ਕਰੰਟ ਲੱਗਣ ਨਾਲ ਇਕ ਦੀ ਮੌਤ, 3 ਜ਼ਖਮੀ

09/08/2019 8:54:32 PM

ਗਿੱਦੜਬਾਹਾ, (ਚਾਵਲਾ)— ਹਲਕੇ ਦੇ ਪਿੰਡ ਸਮਾਘ ਵਿਖੇ ਇਕ ਟਰਾਲੇ 'ਤੇ ਕੰਮ ਕਰ ਰਹੇ 4 ਨੌਜਵਾਨਾਂ ਨੂੰ ਅਚਾਨਕ ਕਰੰਟ ਪੈ ਗਿਆ ਤੇ ਹਾਦਸੇ 'ਚ 1 ਵਿਅਕਤੀ ਦੀ ਮੌਤ ਹੋ ਗਈ ਜਦੋਂਕਿ ਬਾਕੀ 3 ਜ਼ਖਮੀ ਹੋ ਗਏ।
ਜਾਣਕਾਰੀ ਅਨੁਸਾਰ ਸਮਾਘ ਵਿਖੇ ਇਕ ਟਿੱਪਰ-ਟਰਾਲੇ ਦਾ ਪੰਕਚਰ ਲਾਉਣ ਤੋਂ ਬਾਅਦ ਟਰਾਲਾ ਚਾਲਕ ਹਰਪ੍ਰੀਤ ਸਿੰਘ ਹੈਪੀ ਆਪਣੇ ਹੈਲਪਰਾਂ ਨਾਲ ਟਾਇਰ ਟਰਾਲੇ 'ਚ ਲੱਦ ਰਿਹਾ ਸੀ ਤੇ ਜਦੋਂ ਉਨ੍ਹਾਂ ਨੇ ਲਿਫਟ ਉੱਪਰ ਚੁੱਕੀ ਤਾਂ ਟਰਾਲਾ ਉੱਪਰੋਂ ਲੰਘਦੀਆਂ ਹਾਈਵੋਲਟੇਜ ਤਾਰਾਂ ਨਾਲ ਜਾ ਲੱਗਾ ਤੇ ਟਰਾਲੇ ਵਿਚ ਕਰੰਟ ਆ ਗਿਆ, ਜਿਸ ਕਾਰਨ ਉਕਤ ਚਾਰੋਂ ਝੁਲਸ ਗਏ। ਮੌਕੇ 'ਤੇ ਮੌਜੂਦ ਲੋਕਾਂ ਨੇ ਜ਼ਖਮੀਆਂ ਨੂੰ ਗਿੱਦੜਬਾਹਾ ਦੇ ਇਕ ਪ੍ਰਾਈਵੇਟ ਹਸਪਤਾਲ ਲਿਆਂਦਾ ਜਿਨ੍ਹਾਂ ਵਿਚ ਜ਼ਿਆਦਾ ਜ਼ਖਮੀ ਟਰਾਲਾ ਚਾਲਕ ਹਰਪ੍ਰੀਤ ਸਿੰਘ ਵਾਸੀ ਪਿੰਡ ਬਾਂਦੀਆਂ ਨੂੰ ਬਠਿੰਡਾ ਦਾਖਲ ਕਰਵਾਇਆ ਗਿਆ, ਜਿਥੇ ਉਸ ਦੀ ਮੌਤ ਹੋ ਗਈ। ਬਾਕੀ ਜ਼ਖਮੀ ਗਿੱਦੜਬਾਹਾ ਦੇ ਇਕ ਪ੍ਰਾਈਵੇਟ ਹਸਪਤਾਲ ਵਿਖੇ ਦਾਖਲ ਹਨ ਜੋ ਕਿ ਖਤਰੇ ਤੋਂ ਬਾਹਰ ਦੱਸੇ ਜਾ ਰਹੇ ਹਨ। ਜ਼ਖਮੀਆਂ ਵਿਚ ਸੁਖਚੈਨ ਸਿੰਘ, ਮੌਰ ਸਿੰਘ ਅਤੇ ਕਿੰਦਾ ਸਿੰਘ ਸ਼ਾਮਲ ਹਨ।


KamalJeet Singh

Content Editor

Related News