ਚਿੜੀਆਘਰ ਦੇ ਸ਼ੇਰ ਨੇ ਨੌਜਵਾਨ ''ਤੇ ਕੀਤਾ ਹਮਲਾ, ਮੌਤ
Sunday, Jan 20, 2019 - 07:22 PM (IST)

ਜ਼ੀਰਕਪੁਰ (ਗੁਰਪ੍ਰੀਤ) : ਜ਼ੀਰਕਪੁਰ ਸਥਿਤ ਛੱਤਬੀੜ ਚਿੜੀਆ ਘਰ 'ਚ ਉਸ ਸਮੇਂ ਹੜਕੰਪ ਮਚ ਗਿਆ ਜਦੋਂ ਲਾਈਨ ਸਫਾਰੀ ਦੌਰਾਨ ਇਕ ਬੱਬਰ ਸ਼ੇਰ ਨੇ ਇਕ ਸੈਲਾਨੀ ਨੌਜਵਾਨ 'ਤੇ ਹਮਲਾ ਕਰਕੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਇਸ ਘਟਨਾ ਤੋਂ ਬਾਅਦ 'ਜੂ' ਪ੍ਰਬੰਧਕਾਂ ਵਿਚ ਹੜਕੰਪ ਮਚ ਗਿਆ। ਘਟਨਾ ਤੋਂ ਬਾਅਦ ਤੁਰੰਤ ਹਰਕਤ ਵਿਚ ਆਏ ਜੂ ਮੁਲਾਜ਼ਮਾਂ ਨੇ ਸ਼ੇਰ ਨੂੰ ਕਾਬੂ ਕਰਦੇ ਹੋਏ ਪਿੰਜਰੇ ਵਿਚ ਬੰਦ ਕੀਤਾ। ਫਿਲਹਾਲ ਮ੍ਰਿਤਕ ਨੌਜਵਾਨ ਦੀ ਪਛਾਣ ਨਹੀਂ ਹੋ ਸਕੀ ਹੈ। ਜਿਸ ਦੀ ਪਛਾਣ ਲਈ ਜੂ ਪ੍ਰਬੰਧਕਾਂ ਅਤੇ ਥਾਣਾ ਜ਼ਿਰਕਪੁਰ ਵਲੋਂ ਨੋਟਿਸ ਜਾਰੀ ਕੀਤਾ ਗਿਆ ਹੈ।