ਗੈਸ ਏਜੰਸੀ ਦੇ ਕਰਿੰਦਿਆਂ ਤੋਂ ਨਕਾਬਪੋਸ਼ ਲੁਟੇਰੇ 47 ਹਜ਼ਾਰ ਲੁੱਟ ਕੇ ਫਰਾਰ

07/16/2022 1:21:53 AM

ਦਿੜ੍ਹਬਾ ਮੰਡੀ (ਅਜੈ) : ਦਿੜ੍ਹਬਾ ਸ਼ਹਿਰ ਤੇ ਇਲਾਕੇ 'ਚ ਚੋਰੀ ਤੇ ਲੁੱਟ-ਖੋਹ ਦੀਆਂ ਵਾਰਦਾਤਾਂ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। ਚੋਰ-ਲੁਟੇਰੇ ਬਿਨਾਂ ਕਿਸੇ ਵੀ ਡਰ ਤੋਂ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਹਨ, ਜਦੋਂਕਿ ਦਿੜ੍ਹਬਾ ਪੰਜਾਬ ਦੇ ਖਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਦਾ ਹਲਕਾ ਹੈ। ਇਸ ਦੇ ਬਾਵਜੂਦ ਰੋਜ਼ਾਨਾ ਹੋ ਰਹੀਆਂ ਵਾਰਦਾਤਾਂ ਕਰਕੇ ਇੱਥੋਂ ਦੇ ਵਸਨੀਕ ਆਪਣੇ-ਆਪ ਨੂੰ ਅਸੁਰੱਖਿਅਤ ਮਹਿਸੂਸ ਕਰ ਰਹੇ ਹਨ। ਜਾਣਕਾਰੀ ਅਨੁਸਾਰ ਦਿੜ੍ਹਬਾ ਦੀ ਅਨਾਹਤ ਭਾਰਤ ਗੈਸ ਏਜੰਸੀ ਦੇ ਕਰਿੰਦੇ ਪਿੰਡ ਜਨਾਲ ਅੰਦਰ ਗੈਸ ਸਿਲੰਡਰਾਂ ਦੀ ਸਪਲਾਈ ਦੇਣ ਗਏ ਹੋਏ ਸਨ। ਉਸ ਸਮੇਂ ਲੁਟੇਰੇ ਇਕ ਕਾਰ 'ਚ ਆਏ ਤੇ ਉਨ੍ਹਾਂ ਕੋਲ ਜਿੰਨੇ ਵੀ ਪੈਸੇ ਸਨ, ਉਹ ਬੈਗ ਸਮੇਤ ਖੋਹ ਕੇ ਫਰਾਰ ਹੋ ਗਏ, ਜਿਸ ਦੀ ਸੂਚਨਾ ਤੁਰੰਤ ਥਾਣਾ ਦਿੜ੍ਹਬਾ ਵਿਖੇ ਦਿੱਤੀ ਗਈ।

ਇਹ ਵੀ ਪੜ੍ਹੋ : ਗੋਲਡੀ ਬਰਾੜ ਦੇ ਨਾਂ ਖਾਤਾ ਖੁਲ੍ਹਵਾਉਣ ਵਾਲੇ ਚੜ੍ਹੇ ਪੁਲਸ ਹੱਥੇ, ਮਿਲਿਆ ਰਿਮਾਂਡ, ਹੋ ਸਕਦੇ ਨੇ ਵੱਡੇ ਖੁਲਾਸੇ

ਜਾਂਚ ਅਧਿਕਾਰੀ ਦਰਸ਼ਨ ਸਿੰਘ ਨੇ ਦੱਸਿਆ ਕਿ ਅਨਾਹਤ ਭਾਰਤ ਗੈਸ ਏਜੰਸੀ ਦੇ ਮੁਲਾਜ਼ਮ ਰਾਣਾ ਸਿੰਘ ਨੇ ਪੁਲਸ ਨੂੰ ਦਿੱਤੀ ਜਾਣਕਾਰੀ ਵਿੱਚ ਦੱਸਿਆ ਕਿ ਉਹ ਦਿੜ੍ਹਬਾ ਦੇ ਲਾਗਲੇ ਪਿੰਡ ਜਨਾਲ ਵਿਖੇ ਗੈਸ ਸਿਲੰਡਰ ਦੇ ਰਹੇ ਸੀ ਕਿ ਉਥੇ 2 ਨਕਾਬਪੋਸ਼ ਸਵਿੱਫਟ ਕਾਰ 'ਚੋਂ ਨਿਕਲ ਕੇ ਆਏ ਤੇ ਉਨ੍ਹਾਂ ਕੋਲੋ ਪੈਸਿਆਂ ਵਾਲਾ ਬੈਗ ਖੋਹ ਕੇ ਫਰਾਰ ਹੋ ਗਏ। ਕਰਿੰਦੇ ਦੇ ਦੱਸਣ ਮੁਤਾਬਕ ਬੈਗ 'ਚ ਕਰੀਬ 47 ਹਜ਼ਾਰ 608 ਰੁਪਏ ਦਾ ਕੈਸ਼ ਸੀ। ਇਸ ਘਟਨਾ ਨੂੰ ਲੈ ਕੇ ਥਾਣਾ ਦਿੜ੍ਹਬਾ ਪੁਲਸ ਨੇ ਮਾਮਲਾ ਦਰਜ ਕਰਕੇ ਇਲਾਕੇ ਅੰਦਰ ਨਾਕਾਬੰਦੀ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ਲੁਟੇਰਿਆਂ ਨੂੰ ਜਲਦ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਗੈਸ ਏਜੰਸੀ ਦੇ ਮਾਲਕ ਨਵਤੇਜ ਸਿੰਘ ਨੇ ਕਿਹਾ ਕਿ ਅਸੀਂ ਅੱਜ ਹੋਈ ਘਟਨਾ ਦੀ ਸੂਚਨਾ ਪੁਲਸ ਨੂੰ ਦੇ ਦਿੱਤੀ ਹੈ, ਪੁਲਸ ਨੇ ਲੁਟੇਰਿਆਂ ਨੂੰ ਜਲਦ ਕਾਬੂ ਕਰਨ ਦਾ ਵਿਸ਼ਵਾਸ ਦਿਵਾਇਆ ਹੈ।

ਖ਼ਬਰ ਇਹ ਵੀ : ਗੋਲਡੀ ਬਰਾੜ ਆਇਆ ਮੀਡੀਆ ਸਾਹਮਣੇ, ਉਥੇ ਸੰਸਦ 'ਚ ਸਹੁੰ ਚੁੱਕਣ ਨੂੰ ਲੈ ਕੇ MP ਮਾਨ ਦਾ ਵੱਡਾ ਬਿਆਨ, ਪੜ੍ਹੋ TOP 10

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


Mukesh

Content Editor

Related News