ਬਿਨ੍ਹਾਂ ਮਾਸਕ ਦੇ ਬਰਾਤ ਲੈ ਕੇ ਜਾ ਰਹੇ ਦੁਲਹੇ ਰਾਜਾ ਦਾ ਹੋਇਆ ਚਲਾਨ

Friday, Jun 05, 2020 - 04:21 PM (IST)

ਬਿਨ੍ਹਾਂ ਮਾਸਕ ਦੇ ਬਰਾਤ ਲੈ ਕੇ ਜਾ ਰਹੇ ਦੁਲਹੇ ਰਾਜਾ ਦਾ ਹੋਇਆ ਚਲਾਨ

ਲੁਧਿਆਣਾ (ਸੁਰਿੰਦਰ ਸੰਨੀ) : ਜਲੰਧਰ-ਲੁਧਿਆਣਾ ਰੋਡ 'ਤੇ ਬਿਨਾ ਮਾਸਕ ਪਹਿਨੇ ਬਰਾਤ ਲੈ ਕੇ ਜਾ ਰਹੇ ਦੁਲਹੇ ਰਾਜਾ ਦਾ ਅੱਜ ਟ੍ਰੈਫਿਕ ਪੁਲਸ ਨੇ ਚਲਾਨ ਕਰ ਦਿੱਤਾ। ਜਾਣਕਾਰੀ ਮੁਤਾਬਕ ਗੁਰਪ੍ਰੀਤ ਸਿੰਘ ਨਾਂ ਦਾ ਲਾੜਾ ਖਰੜ ਤੋਂ ਕਾਦੀਆਂ ਵੱਲ ਬਰਾਤ ਲੈ ਕੇ ਜਾ ਰਿਹਾ ਸੀ ਪਰ ਉਸ ਨੇ ਮਾਸਕ ਨਹੀਂ ਪਹਿਨਿਆ ਸੀ। ਟ੍ਰੈਫਿਕ ਇੰਚਾਰਜ ਏ.ਐੱਸ.ਆਈ. ਅਸ਼ੋਕ ਕੁਮਾਰ ਨੇ ਉਸ ਨੂੰ ਰੋਕ ਕੇ ਕੋਵਿਡ-19 ਤੋਂ ਬਚਾਅ ਲਈ ਮਾਸਕ ਨਾ ਪਹਿਨਣ ਦੇ ਦੋਸ਼ 'ਚ ਨਕਦ 500 ਰੁਪਏ ਦਾ ਚਾਲਾਨ ਕਰ ਦਿੱਤਾ ਅਤੇ ਨਾਲ ਹੀ ਅੱਗੇ ਤੋਂ ਮੂੰਹ ਢੱਕ ਕੇ ਰੱਖਣ ਦੀ ਸਲਾਹ ਦਿੱਤੀ।ਅਸ਼ੋਕ ਕੁਮਾਰ ਨੇ ਦੱਸਿਆ ਕਿ ਨਿਯਮ ਸਭ ਦੇ ਲਈ ਬਰਾਬਰ ਹਨ।

ਇਹ ਵੀ ਪੜ੍ਹੋ : ਦਰਦ ਨਾਲ ਤੜਫਦੀ ਰਹੀ ਗਰਭਵਤੀ ਤੀਵੀਂ , ਪਤੀ ਨਾਲ ਲੜਦਾ ਰਿਹਾ ਸੁਰੱਖਿਆ ਕਾਮਾ

ਇਥੇ ਦੱਸ ਦੇਈਏ ਕਿ ਲੁਧਿਆਣਾ 'ਚ ਬਿਨ੍ਹਾਂ ਮਾਸਕ ਦੇ ਸਭ ਤੋਂ ਜ਼ਿਆਦਾ ਚਲਾਨ ਹੋ ਰਹੇ ਹਨ। ਬੀਤੇ ਇਕ ਦਿਨ 'ਚ ਹੀ ਲੁਧਿਆਣਾ 'ਚ ਪੰਜ ਹਜ਼ਾਰ ਦੇ ਕਰੀਬ ਅਜਿਹੇ ਲੋਕਾਂ ਦੇ ਚਲਾਨ ਕੀਤੇ ਗਏ ਸਨ, ਜਿਨ੍ਹਾਂ ਨੇ ਜਨਤਕ ਥਾਵਾਂ 'ਤੇ ਮਾਸਕ ਨਹੀਂ ਪਹਿਨਿਆ ਹੋਇਆ ਸੀ।  

ਇਹ ਵੀ ਪੜ੍ਹੋ : ਸੁਨਹਿਰੀ ਭਵਿੱਖ ਲਈ ਵਿਦੇਸ਼ ਗਏ ਪੰਜਾਬੀ ਦੀ ਬੰਦ ਬਕਸੇ 'ਚ ਹੋਈ ਵਤਨ ਵਾਪਸੀ


author

Baljeet Kaur

Content Editor

Related News