ਮੁੰਬਈ ਵਿਖੇ ਲਾਕਡਾਊਨ ''ਚ ਫਸੇ ਮਾਨਸਾ ਦੇ ਨੰਨ੍ਹੇ ਅਦਾਕਾਰ ਨੂੰ ਮੋਫਰ ਲੈ ਕੇ ਆਏ ਵਾਪਸ

05/16/2020 12:09:59 PM

ਮਾਨਸਾ (ਮਿੱਤਲ): ਲਾਕਡਾਊਨ ਦੌਰਾਨ ਫਸੇ ਵਿਅਕਤੀਆਂ ਨੂੰ ਘਰ ਵਾਪਸ ਲੈ ਕੇ ਆਉਣ ਲਈ ਜ਼ਿਲਾ ਪ੍ਰੀਸ਼ਦ ਮਾਨਸਾ ਦੇ ਚੇਅਰਮੈਨ ਬਿਕਰਮ ਸਿੰਘ ਮੋਫਰ ਦਿਨ-ਰਾਤ ਲੱਗੇ ਹੋਏ ਹਨ। ਆਮ ਵਿਅਕਤੀਆਂ ਤੋਂ ਇਲਾਵਾ ਉਹ ਮੁੰਬਈ, ਚੰਡੀਗੜ੍ਹ, ਦਿੱਲੀ ਅਤੇ ਹੋਰਨਾਂ ਵੱਡੇ ਸ਼ਹਿਰਾਂ 'ਚ ਫਸੇ ਪੰਜਾਬੀ ਅਤੇ ਫਿਲਮੀ ਗਾਇਕਾਂ ਨੂੰ ਲੈ ਕੈ ਆ ਚੁੱਕੇ ਹਨ, ਜਿਸ ਤੇ ਉਨ੍ਹਾਂ ਨੇ ਬਿਕਰਮ ਮੋਫਰ ਦਾ ਵਿਸ਼ੇਸ਼ ਧੰਨਵਾਦ ਕੀਤਾ ਹੈ। ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ ਮਸ਼ਹੂਰ ਗਾਇਕ ਆਰ.ਨੇਤ ਦੇ ਸਹਾਇਕ ਕਲਾਕਾਰ ਲਾਕਡਾਊਨ ਦੌਰਾਨ ਮੋਹਾਲੀ ਵਿਖੇ ਫਸ ਗਏ ਸਨ। ਇਸੇ ਦੌਰਾਨ ਪਿੰਡ ਹੀਰਕੇ ਦਾ ਵਾਸੀ ਦਮਨਪ੍ਰੀਤ ਸਿੰਘ ਪੁੱਤਰ ਭੁਪਿੰਦਰ ਸਿੰਘ ਨੇ ਜਿਸ ਨੇ ਪਿਛਲੇ ਦਿਨੀ ਮਸ਼ਹੂਰ ਟੀ.ਵੀ ਸੀਰੀਅਲ ਮਹਾਰਾਜ ਰਣਜੀਤ ਸਿੰਘ 'ਚ ਰਣਜੀਤ ਸਿੰਘ ਦੀ ਭੂਮਿਕਾ ਨਿਭਾਈ ਅਤੇ ਕੁਝ ਪੰਜਾਬੀ ਫਿਲਮਾਂ 'ਚ ਕੰਮ ਕੀਤਾ ਹੈ, ਨੂੰ ਉਹ ਮੁੰਬਈ ਜਾ ਕੇ ਲੈ ਕੇ ਆਏ।

ਮੋਫਰ ਨੂੰ ਜਦ ਇਹ ਸੂਚਨਾ ਮਿਲੀ ਕਿ ਇਲਾਕੇ ਦਾ ਇੱਕ ਨੰਨ੍ਹਾ ਕਲਾਕਾਰ ਮੁੰਬਈ ਵਿਖੇ ਲਾਕਡਾਊਨ ਦਾ ਸਾਹਮਣਾ ਕਰ ਰਿਹਾ ਹੈ ਤਾਂ ਉਸ ਦਾ ਇਕ ਪਾਸ ਤਿਆਰ ਕਰਵਾਇਆ ਅਤੇ ਆਪਣਾ ਇਕ ਵਿਅਕਤੀ ਭੇਜ ਕੇ ਨੰਨ੍ਹੇ ਕਲਾਕਾਰ ਨੂੰ ਪੰਜਾਬ ਆਪਣੇ ਪਿੰਡ ਹੀਰਕੇ ਲੈ ਆਂਦਾ। ਪਿੰਡ ਹੀਰਕੇ ਵਿਖੇ ਨੰਨ੍ਹੇ ਕਲਾਕਾਰ ਦਮਨਪ੍ਰੀਤ ਸਿੰਘ ਦੇ ਨਿਵਾਸ ਸਥਾਨ ਤੇ ਜਾ ਕੇ ਬਿਕਰਮ ਮੋਫਰ ਨੇ ਉਨ੍ਹਾਂ ਦਾ ਧੰਨਵਾਦ ਕਬੂਲਿਆ ਅਤੇ ਕਿਹਾ ਕਿ ਉਹ ਇਨ੍ਹੀ ਦਿਨੀਂ ਮੁੰਬਈ ਵਿਖੇ ਅਦਾਕਾਰੀ ਦੀ ਕੋਚਿੰਗ ਲੈ ਰਿਹਾ ਸੀ। ਪਰ ਲਾਕਡਾਊਨ ਦੌਰਾਨ ਉਹ ਮਹਾਨਗਰੀ 'ਚ ਘਿਰ ਕੇ ਰਹਿ ਗਿਆ। ਦਮਨਪ੍ਰੀਤ ਨੇ ਦੱਸਿਆ ਕਿ ਬਿਕਰਮ ਮੋਫਰ ਨੇ ਉਨ੍ਹਾਂ ਦੀ ਤਕਲੀਫ ਮਹਿਸੂਸ ਕੀਤੀ ਅਤੇ ਇਸ 'ਚ ਨਿੱਜੀ ਦਿਲਚਸਪੀ ਲੈ ਕੇ ਮੈਨੂੰ ਅਤੇ ਮੇਰੇ ਵਾਂਗ ਕਈ ਕਲਾਕਾਰਾਂ ਨੂੰ ਲਾਕਡਾਊਨ ਦੌਰਾਨ ਘਰ ਵਾਪਸ ਲੈ ਕੇ ਆਂਦਾ। ਜੋ ਪੰਜਾਬੀ ਕਲਾਕਾਰਾਂ ਦੀ ਵੱਡੀ ਮਦਦ ਹੈ। ਜ਼ਿਲਾ ਪ੍ਰੀਸ਼ਦ ਦੇ ਚੇਅਰਮੈਨ ਬਿਕਰਮ ਸਿੰਘ ਮੋਫਰ ਨੇ ਕਿਹਾ ਕਿ ਇਨਸਾਨੀਅਤ ਦੇ ਨਾਮ ਤੇ ਉਨ੍ਹਾਂ ਇਹ ਉਨ੍ਹਾਂ ਦਾ ਮੁੱਢਲਾ ਫਰਜ਼ ਬਣਦਾ ਹੈ। ਵੈਸੇ ਵੀ ਦਮਨਪ੍ਰੀਤ ਨੇ ਛੋਟੀ ਉਮਰ 'ਚ ਵੱਡੇ ਅਤੇ ਛੋਟੇ ਪਰਦੇ ਤੇ ਛੋਟੀ ਉਮਰ 'ਚ ਕਲਾਕਾਰੀ ਦੇ ਰੂਪ ਦੇ ਤੌਰ 'ਤੇ ਆਪਣਾ ਅਤੇ ਇਲਾਕੇ ਦਾ ਨਾਮ ਚਮਕਾਇਆ ਹੈ, ਜੋ ਸਾਡੇ ਲਈ ਮਾਣ ਵਾਲੀ ਗੱਲ ਹੈ। ਮੋਫਰ ਨੇ ਕਿਹਾ ਕਿ ਉਨ੍ਹਾਂ ਦਾ ਇਹ ਸਹਿਯੋਗ ਹਮੇਸ਼ਾ ਲੋਕਾਂ ਵਾਸਤੇ ਜਾਰੀ ਰਹੇਗਾ। ਇਸ ਮੌਕੇ ਯੂਥ ਕਾਂਗਰਸੀ ਆਗੂ ਗੁਰਦੀਪ ਸਿੰਘ ਲਖਮੀਰਵਾਲਾ, ਸਰਪੰਚ ਪੋਲੋਜੀਤ ਸਿੰਘ ਬਾਜੇਵਾਲਾ, ਸੁੱਖੀ ਭੰਮੇ, ਜੈਲਦਾਰ ਗੁਰਪਾਲ ਜੋੜਕੀਆਂ, ਸੰਦੀਪ ਸਿੰਘ ਭੰਗੂ ਤੋਂ ਇਲਾਵਾ ਹੋਰ ਵੀ ਮੌਜੂਦ ਸਨ।


Shyna

Content Editor

Related News