ਦੁਕਾਨਦਾਰ ਮੈਡੀਕਲ ਸ਼ਾਪ ਬੰਦ ਕਰ ਕੇ ਗਿਆ ਘਰ, ਜਦੋਂ ਸਵੇਰੇ ਮੁੜਿਆ ਤਾਂ ਹਾਲ ਦੇਖ ਰਹਿ ਗਿਆ ਹੱਕਾ-ਬੱਕਾ
Thursday, Dec 05, 2024 - 11:28 PM (IST)
ਮੋਗਾ (ਕਸ਼ਿਸ਼ ਸਿੰਗਲਾ)- ਬੀਤੀ ਦੇਰ ਰਾਤ ਅਣਪਛਾਤੇ ਵਿਅਕਤੀਆਂ ਵੱਲੋਂ ਮੋਗਾ ਦੇ ਬੇਅੰਤ ਨਗਰ, ਗਲੀ ਨੰਬਰ 7 ਵਿੱਚ ਇੱਕ ਮੈਡੀਕਲ ਸ਼ਾਪ ਨੂੰ ਨਿਸ਼ਾਨਾ ਬਣਾ ਕੇ 30 ਹਜ਼ਾਰ ਰੁਪਏ ਦੀ ਨਕਦੀ ਅਤੇ ਇੱਕ ਲਾਇਸੈਂਸੀ ਰਿਵਾਲਵਰ ਲੁੱਟ ਲਏ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਦੁਕਾਨਦਾਰ ਵਰਿੰਦਰ ਕੁਮਾਰ ਨੇ ਦੱਸਿਆ ਕਿ ਉਸ ਦੀ ਬੇਅੰਤ ਨਗਰ ਵਿਖੇ ਮੈਡੀਕਲ ਦੀ ਦੁਕਾਨ ਹੈ। ਉਸ ਨੂੰ ਸਵੇਰੇ ਕਿਸੇ ਨੇ ਇਸ ਬਾਰੇ ਸੂਚਨਾ ਦਿੱਤੀ ਕਿ ਤੁਹਾਡੀ ਦੁਕਾਨ ਦੇ ਸ਼ਟਰ ਟੁੱਟੇ ਹੋਏ ਹਨ। ਇਸ ਮਗਰੋਂ ਜਦੋਂ ਉਸ ਨੇ ਆ ਕੇ ਦੇਖਿਆ ਤਾਂ ਉਹ ਹੈਰਾਨ ਰਹਿ ਗਿਆ।
ਇਹ ਵੀ ਪੜ੍ਹੋ- ਪਹਿਲਾਂ DJ 'ਤੇ ਇਕੱਠਿਆਂ ਪਾਇਆ ਭੰਗੜਾ, ਫ਼ਿਰ ਪਿਓ-ਪੁੱਤ ਨੇ ਕਰ'ਤਾ ਨੌਜਵਾਨ ਦਾ ਕਤਲ
ਉਸ ਨੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਫੁਟੇਜ ਚੈੱਕ ਕੀਤੀ ਤਾਂ ਦੇਖਿਆ ਕਿ ਦੋ ਅਣਪਛਾਤੇ ਵਿਅਕਤੀ ਸ਼ਟਰ ਤੋੜ ਰਹੇ ਹਨ। ਉਸ ਨੇ ਦੱਸਿਆ ਕਿ ਉਕਤ ਨੌਜਵਾਨ ਦੁਕਾਨ ਦਾ ਸ਼ਟਰ ਤੋੜ ਕੇ ਬੈਗ 'ਚ ਪਈ 30,000 ਰੁਪਏ ਦੀ ਨਕਦੀ, ਇਕ ਲਾਇਸੈਂਸੀ ਰਿਵਾਲਵਰ ਅਤੇ ਕਰੀਬ 8,000 ਰੁਪਏ ਦੀ ਹੋਰ ਨਕਦੀ ਚੋਰੀ ਕਰ ਕੇ ਲੈ ਗਏ, ਜਿਸ ਬਾਰੇ ਪੁਲਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਜਾਂਚ ਅਧਿਕਾਰੀ ਸਰਦਾਰਾ ਸਿੰਘ ਨੇ ਦੱਸਿਆ ਕਿ ਸਾਨੂੰ ਸੂਚਨਾ ਮਿਲੀ ਸੀ ਕਿ ਬੇਅੰਤ ਨਗਰ ਸਥਿਤ ਇੱਕ ਮੈਡੀਕਲ ਦੀ ਦੁਕਾਨ 'ਚ ਚੋਰੀ ਹੋਈ ਹੈ। ਦੁਕਾਨ 'ਚ ਲੱਗੇ ਸੀ.ਸੀ.ਟੀ.ਵੀ. ਕੈਮਰੇ ਦੀ ਜਾਂਚ ਕਰ ਕੇ ਅਣਪਛਾਤੇ ਵਿਅਕਤੀਆਂ ਖਿਲਾਫ਼ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
ਇਹ ਵੀ ਪੜ੍ਹੋ- ਵੱਡੀ ਖ਼ਬਰ ; ਸ਼ੁੱਕਰਵਾਰ ਦੀ ਛੁੱਟੀ ਹੋ ਗਈ Cancel
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e