ਟਕਸਾਲੀ ਕਾਂਗਰਸੀਆਂ ਨੇ ਮੀਟਿੰਗ ਕਰਕੇ ਨਗਰ ਕੌਂਸਲ ਤਪਾ ਦੇ 15 ਵਾਰਡਾਂ ''ਚ ਉਮੀਦਵਾਰ ਖੜ੍ਹੇ ਕਰਨ ਦਾ ਐਲਾਨ
Sunday, Dec 13, 2020 - 11:56 AM (IST)
ਤਪਾ ਮੰਡੀ (ਸ਼ਾਮ,ਗਰਗ): ਨਗਰ ਕੌਂਸਲ ਤਪਾ ਦੀਆਂ ਚੌਣਾਂ ਲਈ ਉਤਸ਼ਾਹਿਤ ਹੁੰਦਿਆਂ ਇਥੋਂ ਦੀ ਮੰਡੀ ਅਤੇ ਪਿੰਡ ਦੇ ਕਾਂਗਰਸ ਦੇ ਪਰਿਵਾਰਾਂ ਨੇ ਇਕਜੁੱਟਤਾ ਦਿਖਾਉਂਦੇ ਹੋਏ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਅਸ਼ਵਨੀ ਕੁਮਾਰ ਭੂਤ ਦੇ ਸ਼ੈਲਰ ਵਿਖੇ ਮੀਟਿੰਗ ਹੋਈ। ਇਸ 'ਚ ਟਕਸਾਲੀ ਕਾਂਗਰਸੀਆਂ ਚੇ ਚਾਰ ਪਰਿਵਾਰ ਸ਼ਾਮਲ ਹੋਏ ਜਿਨ੍ਹਾਂ 'ਚ ਸਾਬਕਾ ਰੇਲਵੇ ਮੰਤਰੀ ਪਵਨ ਕੁਮਾਰ ਬਾਂਸਲ ਦੇ ਚਚੇਰੇ ਭਰਾ ਮਿਠੁਨ ਲਾਲ ਬਾਂਸਲ, ਪੰਜਾਬ ਦੇ ਸਿਹਤ ਮੰਤਰੀ ਬਲਵੀਰ ਸਿੰਘ ਸਿਧੂ ਦੇ ਭਰਾ ਤੇ ਵਾਈਸ ਚੇਅਰਮੈਨ ਭੁਪਿੰਦਰ ਸਿੰਘ ਸਿੱਧੂ, ਸ਼ਹੀਦ ਰਘੁਵੀਰ ਚੰਦ ਭੂਤ ਦੇ ਪੁੱਤਰ ਅਤੇ ਟਰੱਕ ਯੂਨੀਅਨ ਦੇ ਪ੍ਰਧਾਨ ਅਸ਼ੋਕ ਭੂਤ, ਸ਼ੈਲਰ ਐਸੋਸੀਏਸ਼ਨ ਦੇ ਪ੍ਰਧਾਨ ਸੰਜੇ ਭੂਤ(ਟਿੰਡੋ),ਸਵ.ਬਲਵੀਰ ਸਿੰਘ ਧਾਲੀਵਾਲ ਦੇ ਪੁੱਤਰ ਅਤੇ ਮਾਰਕੀਟ ਕਮੇਟੀ ਦੇ ਚੇਅਰਮੈਨ ਅਮਰਜੀਤ ਸਿੰਘ ਧਾਲੀਵਾਲ, ਕਾਂਗਰਸ ਦੇ ਸੂਬਾ ਸਕੱਤਰ ਅਨਿਲ ਕੁਮਾਰ ਭੂਤ ਅਤੇ ਸ਼ੁਸੀਲ ਕੁਮਾਰ ਭੂਤ ਸ਼ਾਮਲ ਹੋਏ।
ਮੀਟਿੰਗ 'ਚ ਫੈਸਲਾ ਲਿਆ ਗਿਆ ਕਿ ਆਗਾਮੀ ਨਗਰ ਕੌਂਸਲ ਦੀਆਂ ਚੋਣਾਂ 'ਚ ਨਗਰ ਕੌਂਸਲ ਤਪਾ ਦੇ ਕੁੱਲ 15 ਵਾਰਡਾਂ 'ਚ ਹੀ ਕਾਂਗਰਸ ਦੇ ਉਮੀਦਵਾਰ ਖੜ੍ਹੇ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਅਕਾਲੀ ਦਲ ਦੇ ਸਮਰਥਕਾਂ ਦੇ ਝੂਠੇ ਪ੍ਰਚਾਰ ਦਾ ਮੂੰਹ ਤੋੜ ਜਵਾਬ ਦਿੱਤਾ ਜਾਵੇਗਾ। ਜਿਸ ਵਿੱਚ ਉਨ੍ਹਾਂ ਕਿਹਾ ਹੈ ਕਿ ਸ. ਬਲਵੀਰ ਸਿੰਘ ਸਿਧੂ ਕੈਬਨਿਟ ਮੰਤਰੀ ਪੰਜਾਬ ਤੇ ਇਹ ਮੀਟਿੰਗ ਸੱਦੀ ਗਈ ਹੈ। ਅਕਾਲੀ ਦਲ ਦੇ ਉਮੀਦਵਾਰਾਂ ਦਾ ਡੱਟਕੇ ਮੁਕਾਬਲਾ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਜੇ ਕਾਂਗਰਸ ਹਮਦਰਦੀ ਰੱਖਣ ਵਾਲੇ ਕੋਈ ਹੋਰ ਉਮੀਦਵਾਰ ਚੋਣ ਲੜਨ ਦਾ ਚਾਹਵਾਨ ਹੋਵੇਗਾ ਉਹ ਅਗਲੀ ਮੀਟਿੰਗ 'ਚ ਵਿਚਾਰਿਆਂ ਜਾਵੇਗਾ। ਉਨ੍ਹਾਂ ਕਿਹਾ ਜੇਕਰ ਕੋਈ ਉਮੀਦਵਾਰ ਚੋਣ ਨਿਸ਼ਾਨ ਤੇ ਚੋਣ ਲੜਨ ਦਾ ਚਾਹਵਾਨ ਹੋਵੇ ਤਾਂ ਉਹ ਚੋਣ ਲੜ ਸਕਦਾ ਹੈ। ਇਹ ਐਲਾਨ ਹੁੰਦਿਆਂ ਹੀ ਅਕਾਲੀ ਦਲ ਅਤੇ ਆਪ ਦੇ ਖੇਮਿਆਂ 'ਚ ਹਿੱਲਜੁੱਲ ਪੈਦਾ ਹੋ ਗਈ ਹੈ।