ਵੱਖ-ਵੱਖ ਹਾਦਸਿਆਂ ''ਚ ਦੋ ਵਿਅਕਤੀਆਂ ਦੀ ਮੌਤ

05/25/2020 7:41:43 PM

ਪਟਿਆਲਾ, (ਬਲਜਿੰਦਰ)— ਪਟਿਆਲਾ ਸ਼ਹਿਰ 'ਚ ਦੋ ਵੱਖ-ਵੱਖ ਹਾਦਸਿਆਂ 'ਚ ਦੋ ਵਿਅਕਤੀਆਂ ਦੀ ਮੌਤ ਹੋ ਗਈ। ਪਹਿਲੇ ਹਾਦਸੇ 'ਚ ਥਾਣਾ ਅਰਬਨ ਅਸਟੇਟ ਦੀ ਪੁਲਸ ਨੇ ਪ੍ਰਸ਼ਾਂਤ ਕੁਮਾਰ ਪੁੱਤਰ ਪ੍ਰਭੂ ਨਾਥ ਵਾਸੀ ਕ੍ਰਿਸ਼ਨਾ ਡਾਇਰੀ ਦੀ ਬੈਕ ਸਾਈਡ ਏਕਤਾ ਨਗਰ ਬੀ ਪਟਿਆਲਾ ਦੀ ਸ਼ਿਕਾਇਤ ਦੇ ਅਧਾਰ 'ਤੇ ਛੋਟਾ ਹਾਥੀ ਟੈਪੂ ਦੇ ਅਣਪਛਾਤੇ ਡਰਾਇਵਰ ਖਿਲਾਫ ਕੇਸ ਦਰਜ਼ ਕੀਤਾ ਹੈ। ਪ੍ਰਸ਼ਾਂਤ ਕੁਮਾਰ ਨੇ ਸ਼ਿਕਾਇਤ ਦਰਜ਼ ਕਰਵਾਈ ਸੀ ਕਿ ਉਸ ਦਾ ਭਰਾ ਪਵਨ ਕੁਮਾਰ ਮੋਟਰਸਾਇਕਲ 'ਤੇ ਸਵਾਰ ਹੋ ਕੇ ਡੀ. ਸੀ. ਡਬਲਯੂ ਦੇ ਕੋਲ ਜਾ ਰਿਹਾ ਸੀ ਜਿਥੇ ਇਕ ਤੇਜ਼ ਰਫਤਾਰ ਟੈਂਪੂ ਨੇ ਲਾਪਰਵਾਹੀ ਨਾਲ ਪਵਨ ਕੁਮਾਰ ਦੇ ਮੋਟਰਸਾਇਕਲ 'ਚ ਟੱਕਰ ਮਾਰੀ। ਇਸ ਹਾਦਸੇ 'ਚ ਪਵਨ ਕੁਮਾਰ ਦੀ ਮੌਤ ਹੋ ਗਈ। ਪੁਲਸ ਨੇ ਕੇਸ ਦਰਜ਼ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਦੂਜੇ ਕੇਸ 'ਚ ਥਾਣਾ ਅਰਬਨ ਅਸਟੇਟ ਦੀ ਪੁਲਸ ਨੇ ਸੰਦੀਪ ਕਮਾਰ ਪੁੱਤਰ ਰਾਮ ਕੁਮਾਰ ਵਾਸੀ ਜੁਝਾਰ ਨਗਰ ਪਟਿਆਲਾ ਦੀ ਸ਼ਿਕਾਇਤ 'ਤੇ ਅਣਪਛਾਤੇ ਇਨੋਵਾ ਗੱਡੀ ਦੇ ਡਰਾਇਵਰ ਖਿਲਾਫ ਕੇਸ ਦਰਜ ਕੀਤਾ ਹੈ। ਸੰਦੀਪ ਕੁਮਾਰ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਸ ਦਾ ਭਰਾ ਰਣਜੀਤ ਕੁਮਾਰ ਮੋਟਰਸਾਇਕਲ 'ਤੇ ਸਵਾਰ ਹੋ ਕੇ ਹੀਰਾ ਬਾਗ ਦੇ ਕੋਲ ਜਾ ਰਿਹ ਸੀ, ਜਿਥੇ ਇਨੋਵਾ ਗੱਡੀ ਨੇ ਲਾਪਰਵਾਹੀ ਨਾਲ ਲਿਆ ਕੇ ਉਸ ਦੇ ਮੋਟਰਸਾਇਕਲ 'ਚ ਗੱਡੀ ਮਾਰੀ। ਇਸ ਹਾਦਸੇ 'ਚ ਉਸ ਦੇ ਭਰਾ ਰਣਜੀਤ ਕੁਮਾਰ ਦੀ ਮੌਤ ਹੋ ਗਈ। ਪੁਲਸ ਨੇ ਇਨੋਵਾ ਦੇ ਅਣਪਛਾਤੇ ਡਰਾਇਵਰ ਦੇ ਖਿਲਾਫ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


KamalJeet Singh

Content Editor

Related News