MLA ਨਰਿੰਦਰ ਕੌਰ ਭਰਾਜ ਦੇ ਪਤੀ ਮਨਦੀਪ ਲੱਖੇਵਾਲ ਨੇ ਘਰ ਦੀ ਛੱਤ ਡਿੱਗਣ ਵਾਲੇ ਦਿਵਿਆਂਗ ਨੂੰ ਦਿੱਤੀ ਵਿੱਤੀ ਸਹਾਇਤਾ

Sunday, Jul 07, 2024 - 04:45 PM (IST)

ਭਵਾਨੀਗੜ੍ਹ(ਕਾਂਸਲ): ਨੇੜਲੇ ਪਿੰਡ ਭੱਟੀਵਾਲ ਕਲ੍ਹਾਂ ਵਿਖੇ ਬੀਤੇ ਦਿਨ ਬਰਸਾਤ ਦੌਰਾਨ ਗਰੀਬ ਵਰਗ ਨਾਲ ਸਬੰਧਤ ਇਕ ਅਪਾਹਿਜ ਮਜ਼ਦੂਰ ਦੇ ਘਰ ਦੀ ਛੱਤ ਡਿੱਗ ਗਈ ਸੀ। ਜਿਸ ਸਬੰਧੀ ਅੱਜ ਹਲਕਾ ਵਿਧਾਇਕ ਸੰਗਰੂਰ ਨਰਿੰਦਰ ਕੌਰ ਭਰਾਜ ਦੇ ਪਤੀ ਮਨਦੀਪ ਸਿੰਘ ਲੱਖੇਵਾਲ ਵੱਲੋਂ ਘਟਨਾ ਦਾ ਜਾਇਜ਼ ਲਿਆ ਗਿਆ ਅਤੇ ਆਪਣੀ ਸੰਸਥਾਂ ਰਾਹੀ ਪਰਿਵਾਰ ਨੂੰ ਆਰਥਿਕ ਸਾਹਇਤਾ ਵੀ ਦਿੱਤੀ ਗਈ।

ਇਹ ਵੀ ਪੜ੍ਹੋ- ਪੰਜਾਬ ਤੋਂ ਸ੍ਰੀ ਹੇਮਕੁੰਟ ਸਾਹਿਬ ਦੇ ਦਰਸ਼ਨਾਂ ਲਈ ਗਏ ਗੁਰਸਿੱਖ ਨੌਜਵਾਨ ਦੀ ਮੌਤ

ਇਸ ਮੌਕੇ ਜਾਣਕਾਰੀ ਦਿੰਦਿਆਂ ਵਿਧਾਇਕ ਨਰਿੰਦਰ ਕੌਰ ਭਰਾਜ ਦੇ ਪਤੀ ਮਨਦੀਪ ਸਿੰਘ ਲੱਖੇਵਾਲ ਨੇ ਦੱਸਿਆ ਕਿ ਅੱਜ ਉਨ੍ਹਾਂ ਦਾ ਜਨਮ ਦਿਨ ਹੈ ਤੇ ਉਹ ਆਪਣਾ ਜਨਮ ਦਿਨ ਗਰੀਬ ਤੇ ਬੇਸਹਾਰਾ ਪਰਿਵਾਰਾਂ ਦੀ ਮਦਦ ਕਰਕੇ ਮਨਾਉਂਦੇ ਹਨ। ਜਿਸ ਦੇ ਤਹਿਤ ਹੀ ਅੱਜ ਉਨ੍ਹਾਂ ਵੱਲੋਂ ਆਪਣੀ ਟੀਮ ਸਮੇਤ ਪਿੰਡ ਭੱਟੀਵਾਲ ਕਲਾਂ ਵਿਖੇ ਉਕਤ ਦਿਵਿਆਂਗ ਮਜ਼ਦੂਰ ਮੋਹਨ ਸਿੰਘ ਦੇ ਘਰ ਪਹੁੰਚ ਕੇ ਘਟਨਾ ਦਾ ਜਾਇਜ਼ਾ ਲਿਆ ਗਿਆ ਹੈ ਤੇ ਗਰੀਬ ਪਰਿਵਾਰ ਨੂੰ ਆਪਣੀ ਸੰਸਥਾ ਗੁਰਧਿਆਨ ਚੈਰੀਟੇਬਲ ਸੁਸਾਇਟੀ ਰਾਹੀਂ ਪਰਿਵਾਰ ਨੂੰ 21000 ਰੁਪਏ ਅਤੇ ਰਾਸ਼ਨ ਭੇਂਟ ਕਰਕੇ ਪਰਿਵਾਰ ਦੀ ਸਹਾਇਤਾ ਕੀਤੀ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਵੱਲੋਂ ਪਰਿਵਾਰ ਦੇ ਸਿਰ ਉੱਪਰ ਮੁੜ ਛੱਤ ਬਣਾਉਣ ਲਈ ਪਰਿਵਾਰ ਨੂੰ ਹਰ ਸੰਭਵ ਮਦਦ ਕਰਨ ਦਾ ਭਰੋਸਾ ਦਿੱਤਾ ਗਿਆ ਹੈ। ਜਿਸ ਲਈ ਸਰਕਾਰ ਵੱਲੋਂ ਪਰਿਵਾਰ ਨੂੰ ਵੱਧ ਤੋਂ ਵੱਧ ਆਰਥਿਕ ਸਹਾਇਤਾ ਮੁਹੱਈਆ ਕਰਵਾਈ ਜਾਵੇਗੀ।

ਇਹ ਵੀ ਪੜ੍ਹੋ-  ਆਸਟ੍ਰੇਲੀਆ ਸੜਕ ਹਾਦਸੇ 'ਚ ਮਾਪਿਆਂ ਦੇ ਇਕਲੌਤੇ ਪੁੱਤ ਦੀ ਮੌਤ, 2 ਧੀਆਂ ਦਾ ਪਿਓ ਸੀ ਨੌਜਵਾਨ

ਉਨ੍ਹਾਂ ਕਿਹਾ ਇਸ ਕਾਰਜ ਨੂੰ ਜਲਦ ਨੇਪਰੇ ਚੜਾਉਣ ਲਈ ਉਨ੍ਹਾਂ ਵੱਲੋਂ ਆਪਣੀ ਟੀਮ ਦੀ ਡਿਊਟੀ ਲਗਾਈ ਗਈ ਹੈ। ਇਸ ਮੌਕੇ ਉਨ੍ਹਾਂ ਦੇ ਨਾਲ ਟਰੱਕ ਯੂਨੀਅਨ ਦੇ ਪ੍ਰਧਾਨ ਗੁਰਪ੍ਰੀਤ ਫੱਗੂਵਾਲਾ, ਲਖਵਿੰਦਰ ਲੱਖਾ, ਪੁਸਪਿੰਦਰ ਰਟੋਲ, ਗਗਨ ਰਟੋਲ, ਜੀਵਨ ਰਟੋਲ ਸਮੇਤ ਕਈ ਹੋਰ ਮੈਂਬਰ ਵੀ ਮੌਜੂਦ ਸਨ।

ਜ਼ਿਕਰਯੋਗ ਹੈ ਕਿ ਘਰ ਦੀ ਛੱਤ ਡਿੱਗ ਜਾਣ ਤੋਂ ਬਾਅਦ ਘਰ ਦੀਆਂ ਬਾਕੀ ਕੰਧਾਂ ਨੂੰ ਵੀ ਤਰੇੜਾਂ ਆ ਗਈਆਂ ਹਨ ਤੇ ਜੇਕਰ ਇਸ ਘਰ ਦਾ ਜਲਦ ਪੂਨਰ ਨਿਰਮਾਣ ਨਾ ਹੋਇਆ ਤਾਂ ਅੱਗੇ ਹੋਣ ਵਾਲੀ ਬਰਸਾਤ ਦੌਰਾਨ ਪਰਿਵਾਰ ਨੂੰ ਮੁੜ ਕਿਸੇ ਹੋਰ ਨੁਕਸਾਨ ਦਾ ਸਹਾਮਣਾ ਕਰਨਾ ਪੈ ਸਕਦਾ ਹੈ। ਇਸ ਲਈ ਪਿੰਡ ਵਾਸੀਆਂ ਨੇ ਹਲਕਾ ਵਿਧਾਇਕ ਦੇ ਪਤੀ ਨੂੰ ਅਪੀਲ ਕੀਤੀ ਕਿ ਇਸ ਗਰੀਬ ਦਿਵਿਆਂਗ ਮਜ਼ਦੂਰ ਦੇ ਘਰ ਦਾ ਜਲਦ ਨਿਰਮਾਣ ਕਰਵਾਉਣ ਲਈ ਸਰਕਾਰ ਤੋਂ ਜਲਦ ਸਹਾਇਤਾ ਕਰਵਾਈ ਜਾਵੇ।

ਇਹ ਵੀ ਪੜ੍ਹੋ- ਸੰਗਰੂਰ ਤੋਂ ਵੱਡੀ ਖ਼ਬਰ, ਸਾਥੀ ਅਧਿਆਪਕਾਂ ਤੋਂ ਦੁਖੀ ਹੋ ਕੇ ਮੁੱਖ ਅਧਿਆਪਕ ਨੇ ਕੀਤੀ ਖ਼ੁਦਕੁਸ਼ੀ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Shivani Bassan

Content Editor

Related News