ਮਾਲੇਰਕੋਟਲਾ 'ਚ 'ਹਰ ਘਰ ਤਿਰੰਗਾ' ਮੁਹਿੰਮ ਨੇ ਕਾਰੋਬਾਰ ਨੂੰ ਦਿੱਤਾ ਹੁਲਾਰਾ, ਦਿਨ-ਰਾਤ ਬਣਾਏ ਜਾ ਰਹੇ ਝੰਡੇ

08/02/2022 1:13:15 PM

ਮਾਲੇਰਕੋਟਲਾ : ਭਾਰਤ ਦੀ ਆਜ਼ਾਦੀ ਦੇ 75 ਸਾਲ ਪੂਰੇ ਹੋਣ ਮੌਕੇ 'ਤੇ ਕੇਂਦਰ ਸਰਕਾਰ ਵੱਲੋਂ 'ਹਰ ਘਰ ਤਿਰੰਗਾ' ਮੁੰਹਿਮ ਦੀ ਸ਼ੁਰੂਆਤ ਕੀਤੀ ਗਈ ਹੈ, ਜਿਸ ਨੇ ਮਾਲੇਰਕੋਟਲਾ ਜੋ ਕਿ ਇੱਕ ਮੁਸਲਿਮ ਬਹੁ-ਗਿਣਤੀ ਵਾਲੇ ਸ਼ਹਿਰ ਹੈ ਦੇ ਕਾਰੋਬਾਰ ਨੂੰ ਵੀ ਹੁਲਾਰਾ ਦਿੱਤਾ ਹੈ। ਦੱਸ ਦੇਈਏ ਕਿ ਮਾਲੇਰਕੋਟਲਾ ਝੰਡੇ ਅਤੇ ਬੈਜ ਬਣਾਉਣ ਦੇ ਲਈ ਜਾਣਿਆ ਜਾਂਦਾ ਹੈ। ਝੰਡੇ ਬਣਾਉਣ ਵਾਲੇ ਪਹਿਲਾਂ ਹੀ ਹਜ਼ਾਰਾਂ ਝੰਡੇ ਤਿਆਰ ਕਰਕੇ ਦੇਸ਼ ਦੇ ਵੱਖ-ਵੱਖ ਥਾਵਾਂ ਵਿੱਚ ਭੇਜ ਚੁੱਕੇ ਹਨ ਅਤੇ ਹੋਰ ਝੰਡੇ ਬਣਾਉਣ ਲਈ ਵੀ ਸਖ਼ਤ ਮਿਹਨਤ ਕਰ ਰਹੇ ਹਨ ਜੋ ਕਿ ਉਨ੍ਹਾਂ ਲਈ ਮਾਨ ਵਾਲੀ ਗੱਲ ਹੈ। 

ਇਹ ਵੀ ਪੜ੍ਹੋ- ਹਰਸਿਮਰਤ ਬਾਦਲ ਨੇ ਲੋਕ ਸਭਾ 'ਚ ਚੁੱਕਿਆ ਕਿਸਾਨਾਂ ਦਾ ਮੁੱਦਾ, ਕੇਂਦਰ ਸਰਕਾਰ ਨੂੰ ਦਿੱਤੀ ਵੱਡੀ ਚੁਣੌਤੀ

'ਹਰ ਘਰ ਤਿਰੰਗਾ' ਮੁਹਿੰਮ ਦੀ ਕਲਪਨਾ ਹੈ ਕਿ ਭਾਰਤ ਦਾ ਹਰ ਨਾਗਰਿਕ 13 ਤੋਂ 15 ਅਗਸਤ ਤੱਕ ਆਪਣੇ ਘਰਾਂ 'ਤੇ ਤਿਰੰਗਾ ਲਹਿਰਾਉਣ। ਝੰਡਾ ਅਤੇ ਬੈਜ ਬਣਾਉਣ ਵਾਲਿਆਂ ਨੇ ਕਿਹਾ ਕਿ  ਆਮ ਤੌਰ 'ਤੇ ਅਸੀਂ ਜੋ ਬੈਜ ਬਣਾਉਂਦੇ ਹਾਂ ਉਹ ਫੌਜੀਆਂ ਅਤੇ ਹੋਰ ਸੁਰੱਖਿਆ ਬਲਾਂ ਵੱਲੋਂ ਵਰਦੀ 'ਤੇ ਪਹਿਨੇ ਜਾਂਦੇ ਹਨ ਪਰ 'ਹਰ ਘਰ ਝੰਡਾ 'ਮੁਹਿੰਮ ਤੋਂ ਬਾਅਦ ਅਸੀਂ ਜ਼ਿਆਦਾਤਰ ਤਿਰੰਗੇ ਝੰਡੇ ਹੀ ਬਣਾਏ ਜਾ ਰਹੇ ਹਨ। 

ਇਹ ਵੀ ਪੜ੍ਹੋ- ਮਿਸਾਲ ਬਣਿਆ ਫਿਰੋਜ਼ਪੁਰ ਦਾ ਇਹ ਸਰਕਾਰੀ ਸਕੂਲ, 'ਬੈਸਟ ਸਕੂਲ' ਐਵਾਰਡ ਲਈ ਚੋਣ, ਮਿਲੇਗੀ 10 ਲੱਖ ਰੁਪਏ ਦੀ ਗ੍ਰਾਂਟ

ਸਾਥਾ ਬਾਜ਼ਾਰ ਦੇ ਮੁਹੰਮਦ ਤਾਹਿਰ (35) ਨੇ ਦੱਸਿਆ ਕਿ ਇਸ ਮੁਹਿੰਮ ਵਿੱਚ 2 ਤਰ੍ਹਾਂ ਦੇ ਰਾਸ਼ਟਰੀ ਝੰਡਿਆਂ ਦੀ ਵਰਤੋਂ ਕੀਤੀ ਜਾਵੇਗੀ, ਜਿਸ ਵਿੱਚ ਕਢਾਈ ਵਾਲੇ ਅਤੇ ਪ੍ਰਿੰਟ ਵਾਲੇ ਝੰਡੇ ਹੋਣਗੇ। ਉਨ੍ਹਾਂ ਦੱਸਿਆ ਕਿ ਜ਼ਿਆਦਾਤਰ ਕਢਾਈ ਵਾਲੇ ਝੰਡੇ ਬਣਾਉਂਦੇ ਹਨ ਅਤੇ 1 ਦਿਨ 'ਚ ਅਜਿਹੇ 15-20 ਝੰਡੇ ਬਣਾ ਲੈਂਦੇ ਹਨ ਜਿਸ ਦੀ ਕੀਮਤ 400 ਤੋਂ 700 ਰੁਪਏ ਤੱਕ ਦੀ ਹੁੰਦੀ ਹੈ। ਇਸ ਤੋਂ ਇਲਾਵਾ ਸੁਨਾਮੀ ਗੇਟ ਇਲਾਕੇ ਦੀ ਨੌਜਵਾਨ ਕਢਾਈ ਕਲਾਕਾਰ ਰੇਸ਼ਮਾ ਜੋ ਕਰੀਬ ਅੱਠ ਸਾਲਾਂ ਤੋਂ ਇਹ ਕੰਮ ਕਰ ਰਹੀ ਹੈ ਦਾ ਕਹਿਣਾ ਹੈ ਕਿ ਉਹ ਝੰਡੇ ਬਣਾਉਣ ਵਿੱਚ ਮਾਣ ਮਹਿਸੂਸ ਕਰਦੇ ਹਨ ਕਿਉਂਕਿ ਅਸੀਂ ਆਪਣੀ ਆਜ਼ਾਦੀ ਦੇ 75 ਸਾਲ ਪੂਰੇ ਹੋਣ 'ਤੇ ਲਹਿਰਾਏ ਜਾਣ ਵਾਲੇ ਝੰਡੇ ਬਣਾ ਰਹੇ ਹਾਂ। ਅਸੀਂ ਆਜ਼ਾਦੀ ਦਿਵਸ 'ਤੇ ਤਿਰੰਗਾ ਲਹਿਰਾਉਣ ਦੀ ਯੋਜਨਾ ਵੀ ਬਣਾ ਰਹੇ ਹਾਂ ਕਿਉਂਕਿ ਸਾਡਾ ਰਾਸ਼ਟਰੀ ਝੰਡੇ ਨਾਲ ਭਾਵਨਾਤਮਕ ਅਤੇ ਨਿੱਜੀ ਸਬੰਧ ਹੈ। ਇਸ ਕਾਰੋਬਾਰ ਦੇ ਪ੍ਰਮੁੱਖੀ ਨੇ ਕਿਹਾ ਕਿ 'ਹਰ ਘਰ ਤਿਰੰਗਾ' ਮੁਹਿੰਮ ਨੇ ਝੰਡਿਆਂ ਦੀ ਵੱਡੀ ਮੰਗ ਨੂੰ ਵਧਾ ਦਿੱਤਾ ਹੈ, ਇਸ ਲਈ ਉਨ੍ਹਾਂ ਦੇ ਕਾਰੀਗਰ ਕੰਮ ਨਬੰ ਪੂਰਾ ਕਰਨ ਲਈ ਓਵਰਟਾਈਮ ਕੰਮ ਕਰ ਰਹੇ ਹਨ।

ਨੋਟ-  ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ। 


Simran Bhutto

Content Editor

Related News