ਨਵੇਂ ਬਾਜ਼ਾਰ ’ਚ ਫਿਰ ਹੋਈ ਚੋਰੀ

01/12/2019 12:59:36 AM

ਸੁਨਾਮ, ਊਧਮ ਸਿੰਘ ਵਾਲਾ, (ਮੰਗਲਾ)- ਨਵੇਂ ਬਾਜ਼ਾਰ ’ਚ ਇਕ ਰੈਡੀਮੇਡ ਗਾਰਮੈਂਟਸ ਦੀ ਦੁਕਾਨ ’ਚ ਦੇਰ ਰਾਤ ਚੋਰੀ ਹੋ ਗਈ। ਵਰਨਣਯੋਗ ਹੈ ਕਿ ਕਰੀਬ 10 ਕੁ ਦਿਨ ਪਹਿਲਾਂ ਵੀ ਇਸੀ ਬਾਜ਼ਾਰ ’ਚ ਇਕ ਰੈਡੀਮੇਡ ਗਾਰਮੈਂਟਸ ਦੀ ਦੁਕਾਨ ਵਿਚ ਇਸੀ ਢੰਗ ਨਾਲ ਚੋਰੀ ਹੋਈ ਸੀ। ਦੂਸਰੀ ਵਾਰ ਚੋਰੀ ਹੋਣ ਨਾਲ ਦੁਕਾਨਦਾਰਾਂ ’ਚ ਡਰ ਦਾ ਮਾਹੌਲ ਹੈ। ਇਸ ਮੌਕੇ ਜਾਣਕਾਰੀ ਦਿੰਦੇ ਹੋਏ ਜਿੰਦਲ ਗਾਰਮੈਂਟਸ ਦੇ ਮਾਲਕ ਰਜਿੰਦਰ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਦੀ ਦੁਕਾਨ ਦੇ ਨਾਲ ਕੰਸਟਰੱਕਸ਼ਨ ਦਾ ਕੰਮ ਚੱਲ ਰਿਹਾ ਹੈ, ਚੋਰ ਦੁਕਾਨ ਦੇ ਪਿੱਛੇ ਤੋਂ ੳੁਸ ਜਗ੍ਹਾ ਤੋਂ ਪੋਡ਼ੀ ਆਦਿ ਸਾਮਾਨ ਉਠਾ ਕੇ ਉਨ੍ਹਾਂ ਦੀ ਦੁਕਾਨ ਦੀ ਛੱਤ ’ਤੇ ਚਡ਼੍ਹ ਕੇ ਉਪਰੀ ਮੰਜ਼ਿਲ ਦਾ ਗੇਟ ਤੋਡ਼ ਕੇ ਦੁਕਾਨ ਦੇ ਅੰਦਰ ਦਾਖਲ ਹੋਏ ਹਨ। ਉਨ੍ਹਾਂ ਨੇ ਦੱਸਿਆ ਕਿ ਚੋਰੀ ਕਰਨ ਵਾਲੇ ਵਿਅਕਤੀ ਆਪਣੇ ਕੱਪਡ਼ੇ, ਰੇਲਵੇ ਟਿਕਟ, ਪੈਨ ਡਰਾਈਵ, ਪਲਾਸ, ਪੇਚਕਸ ਆਦਿ ਸਾਮਾਨ ਉਨ੍ਹਾਂ ਦੀ ਦੁਕਾਨ ’ਤੇ ਹੀ ਛੱਡ ਕੇ ਚਲੇ ਗਏ, ਜਿਸ ਨੂੰ ਮੌਕਾ ਦੇਖਣ ਆਏ ਪੁਲਸ ਅਧਿਕਾਰੀਆਂ ਦੇ ਹਵਾਲੇ ਕੀਤਾ ਗਿਆ। ਦੁਕਾਨ ’ਚ ਚੋਰੀ ਹੋਏ ਸਾਮਾਨ ਦੇ ਨੁਕਸਾਨ ’ਤੇ ਉਨ੍ਹਾਂ ਕਿਹਾ ਕਿ ਉਹ ਅੱਜ ਇਸ ’ਤੇ ਕੁਝ ਵੀ ਨਹੀਂ ਕਰ ਸਕਦੇ ਕਿਉਂਕਿ ਇਸ ਦੀ ਛਾਣਬੀਣ ਕਰਨਾ ਬਾਕੀ ਹੈ। ਇਸ ਮੌਕੇ  ਮੌਜੂਦ ਕਈ ਦੁਕਾਨਦਾਰਾਂ ਨੇ ਦੱਸਿਆ ਕਿ ਪਿਛਲੇ ਦਿਨੀਂ ਹੋਈ ਚੋਰੀ ਵੀ ਇਸੀ ਢੰਗ ਨਾਲ ਹੋਈ ਸੀ ਅਤੇ ਹੈਰਾਨੀ ਦੀ ਗੱਲ ਇਹ ਹੈ ਕਿ ਰਾਤ ਨੂੰ ਇਹ ਘਟਨਾ ਚੌਕੀਦਾਰ ਦੇ ਮੌਜੂਦ ਹੋਣ ਨਾਲ ਵੀ ਘਟ ਰਹੀਆਂ ਹਨ। ਇਸ ਤੋਂ ਇਹ ਲਗਦਾ ਹੈ ਕਿ ਚੋਰੀ ਕਰਨ ਵਾਲੇ ਚੋਰਾਂ ਦੇ ਹੌਸਲੇ ਕਾਫੀ ਬੁਲੰਦ ਹਨ। ਦੁਕਾਨਦਾਰਾਂ ਵੱਲੋਂ ਮੰਗ ਹੈ ਕਿ ਪੁਲਸ ਜਲਦੀ ਤੋਂ ਜਲਦੀ ਚੋਰੀ ਕਰਨ ਵਾਲੇ ਚੋਰਾਂ ਨੂੰ ਫਡ਼ੇ ਤਾਂ ਕਿ ਸ਼ਹਿਰ ਵਿਚ ਅਜਿਹੀਆਂ ਘਟਨਾਵਾਂ ਫਿਰ ਤੋਂ ਨਾ ਹੋਣ । ਇਸ ਸਬੰਧੀ ਸਹਾਇਕ ਥਾਣੇਦਾਰ ਬੇਅੰਤ ਸਿੰਘ ਦੱਸਿਆ ਕਿ ਪੁਲਸ ਵੱਲੋਂ ਉਕਤ ਚੋਰੀ ਦੀ ਘਟਨਾ ਸਬੰਧੀ ਅਗਿਆਤ ਵਿਅਕਤੀਆਂ ਦੇ ਵਿਰੁੱਧ ਮਾਮਲਾ ਦਰਜ ਕਰ ਕੇ ਕਾਰਵਾਈ ਕੀਤੀ ਜਾ ਰਹੀ ਹੈ।


KamalJeet Singh

Content Editor

Related News