ਨਕਾਬਪੋਸ਼ਾਂ ਨੇ ਮੋਟਰਸਾਈਕਲ ਸਵਾਰ ਨੌਜਵਾਨ ਨੂੰ ਤੇਜ਼ਧਾਰ ਹਥਿਆਰ ਨਾਲ ਜ਼ਖਮੀ ਕਰ ਕੇ ਲੁੱਟੀ ਨਕਦੀ

Friday, Feb 21, 2025 - 04:16 AM (IST)

ਨਕਾਬਪੋਸ਼ਾਂ ਨੇ ਮੋਟਰਸਾਈਕਲ ਸਵਾਰ ਨੌਜਵਾਨ ਨੂੰ ਤੇਜ਼ਧਾਰ ਹਥਿਆਰ ਨਾਲ ਜ਼ਖਮੀ ਕਰ ਕੇ ਲੁੱਟੀ ਨਕਦੀ

ਭਵਾਨੀਗੜ੍ਹ (ਕਾਂਸਲ)- ਸਥਾਨਕ ਸ਼ਹਿਰ ਤੋਂ ਦਿੜ੍ਹਬਾ ਨੂੰ ਜਾਂਦੀ ਲਿੰਕ ਸੜਕ ’ਤੇ ਪਿੰਡ ਨਰੈਣਗੜ੍ਹ ਨੇੜੇ ਬੀਤੀ ਰਾਤ ਨਕਾਬਪੋਸ਼ ਅਣਪਛਾਤਿਆਂ ਵੱਲੋਂ ਇਕ ਮੋਟਰਸਾਈਕਲ ਸਵਾਰ ਨੌਜਵਾਨ ਨੂੰ ਤੇਜ਼ਧਾਰ ਹਥਿਆਰ ਨਾਲ ਜ਼ਖਮੀ ਕਰ ਕੇ 5 ਹਜ਼ਾਰ ਰੁਪਏ ਦੀ ਨਕਦੀ ਖੋਹ ਕੇ ਰਫੂ-ਚੱਕਰ ਹੋ ਗਏ।

ਸਥਾਨਕ ਹਸਪਤਾਲ ਵਿਖੇ ਜ਼ੇਰੇ ਇਲਾਜ ਜਗਸੀਰ ਦਾਸ ਪੁੱਤਰ ਪੂਰਨ ਦਾਸ ਵਾਸੀ ਪਿੰਡ ਘਨੋੜ ਰਾਜਪੁਤਾ ਨੇ ਦੱਸਿਆ ਕਿ ਉਹ ਬਲਿਆਲ ਰੋਡ ਸਥਿਤ ਪੈਟਰੋਲ ਪੰਪ ਜੈ ਸ਼ਿਵ ਸ਼ੰਕਰ ਫਿਲਿੰਗ ਸਟੇਸ਼ਨ ’ਤੇ ਕੰਮ ਕਰਦਾ ਹੈ। ਬੀਤੀ ਰਾਤ ਕਰੀਬ ਸਾਢੇ 8 ਵਜੇ ਜਦੋਂ ਉਹ ਪੈਟਰੋਲ ਪੰਪ ਤੋਂ ਆਪਣੀ ਡਿਊਟੀ ਖਤਮ ਕਰ ਕੇ ਆਪਣੇ ਮੋਟਰਸਾਈਕਲ ਰਾਹੀਂ ਪਿੰਡ ਨੂੰ ਜਾ ਰਿਹਾ ਸੀ ਤਾਂ ਰਸਤੇ ’ਚ ਪਿੰਡ ਨਰੈਣਗੜ੍ਹ ਤੋਂ ਥੋੜਾ ਪਿੱਛੇ ਚਾਰ ਮੋਟਰਸਾਈਕਲਾਂ ’ਤੇ ਸਵਾਰ ਨਕਾਬਪੋਸ਼ ਅਣਪਛਾਤਿਆਂ ਨੇ ਉਸ ਨੂੰ ਘੇਰ ਕੇ ਉਸ ਦੀ ਕੁੱਟਮਾਰ ਕੀਤੀ ਅਤੇ ਉਸ ’ਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰ ਕੇ ਉਸ ਨੂੰ ਗੰਭੀਰ ਰੂਪ ’ਚ ਜ਼ਖਮੀ ਕਰ ਦਿੱਤਾ। ਇਸ ਮਗਰੋਂ ਉਸ ਦੀ ਜੇਬ ’ਚੋਂ 5 ਹਜ਼ਾਰ ਰੁਪਏ ਦੇ ਕਰੀਬ ਦੀ ਨਕਦੀ ਕੱਢ ਕੇ ਫਰਾਰ ਹੋ ਗਏ। 

PunjabKesari

ਇਹ ਵੀ ਪੜ੍ਹੋ- ਸਰਕਾਰੀ ਮੁਲਾਜ਼ਮ ਬਣ ਬੰਦਾ ਕਰ ਗਿਆ ਵੱਡਾ ਕਾਂਡ, ਸੁਣ ਤੁਹਾਨੂੰ ਵੀ ਨਹੀਂ ਹੋਣਾ ਯਕੀਨ

ਉਸ ਵੱਲੋਂ ਇਸ ਘਟਨਾ ਦੀ ਸੂਚਨਾ ਆਪਣੇ ਪੈਟਰੋਲ ਪੰਪ ’ਤੇ ਦਿੱਤੀ ਗਈ, ਜਿਥੋਂ ਮੌਕੇ ’ਤੇ ਪਹੁੰਚੇ ਪੈਟਰੋਲ ਪੰਪ ਮਾਲਕਾਂ ਨੇ ਉਸ ਨੂੰ ਜ਼ਖਮੀ ਹਾਲਤ ’ਚ ਚੁੱਕ ਕੇ ਹਸਪਤਾਲ ਵਿਖੇ ਭਰਤੀ ਕਰਵਾਇਆ ਅਤੇ ਇਸ ਘਟਨ ਦੀ ਸੂਚਨਾ ਪੁਲਸ ਨੂੰ ਦਿਤੀ ਗਈ। ਇਸ ਸਬੰਧੀ ਥਾਣਾ ਮੁਖੀ ਸਬ ਇੰਸਪੈਕਟਰ ਗੁਰਨਾਮ ਸਿੰਘ ਨੇ ਕਿਹਾ ਕਿ ਪੁਲਸ ਵੱਲੋਂ ਰਸਤੇ ’ਚ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ਨੂੰ ਖੰਗਾਲਿਆ ਜਾ ਰਿਹਾ ਹੈ ਅਤੇ ਬਾਰੀਕੀ ਨਾਲ ਇਸ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ। ਇਸ ਘਟਨਾ ਸਬੰਧੀ ਪੂਰੇ ਇਲਾਕੇ ਅੰਦਰ ਡਰ ਦਾ ਮਾਹੌਲ ਹੈ।

ਭਵਾਨੀਗੜ੍ਹ ਤੋਂ ਦਿੜ੍ਹਬਾ ਜਾਣ ਵਾਲੀ ਇਸ ਸੜਕ ਉਪਰ ਪੈਂਦੇ ਪਿੰਡਾਂ ਦੇ ਲੋਕਾਂ ਦਾ ਕਹਿਣਾ ਹੈ ਕਿ ਇਸ ਸੜਕ ’ਤੇ ਰਾਤ ਸਮੇਂ ਸਫਰ ਕਰਨਾ ਜਾਨ ਜੌਖਮ ’ਚ ਪਾਉਣਾ ਹੈ ਕਿਉਂਕਿ ਇਸ ਸੜਕ ਉਪਰ ਰਾਤ ਸਮੇਂ ਅਣਪਛਾਤੇ ਇਸੇ ਤਰ੍ਹਾਂ ਹੀ ਲੋਕਾਂ ਦੀ ਕੁੱਟਮਾਰ ਕਰ ਕੇ ਲੁੱਟ-ਖੋਹ ਦੀਆਂ ਘਟਨਾਵਾਂ ਨੂੰ ਅੰਜ਼ਾਮ ਦਿੰਦੇ ਹਨ। ਉਨ੍ਹਾਂ ਜ਼ਿਲਾ ਪੁਲਸ ਮੁਖੀ ਤੋਂ ਮੰਗ ਕੀਤੀ ਕਿ ਇਸ ਸੜਕ ’ਤੇ ਰਾਤ ਸਮੇਂ ਪੁਲਸ ਦੀ ਗਸ਼ਤ ਤੇਜ਼ ਕੀਤੀ ਜਾਵੇ।

ਇਹ ਵੀ ਪੜ੍ਹੋ- 'ਮੀਂਹ' ਦੇ ਪਾਣੀ ਨੇ ਖਾ ਲਿਆ ਮਾਪਿਆਂ ਦਾ ਪੁੱਤ, ਤੁਰੇ ਜਾਂਦੇ ਨੂੰ ਆ ਗਈ ਦਰਦਨਾਕ ਮੌਤ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


author

Harpreet SIngh

Content Editor

Related News