ ’ਤੇ ਰੋਸ ਕਰਾਂਗੇ ਅਤੇ ਬੀ.ਡੀ.ਓ. ਦਫ਼ਤਰ ਦਾ ਘਿਰਾਓ ਵੀ ਕਰਾਂਗੇ।

ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ


Anuradha

Content Editor

Related News