ਸ਼ੱਕੀ ਹਾਲਾਤ ''ਚ ਨੌਜਵਾਨ ਨੇ ਕੀਤੀ ਖੁਦਕੁਸ਼ੀ
Tuesday, Apr 09, 2019 - 07:37 PM (IST)
ਮਲੇਰਕੋਟਲਾ, (ਜ਼ਹੂਰ/ਸ਼ਹਾਬੂਦੀਨ)— ਇਥੋਂ ਦੇ ਇਕ ਇਲਾਕੇ 'ਚ ਨੌਜਵਾਨ ਵੱਲੋਂ ਫਾਹਾ ਲੈ ਕੇ ਖੁਦਕਸ਼ੀ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮ੍ਰਿਤਕ ਦੇ ਚਾਚਾ ਅਵਤਾਰ ਸਿੰਘ ਦੇ ਬਿਆਨਾਂ ਤੇ ਪੁਲਿਸ ਨੇ ਕਾਰਵਾਈ ਆਰੰਭ ਕਰ ਦਿੱਤੀ ਹੈ। ਥਾਣਾ ਸਿਟੀ-1 ਵਿਖੇ ਦਿੱਤੇ ਬਿਆਨਾਂ 'ਚ ਅਵਤਾਰ ਸਿੰਘ ਪੁੱਤਰ ਨਰਿੰਜਣ ਸਿੰਘ ਵਾਸੀ ਧਰਮਗੜ੍ਹ (ਅਮਲੋਹ) ਨੇ ਦੱਸਿਆ ਕਿ ਉਸਦਾ ਭਤੀਜਾ ਪਰਮਿੰਦਰ ਸਿੰਘ ਜੋ ਕਿ ਅਣਵਿਆਹੀਆ ਸੀ ਤੇ ਮਾਲੇਰਕੋਟਲਾ ਵਿਖੇ ਕੰਮ ਕਰਦਾ ਸੀ। ਉਹ ਬੱਸ ਸਟੈਂਡ ਦੇ ਪਿੱਛੇ ਇਕਬਾਲ ਕਾਲੋਨੀ 'ਚ ਕਿਰਾਏ ਤੇ ਰਹਿ ਰਿਹਾ ਸੀ ਨੇ ਫਾਹਾ ਲੈ ਕੇ ਖੁਦਕਸ਼ੀ ਕਰ ਲਈ ਹੈ। ਖੁਦਕਸ਼ੀ ਕੀਤੇ ਜਾਣ ਦੇ ਕਾਰਨਾਂ ਦਾ ਪਤਾ ਨਹੀਂ ਚੱਲ ਸਕਿਆ।
