ਨਿਗਮ ਨੇ ਚਲਾਈ ਸਿਆਸੀ ਹੋਰਡਿੰਗਜ਼ ਉਤਾਰਨ ਦੀ ਮੁਹਿੰਮ

03/16/2019 11:07:44 AM

ਪਟਿਆਲਾ (ਬਲਜਿੰਦਰ)—ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਸ਼ਹਿਰ ਨੂੰ ਸਿਆਸੀ ਹੋਰਡਿੰਗਜ਼ ਤੋਂ ਮੁਕਤ ਕਰਨ ਲਈ ਨਗਰ ਨਿਗਮ ਵੱਲੋਂ ਸਪੈਸ਼ਲ ਮੁਹਿੰਮ ਚਲਾਈ ਗਈ ਹੈ। ਸ਼ਹਿਰ ਵਿਚ ਕੋਈ ਸਿਆਸੀ ਬੋਰਡ ਨਾ ਰਹੇ, ਇਸ ਲਈ ਮੁਹਿੰਮ ਦੇ ਸੁਪਰਡੈਂਟ ਇੰਚਾਰਜ ਲਾ ਦਿੱਤੇ ਗਏ ਹਨ।   ਲੈਂਂਡ ਬ੍ਰਾਂਚ ਦੇ ਸੁਪਰਡੈਂਟ ਰਵਦੀਪ ਸਿੰਘ ਦੀ ਅਗਵਾਈ ਵਾਲੀ ਟੀਮ ਦੀ ਜ਼ਿੰਮੇਵਾਰੀ ਪਟਿਆਲਾ ਦਿਹਾਤੀ ਅਤੇ ਹਲਕਾ ਸਨੌਰ ਅਧੀਨ ਪੈਂਦੇ ਸ਼ਹਿਰ ਨੂੰ ਸਾਫ ਕਰਨ ਦੀ ਹੈ। ਪ੍ਰਾਪਰਟੀ ਟੈਕਸ ਦੇ ਸੁਪਰਡੈਂਟ ਰਵਿੰਦਰਪਾਲ ਸਿੰਘ ਨੂੰ ਪਟਿਆਲਾ ਸ਼ਹਿਰ ਨੂੰ ਸਾਫ ਕਰਨ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ। ਦੋਵਾਂ ਨੂੰ ਵੱਖ-ਵੱਖ ਟੀਮਾਂ ਸੌਂਪੀਆਂ ਗਈਆਂ ਹਨ। ਹੁਣ ਤੱਕ ਟੀਮਾਂ 350 ਤੋਂ ਜ਼ਿਆਦਾ ਬੋਰਡ ਉਤਾਰ ਚੁੱਕੀਆਂ ਹਨ। ਲੈਂਡ ਬ੍ਰਾਂਚ ਦੇ ਸੁਪਰਡੈਂਟ ਰਵਦੀਪ ਸਿੰਘ ਨੇ ਦੱਸਿਆ ਕਿ ਨਿਗਮ ਕਮਿਸ਼ਨਰ ਦੇ ਸਾਫ ਹੁਕਮ ਹਨ ਕਿ ਸ਼ਹਿਰ ਵਿਚ ਇਕ ਵੀ  ਸਿਆਸੀ ਜਾਂ ਨਾਜਾਇਜ਼ ਬੋਰਡ ਨਾ ਛੱਡਿਆ ਜਾਵੇ। ਫਲੈਕਸਜ਼ ਅਤੇ ਬੋਰਡਾਂ ਤੋਂ ਇਲਾਵਾ ਵਾਲ ਪੇਂਟਿੰਗਜ਼ ਅਤੇ ਹੋਰ ਸਮੱਗਰੀ ਵੀ ਉਤਾਰੀ ਜਾ ਰਹੀ ਹੈ।


Shyna

Content Editor

Related News