ਰੇਲਵੇ ਸਟੇਸ਼ਨ ''ਤੇ 8 ਦੇਸੀ ਪਿਸਤੌਲਾਂ ਸਣੇ ਵਿਅਕਤੀ ਗ੍ਰਿਫਤਾਰ

2/23/2020 12:03:00 AM

ਰਾਜਪੁਰਾ, (ਨਿਰਦੋਸ਼, ਚਾਵਲਾ)— ਇਥੋਂ ਦੀ ਰੇਲਵੇ ਸੀ. ਆਈ. ਏ. ਪੁਲਸ ਨੇ ਇਕ ਵਿਅਕਤੀ ਦੇ ਸਾਮਾਨ ਦੀ ਤਲਾਸ਼ੀ ਲੈਣ 'ਤੇ 8 ਦੇਸੀ ਪਿਸਤੌਲਾਂ ਬਰਾਮਦ ਕਰ ਕੇ ਉਸ ਨੂੰ ਕਾਬੂ ਕਰ ਲਿਆ। ਰਾਜਪੁਰਾ ਰੇਲਵੇ ਸੀ. ਆਈ. ਏ. ਇੰਚਾਰਜ ਗਜਿੰਦਰ ਸਿੰਘ ਨੇ ਦੱਸਿਆ ਕਿ ਏ. ਡੀ. ਜੀ. ਪੀ. ਰੇਲਵੇ ਦੇ ਦੇਸ਼ਾਂ-ਨਿਰਦੇਸ਼ਾਂ ਹੇਠ ਸਹਾਇਕ ਥਾਣੇਦਾਰ ਮਲਕੀਤ ਸਿੰਘ ਵੱਲੋਂ ਪੁਲਸ ਪਾਰਟੀ ਸਮੇਤ ਰੇਲਵੇ ਸਟੇਸ਼ਨ ਪਲੇਟ ਫਾਰਮ 'ਤੇ ਮੁਸਾਫਰਾਂ ਦੇ ਸਾਮਾਨ ਦੀ ਚੈਕਿੰਗ ਕੀਤੀ ਜਾ ਰਹੀ ਸੀ ਤਾਂ ਸ਼ੱਕ ਦੇ ਅਧਾਰ 'ਤੇ ਇਕ ਨੌਜਵਾਨ ਨੂੰ ਰੋਕ ਕੇ ਉਸ ਦੇ ਬੈਗ ਦੀ ਤਲਾਸ਼ੀ ਲਈ ਤਾਂ ਉਸ 'ਚੋਂ 8 ਦੇਸੀ ਪਿਸਤੌਲ ਬਰਾਮਦ ਕੀਤੇ ਗਏ। ਮੁਲਜ਼ਮ ਦੀ ਪਛਾਣ ਰਾਜਵਿੰਦਰ ਸਿੰਘ ਵਾਸੀ ਸਲੇਮਟਾਬਰੀ ਲੁਧਿਆਣਾ ਵਜੋਂ ਹੋਈ।
ਪੁਛਗਿੱਛ ਦੌਰਾਨ ਮੁਲਜ਼ਮ ਨੇ ਦੱਸਿਆ ਕਿ ਉਹ ਇਹ ਪਿਸਤੌਲਾਂ ਅਖਨੋਰ ਮਹਾਰਾਸ਼ਟਰ ਤੋਂ 20 ਹਜ਼ਾਰ ਰੁਪਏ ਪ੍ਰਤੀ ਖਰੀਦ ਕੇ ਲਿਆਇਆ ਸੀ ਤੇ ਲੁਧਿਆਣਾ ਲੈ ਕੇ ਜਾਣੀਆਂ ਸਨ। ਉਨ੍ਹਾਂ ਕਿਹਾ ਕਿ ਕਾਬੂ ਕੀਤੇ ਵਿਅਕਤੀ ਖਿਲਾਫ 2 ਆਰਮਜ਼ ਐਕਟ ਤਹਿਤ 3 ਕੇਸ ਦਰਜ ਹਨ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

KamalJeet Singh

Edited By KamalJeet Singh