''ਪੰਜਾਬ ਦਾ ਬਜਟ 15 ਫਰਵਰੀ ਤਕ ਆਉਣ ਦੀ ਸੰਭਾਵਨਾ''

Thursday, Jan 17, 2019 - 08:06 PM (IST)

''ਪੰਜਾਬ ਦਾ ਬਜਟ 15 ਫਰਵਰੀ ਤਕ ਆਉਣ ਦੀ ਸੰਭਾਵਨਾ''

ਬਠਿੰਡਾ,(ਵਰਮਾ)— ਸੂਬੇ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਇਕ ਜਨਸਭਾ ਆਯੋਜਿਤ ਕਰਕੇ ਅਕਾਲੀ ਦਲ ਨੂੰ ਅਲਵਿਦਾ ਕਹਿ ਕੇ ਆਏ 3 ਕੌਂਸਲਰਾਂ ਨੂੰ ਪਾਰਟੀ 'ਚ ਸ਼ਾਮਲ ਕਰਦਿਆਂ ਕਿਹਾ ਕਿ ਇਹ ਕੌਂਸਲਰ ਅਕਾਲੀ ਦਲ ਦੀ ਰੀੜ ਦੀ ਹੱਡੀ ਸਨ। ਕਾਂਗਰਸ 'ਚ ਆਉਣ ਨਾਲ ਬਾਦਲ ਦੀ ਕਮਰ ਟੁੱਟੀ ਗਈ। ਸ਼ਹਿਰ 'ਚ ਕਾਂਗਰਸ ਅੱਗੇ ਤੋਂ ਹੋਰ ਮਜ਼ਬੂਤ ਹੋਈ ਅਜੇ ਕੁਝ ਹੋਰ ਅਕਾਲੀ ਆਗੂਆਂ ਦਾ ਆਉਣਾ ਸੰਭਵ ਹੈ। ਕਾਂਗਰਸ ਵਿਚ ਆਉਣ ਵਾਲੇ ਸਾਰੇ ਆਗੂਆਂ ਨੂੰ ਕਾਂਗਰਸ ਪਾਰਟੀ ਦੀ ਮਰਿਆਦਾ ਅਨੁਸਾਰ ਮਾਣ ਸਨਮਾਨ ਦਿੱਤਾ ਜਾਵੇਗਾ। ਕਾਂਗਰਸ ਵਿਚ ਸ਼ਾਮਲ ਹੋਣ ਵਾਲੇ ਕੌਂਸਲਰ ਜਿਨ੍ਹਾਂ ਵਿਚ ਮਾਸਟਰ ਹਰਮੰਦਰ ਸਿੰਘ, ਰਾਜਿੰਦਰ ਸਿੰਘ ਸਿੱਧੂ, ਰਾਜੂ ਸਰਾਂ ਸ਼ਾਮਲ ਹਨ, ਜਦਕਿ ਅਕਾਲੀ ਦਲ ਦਾ ਸਰਕਲ ਪ੍ਰਧਾਨ ਟਹਿਲ ਸਿੰਘ ਬੁੱਟਰ ਵੀ ਆਪਣਾ ਐਗ੍ਰੋ ਦਾ ਨਿਰਦੇਸ਼ਕ ਅਹੁਦਾ ਛੱਡ ਕੇ ਸ਼ਾਮਲ ਹੋਏੇ।

ਪ੍ਰੈਸ ਕਾਨਫਰੰਸ ਦੌਰਾਨ ਵਿੱਤ ਮੰਤਰੀ ਨੇ ਕਿਹਾ ਕਿ ਦੇਸ਼ ਦਾ ਕੇਂਦਰੀ ਬਜਟ 2 ਜਨਵਰੀ ਨੂੰ ਆਵੇਗਾ, ਜਦਕਿ 19-20 ਫਰਵਰੀ ਨੂੰ ਲੋਕ ਸਭਾ ਚੋਣਾਂ ਦਾ ਆਸਾਰ ਚੋਣ ਜਾਬਤਾ ਲਾਗੂ ਹੋਣ ਦੀ ਸੰਭਾਵਨਾ ਹੈ। ਇਸ ਲਈ ਸੰਭਵ ਹੈ ਕਿ 15 ਮਾਰਚ ਤੱਕ ਪੰਜਾਬ ਦਾ ਬਜਟ ਵੀ ਆਵੇਗਾ। ਉਨ੍ਹਾਂ ਕਿਹਾ ਕਿ ਬਜਟ ਦੇ ਮਾਮਲੇ 'ਚ ਅਜੇ ਤੱਕ ਮੰਤਰੀ ਮੰਡਲ ਦੀ ਮੀਟਿੰਗ ਨਹੀਂ ਹੋਈ ਪਰ ਉਮੀਦ ਜਤਾਈ ਜਾ ਰਹੀ ਹੈ ਕਿ ਚੋਣ ਜਾਬਤਾ ਤੋਂ ਪਹਿਲਾਂ ਹੀ ਬਜਟ ਜਾਰੀ ਕਰ ਦਿੱਤਾ ਜਾਵੇਗਾ। ਬਜਟ 'ਤੇ ਖੁਲਾਸਾ ਕਰਨ ਤੋਂ ਮਨਾ ਕਰਦਿਆਂ ਉਨ੍ਹਾਂ ਕਿਹਾ ਕਿ ਅਜੇ ਤੱਕ ਇਹ ਗੁਪਤ ਹੈ, ਜਦੋਂ ਉਨ੍ਹਾਂ ਤੋਂ ਪੁੱਛਿਆ ਕਿ ਕੋਈ ਨਵੇਂ ਕਰ ਤਾਂ ਨਹੀਂ ਲਾਏ ਜਾ ਰਹੇ ਤਾਂ ਇਸ 'ਤੇ ਉਨ੍ਹਾਂ ਚੁੱਪੀ ਸਾਧ ਲਈ। ਮਨਪ੍ਰੀਤ ਬਾਦਲ ਨੇ ਕਿਹਾ ਕਿ ਪੰਜਾਬ 'ਤੇ ਇਸ ਸਮੇਂ 225 ਕਰੋੜ ਰੁਪਏ ਦਾ ਕਰਜ਼ ਹੈ, ਜਦਕਿ ਸੂਬੇ ਦਾ ਬਜ਼ਟ 1 ਲੱਖ 25 ਹਜ਼ਾਰ ਕਰੋੜ ਹੈ। ਬਜਟ ਦਾ ਇਕ ਵੱਡਾ ਹਿੱਸਾ ਵਿਆਜ਼ ਦੇ ਰੂਪ 'ਚ ਚਲਾ ਜਾਂਦਾ ਹੈ। ਉਨ੍ਹਾਂ ਕਿਹਾ ਕਿ 20 ਮਹੀਨੇ ਦੇ ਕਾਰਜਕਾਲ ਦੌਰਾਨ ਕਾਂਗਰਸ 'ਚ ਕੋਈ ਨਵੀਂਆਂ ਪਰਿਯੋਜਨਾਵਾਂ ਸ਼ੁਰੂ ਕੀਤੀਆਂ, ਬਠਿੰਡਾ ਸ਼ਹਿਰ ਦੇ ਵਿਕਾਸ ਲਈ ਉਨ੍ਹਾਂ 29 ਕਰੋੜ ਦਾ ਫੰਡ ਵੀ ਜਾਰੀ ਕੀਤੇ।

ਅਕਾਲੀ ਦਲ 'ਤੇ ਗਰਜਦਿਆਂ ਵਿੱਤ ਮੰਤਰੀ ਨੇ ਕਿਹਾ ਕਿ ਪ੍ਰਕਾਸ਼ ਸਿੰਘ ਬਾਦਲ ਨੇ 19 ਸਾਲ 3 ਮਹੀਨੇ 10 ਦਿਨ ਸੂਬੇ ਦੀ ਵਾਂਗਡੋਰ ਸੰਭਾਲੀ ਤੇ ਪੰਜਾਬ ਦਾ ਸਵਰਨਾਸ਼ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬ ਇਕ ਅਜਿਹਾ ਸੂਬਾ ਹੈ ਜੋ ਪੂਰੇ ਦੇਸ਼ ਤੇ ਰਾਜ ਕਰ ਸਕਦਾ ਹੈ ਅਤੇ ਕਾਂਗਰਸ ਨੰਬਰ 1 ਸੂਬਾ ਬਣਾਉਣ ਲਈ ਕੋਸ਼ਿਸ਼ ਜਾਰੀ ਹੈ। ਅਕਾਲੀ ਦਲ ਦੀ ਨੀਤ ਤੇ ਨੀਤੀ ਵਿਚ ਫਰਕ ਸੀ ਜਿਸ ਕਾਰਨ ਪੰਜਾਬ ਪਿਛੜ ਗਿਆ। ਪੰਜਾਬ ਨੂੰ ਤਬਾਹ ਕਰਨ ਵਿਚ ਅਕਾਲੀ ਦਲ ਦਾ ਬਹੁਤ ਵੱਡਾ ਹੱਥ ਹੈ ਬੇਅਦਬੀ ਮਾਮਲੇ ਵਿਚ ਪੰਜਾਬ ਦੀ ਦੇਸ਼ ਭਰ ਵਿਚ ਕਿਰਕਿਰੀ ਹੋਈ।

ਇਸ ਮੌਕੇ ਜ਼ਿਲਾ ਕਾਂਗਰਸ ਪ੍ਰਧਾਨ ਅਰੂਣ ਵਧਾਵਨ, ਪ੍ਰਦੇਸ਼ ਕਾਂਗਰਸ ਦੇ ਸਕੱਤਰ ਅਸ਼ੋਕ ਕੁਮਾਰ, ਜੈਜੀਤ ਜੌਹਲ, ਜਗਰੂਪ ਸਿੰਘ ਗਿੱਲ, ਜ਼ਿਲਾ ਸ਼ਹਿਰੀ ਪ੍ਰਧਾਨ ਮੋਹਨ ਲਾਲ ਝੁੰਬਾ, ਟਹਿਲ ਸਿੰਘ ਸੰਧੂ, ਡਾ.ਸਤਪਾਲ ਭਠੇਜਾ, ਰਾਜਕੁਮਾਰ ਨੰਬਰਦਾਰ, ਮਨਪ੍ਰੀਤ ਬਾਦਲ ਨੇ ਰਾਜਨੀਤੀਕ ਸਲਾਹਕਾਰ ਦਰਸ਼ਨ ਘੁੱਦਾ, ਹਰਜੋਤ ਸਿੰਘ, ਰਾਜਨ ਗਰਗ, ਜਗਤਾਰ ਸਿੰਘ ਢਿੱਲੋਂ, ਜਸਵੀਰ ਸਿੰਘ ਢਿੱਲੋਂ, ਜੀਤ ਮੱਲ, ਕੇ. ਕੇ. ਅਗਰਵਾਲ, ਪਵਨ ਮਾਨੀ ਤੇ ਹੋਰ ਸ਼ਾਮਲ ਸਨ।


Related News