ਨਸ਼ਾ ਤਸਕਰੀ ''ਤੇ ਠੱਲ ਪਾਉਣਾ ਮੁੱਖ ਮਕਸਦ-ਡੀ.ਐਸ.ਪੀ. ਢਿੱਲੋਂ

09/12/2019 11:19:59 PM

ਜਲਾਲਾਬਾਦ (ਮਿੱਕੀ)-ਡੀ.ਐੱਸ.ਪੀ. ਜਸਪਾਲ ਸਿੰਘ ਢਿੱਲੋਂ ਨੇ ਉਪਮੰਡਲ ਜਲਾਲਾਬਾਦ ਦਾ ਚਾਰਜ ਸੰਭਾਲਦੇ ਹੀ ਸਮਾਜ ਵਿਰੋਧੀ ਅਨਸਰਾਂ ਨੂੰ ਗੈਰ-ਕਾਨੂੰਨੀ ਕੰਮ ਛੱਡਣ ਦੀ ਤਾੜਨਾ ਕਰਦੇ ਹੋਏ ਚੇਤਾਵਨੀ ਦਿੱਤੀ ਕਿ ਕਾਨੂੰਨ ਦੀ ਉਲੰਘਣਾ ਕਰਨ ਵਾਲਿਆਂ ਨੂੰ ਕਿਸੇ ਹਾਲ ਬਖਸ਼ਿਆ ਨਹੀਂ ਜਾਵੇਗਾ। 'ਜਗਬਾਣੀ ਪ੍ਰਤੀਨਿਧੀ' ਨਾਲ ਗੱਲਬਾਤ ਕਰਦਿਆਂ ਡੀ.ਐੱਸ.ਪੀ. ਜਸਪਾਲ ਸਿੰਘ ਢਿੱਲੋਂ ਨੇ ਕਿਹਾ ਕਿ ਉਨ੍ਹਾਂ ਦਾ ਮੁੱਖ ਮਕਸੱਦ ਨਸ਼ੇ ਦੀ ਤਸਕਰੀ 'ਤੇ ਠੱਲ ਪਾਉਣਾ ਹੈ ਤੇ ਜ਼ਿਲਾ ਫਾਜ਼ਿਲਕਾ ਦੇ ਐੱਸ.ਐੱਸ.ਪੀ. ਭੁਪਿੰਦਰ ਸਿੰਘ ਦੀ ਯੋਗ ਅਗਵਾਈ 'ਚ ਇਲਾਕੇ ਅੰਦਰ ਨਸ਼ਾ ਤਸਕਰੀ 'ਤੇ ਪੂਰਨ ਤੌਰ 'ਤੇ ਰੋਕ ਲਗਾਈ ਜਾਵੇਗੀ ਤੇ ਇਸ ਸਬੰਧੀ ਵਿਸ਼ੇਸ਼ ਟੀਮਾਂ ਗਠਿਤ ਕਰਕੇ ਪਿੰਡਾਂ ਅੰਦਰ ਛਾਪੇਮਾਰੀ ਕਰਨ ਤੋਂ ਇਲਾਵਾ ਹਰ ਤਰ੍ਹਾਂ ਦੀ ਕਾਨੂੰਨੀ ਪ੍ਰਕਿਰਿਆ ਨੂੰ ਅਪਣਾਇਆ ਜਾਵੇਗਾ ਜਿਸ ਨਾਲ ਜਲਾਲਾਬਾਦ ਖੇਤਰ ਨੂੰ ਨਸ਼ਾ ਮੁਕਤ ਕੀਤਾ ਜਾ ਸਕੇ ਤੇ ਇਸ ਲਈ ਉਹ ਆਮ ਲੋਕਾਂ ਨੂੰ ਪੰਜਾਬ ਪੁਲਸ ਦਾ ਪੂਰਨ ਸਹਿਯੋਗ ਕਰਨ ਦੀ ਅਪੀਲ ਕਰਦੇ ਹਨ। ਡੀ.ਐੱਸ.ਪੀ. ਢਿੱਲੋਂ ਨੇ ਕਿਹਾ ਕਿ ਇਲਾਕੇ ਅੰਦਰ ਸਮਾਜ ਵਿਰੋਧੀ ਅਨਸਰਾਂ ਨੂੰ ਫੰਨ ਨਹੀ ਚੁੱਕਣ ਦਿੱਤੀ ਜਾਵੇਗੀ ਤੇ ਜੇਕਰ ਕੋਈ ਸਮਾਜ ਵਿਰੋਧੀ ਅਨਸਰ ਗਲਤ ਮਨਸੂਬੇ ਰੱਖਦਾ ਹੈ ਤਾਂ ਅਜਿਹੇ ਅਨਸਰ ਸਮਾਜ ਵਿਰੋਧੀ ਸੋਚ ਨੂੰ ਛੱਡ ਕੇ ਸਮਾਜ ਦੇ ਭਲੇ ਲਈ ਕਾਰਜ ਕਰਨ ਨੂੰ ਪਹਿਲ ਦੇਣ ਨਹੀ ਤਾਂ ਉਹ ਕਾਨੂੰਨ ਦੇ ਸ਼ਿਕੰਜੇ ਤੋਂ ਬਚ ਨਹੀ ਸਕਣਗੇ। ਉਨ੍ਹਾਂ ਨੇ ਨੌਜਵਾਨਾਂ ਨੂੰ ਪੜ੍ਹ-ਲਿਖ ਕੇ ਦੇਸ਼ ਸੇਵਾ 'ਚ ਸਹਿਯੋਗ ਕਰਨ ਲਈ ਉਤਸ਼ਾਹਿਤ ਕਰਦੇ ਹੋਏ ਨਸ਼ਿਆਂ ਤੋਂ ਬਚ ਕੇ ਖੇਡਾਂ ਵੱਲ ਧਿਆਨ ਦੇਣ ਲਈ ਪ੍ਰੇਰਿਤ ਕੀਤਾ।


Karan Kumar

Content Editor

Related News