ਮਾਨਸਿਕ ਪ੍ਰੇਸ਼ਾਨੀ ਦੇ ਚਲਦਿਆਂ ਵਿਅਕਤੀ ਨੇ ਕੀਤੀ ਖੁਦਕੁਸ਼ੀ
Saturday, Jul 20, 2019 - 12:53 AM (IST)

ਖੰਨਾ (ਜ. ਬ.)— ਖੁਰਦ ਇਲਾਕੇ 'ਚ ਪਸ਼ੂ ਵਪਾਰੀ ਨੇ ਫਾਹ ਲਗਾ ਕੇ ਆਪਣੀ ਜੀਵਨ ਲੀਲਾ ਖ਼ਤਮ ਕਰ ਲਈ। ਇਸ ਸਬੰਧੀ ਪੁਲਸ ਨੇ ਕਾਰਵਾਈ ਕਰ ਕੇ ਪੋਸਟਮਾਰਟਮ ਦੇ ਬਾਅਦ ਲਾਸ਼ ਨੂੰ ਵਾਰਸਾਂ ਹਵਾਲੇ ਕਰ ਦਿੱਤਾ ਸੀ। ਜਾਣਕਾਰੀ ਅਨੁਸਾਰ ਰਣਜੀਤ ਸਿੰਘ ਛੋਟਾ (43) ਪੁੱਤਰ ਮਹਿੰਦਰ ਸਿੰਘ ਨਿਵਾਸੀ ਪਿੰਡ ਖੰਨਾ-ਖੁਰਦ ਜੋ ਕਿ ਪਸ਼ੂਆਂ ਦਾ ਵਪਾਰ ਕਰਦਾ ਸੀ ਤੇ ਘਰ 'ਚ ਇਕੱਲਾ ਹੀ ਰਹਿੰਦਾ ਸੀ। ਉਸਦੇ ਮਾਤਾ-ਪਿਤਾ ਦਾ ਦਿਹਾਂਤ ਹੋ ਚੁੱਕਿਆ ਹੈ ਤੇ ਉਸਦਾ ਇਕ ਭਰਾ ਸ਼ਮਸ਼ਾਨਘਾਟ ਰੋਡ 'ਤੇ ਰਹਿੰਦਾ ਹੈ । ਰਣਜੀਤ ਸਿੰਘ ਜੋ ਕਿ ਕੁਆਰਾ ਸੀ ਅਤੇ ਘਰ 'ਚ ਇਕੱਲਾ ਹੀ ਰਹਿੰਦਾ ਸੀ । ਜਿਸ ਵਲੋਂ ਫਾਹ ਲਗਾ ਕੇ ਆਤਮਹੱਤਿਆ ਕੀਤੀ ਗਈ । ਜਿਸ ਦੌਰਾਨ ਸ਼ੁਕੱਰਵਾਰ ਸਵੇਰੇ ਉਸ ਸਮੇਂ ਪਤਾ ਚੱਲਿਆ, ਜਦੋਂ ਪਿੰਡ ਦੇ ਹੀ ਰਹਿਣ ਵਾਲੇ ਇਕ ਸਮਾਜਸੇਵੀ ਬਹਾਦਰ ਸਿੰਘ ਨੇ ਰਣਜੀਤ ਸਿੰਘ ਦੇ ਘਰ ਉਸਦੀ ਲਾਸ਼ ਨੂੰ ਹੁੱਕ ਦੇ ਨਾਲ ਬੰਨ੍ਹੇ ਪਰਨੇ ਨਾਲ ਝੂਲਦਾ ਵੇਖਿਆ। ਪਿੰਡ ਵਾਸੀਆਂ ਨੇ ਇਸਦੀ ਸੂਚਨਾ ਪੁਲਸ ਨੂੰ ਦਿੱਤੀ। ਮੌਕੇ 'ਤੇ ਪਹੁੰਚੇ ਏ. ਐੱਸ. ਆਈ. ਪ੍ਰਮੋਦ ਕੁਮਾਰ ਨੇ ਮ੍ਰਿਤਕ ਦੀ ਲਾਸ਼ ਨੂੰ ਕਬਜ਼ੇ 'ਚ ਲੈ ਕੇ ਸਿਵਲ ਹਸਪਤਾਲ ਦੀ ਮੌਰਚਰੀ 'ਚ ਪਹੁੰਚਾਇਆ ਤੇ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਲਾਸ਼ ਨੂੰ ਉਸਦੇ ਵਾਰਸਾਂ ਹਵਾਲੇ ਕਰ ਦਿੱਤਾ। ਰਣਜੀਤ ਸਿੰਘ ਦੇ ਭਰਾ ਅਨੁਸਾਰ ਉਹ ਮਾਨਸਿਕ ਪ੍ਰੇਸ਼ਾਨ ਰਹਿੰਦਾ ਸੀ ।