15 ਮਿੰਟਾਂ ''ਚ ਚੋਰਾਂ ਦੀ ਵੱਡੀ ਵਾਰਦਾਤ, ਦੁਕਾਨ ’ਚੋਂ ਨਕਦੀ ਤੇ ਨੋਟਾਂ ਦੇ ਹਾਰ ਕੀਤੇ ਚੋਰੀ
Sunday, Jan 25, 2026 - 03:03 PM (IST)
ਨਾਭਾ (ਖੁਰਾਣਾ)-ਨਾਭਾ ਦੀ ਪੁਰਾਣੀ ਸਬਜ਼ੀ ਮੰਡੀ ਵਿਖੇ ਇਕ ਬੇਖੌਫ ਚੋਰ ਵੱਲੋਂ ਕਾਸਮੈਟਿਕ ਦੀ ਦੁਕਾਨ ਨੂੰ ਨਿਸ਼ਾਨਾ ਬਣਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਚੋਰ ਨੇ ਬੜੀ ਸਫਾਈ ਨਾਲ ਕਟਰ ਦੀ ਮਦਦ ਨਾਲ ਸ਼ਟਰ ਕੱਟਿਆ ਅਤੇ ਦੁਕਾਨ ਅੰਦਰ ਦਾਖਲ ਹੋ ਕੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ। ਚੋਰ ਦੀ ਇਹ ਸਾਰੀ ਹਰਕਤ ਦੁਕਾਨ ’ਚ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ’ਚ ਕੈਦ ਹੋ ਗਈ ਹੈ।
ਇਹ ਵੀ ਪੜ੍ਹੋ- ਹਵਾਲਾਤ ’ਚ ਮੁਲਜ਼ਮ ਨੇ ਕੀਤੀ ਖ਼ੁਦਕੁਸ਼ੀ, ਪੁਲਸ ਵਾਲਿਆਂ ਪੈ ਗਈਆਂ ਭਾਜੜਾਂ
ਸੀ. ਸੀ. ਟੀ. ਵੀ. ਫੁਟੇਜ ਅਨੁਸਾਰ, ਚੋਰ ਨੇ ਦੁਕਾਨ ਅੰਦਰ ਦਾਖਲ ਹੁੰਦੇ ਹੀ ਪਹਿਲਾਂ ਆਲੇ-ਦੁਆਲੇ ਦਾ ਜਾਇਜ਼ਾ ਲਿਆ ਅਤੇ ਫਿਰ ਬੜੇ ਆਰਾਮ ਨਾਲ ਗੱਲੇ ’ਚ ਪਈ ਨਕਦੀ ਅਤੇ ਉੱਥੇ ਰੱਖੇ ਨੋਟਾਂ ਦੇ ਹਾਰ ਸਮੇਟ ਲਏ। ਹੈਰਾਨੀ ਦੀ ਗੱਲ ਇਹ ਰਹੀ ਕਿ ਚੋਰ ਇੰਨਾ ਮਾਹਿਰ ਸੀ ਕਿ ਉਸ ਨੇ ਮਹਿਜ਼ 15 ਮਿੰਟਾਂ ਦੇ ਅੰਦਰ ਹੀ ਸਾਰੀ ਵਾਰਦਾਤ ਨੂੰ ਅੰਜਾਮ ਦਿੱਤਾ ਅਤੇ ਮੌਕੇ ਤੋਂ ਫਰਾਰ ਹੋਣ ’ਚ ਕਾਮਯਾਬ ਹੋ ਗਿਆ।
ਇਹ ਵੀ ਪੜ੍ਹੋ- ਵੱਡੇ ਸੰਕਟ 'ਚ ਪੰਜਾਬ ਦਾ ਇਹ ਜ਼ਿਲ੍ਹਾ, ਕੈਂਸਰ ਵਰਗੀਆਂ ਨਾਮੁਰਾਦ ਬੀਮਾਰੀਆਂ ਦਾ ਖ਼ਤਰਾ 90 ਫੀਸਦੀ ਫੈਲਣ ਦਾ ਡਰ
ਪੀੜਤ ਦੁਕਾਨਦਾਰ ਨੇ ਦੱਸਿਆ ਕਿ ਚੋਰ ਨੇ ਸ਼ਟਰ ਨੂੰ ਪਿੱਛੇ ਵਾਲੇ ਪਾਸਿਓਂ ਕੱਟ ਕੇ ਅੰਦਰ ਰਸਤਾ ਬਣਾਇਆ ਸੀ। ਉਨ੍ਹਾਂ ਦੱਸਿਆ ਕਿ ਇਸ ਚੋਰੀ ਕਾਰਨ ਉਨ੍ਹਾਂ ਦਾ ਲੱਗਭਗ 50 ਹਜ਼ਾਰ ਰੁਪਏ ਦਾ ਨੁਕਸਾਨ ਹੋ ਗਿਆ ਹੈ। ਦੁਕਾਨਦਾਰਾਂ ਨੇ ਪੁਲਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਸ਼ਹਿਰ ’ਚ ਵਧ ਰਹੀ ਚੋਰਾਂ ਦੀ ਦਹਿਸ਼ਤ ਨੂੰ ਨੱਥ ਪਾਈ ਜਾਵੇ ਅਤੇ ਮੁਲਜ਼ਮ ਨੂੰ ਜਲਦ ਗ੍ਰਿਫਤਾਰ ਕੀਤਾ ਜਾਵੇ।
ਇਹ ਵੀ ਪੜ੍ਹੋ-26 ਜਨਵਰੀ ਨੂੰ ਪੂਰੇ ਪੰਜਾਬ 'ਚ ਅਲਰਟ, ਇਹ ਜ਼ਿਲ੍ਹੇ ਹੋ ਜਾਣ ਸਾਵਧਾਨ, ਮੌਸਮ ਵਿਭਾਗ ਨੇ ਕੀਤੀ ਭਵਿੱਖਬਾਣੀ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Whatsapp Channel: https://whatsapp.com/channel/0029Va94hsaHAdNVur4L170e
