ਬਿਜਲੀ ਦੇ ਮਾੜੇ ਪ੍ਰਬੰਧਕਾਂ ਕਾਰਨ ਸ਼੍ਰੋਮਣੀ ਅਕਾਲੀ ਦਲ (ਬ) ਤੇ ਬਸਪਾ ਨੇ ਜੈਤੋ ਬਿਜਲੀ ਦਫ਼ਤਰ ’ਚ ਦਿੱਤਾ ਧਰਨਾ

07/02/2021 6:27:21 PM

ਜੈਤੋ (ਗੁਰਮੀਤਪਾਲ) - ਸ਼੍ਰੋਮਣੀ ਅਕਾਲੀ ਦਲ (ਬ) ਅਤੇ ਬਸਪਾ  ਅੱਜ ਪੰਜਾਬ ਸਰਕਾਰ ਵਿਰੁੱਧ ਬਿਜਲੀ ਦੇ ਮਾੜੇ ਪ੍ਰਬੰਧਾਂ ਨੂੰ ਲੈ ਕੇ ਸੂਬੇ ਵਿੱਚ ਧਰਨੇ ਲਗਾਏ। ਇਸੇ ਤਹਿਤ ਹਲਕਾ ਇੰਚਾਰਜ ਜੈਤੋ ਸੂਬਾ ਸਿੰਘ ਬਾਦਲ ਦੀ ਅਗਵਾਈ ਵਿੱਚ ਬਿਜਲੀ ਘਰ ਜੈਤੋ ਵਿਖੇ ਧਰਨਾ ਲਗਾਇਆ ਗਿਆ।

ਪੜ੍ਹੋ ਇਹ ਵੀ ਖ਼ਬਰ - ਗੁਰਦਾਸਪੁਰ 'ਚ ਵਾਪਰਿਆ ਭਿਆਨਕ ਹਾਦਸਾ : 3 ਸਾਲ ਦੀ ਬੱਚੀ ਸਣੇ ਇੱਕੋ ਪਰਿਵਾਰ ਦੇ 5 ਜੀਆਂ ਦੀ ਮੌਤ (ਤਸਵੀਰਾਂ)

ਅਕਾਲੀ ਆਗੂ ਰਾਜਪਾਲ ਸਿੰਘ ਡੇਲਿਆਂਵੀ, ਬਸਪਾ ਆਗੂ ਮੰਦਰ ਸਿੰਘ, ਮਿੱਠੀ ਸਿੰਘ ਸਰਾਂ, ਐੱਮ.ਸੀ ਨਰਿੰਦਰ ਸਿੰਘ ਰਾਮੇਆਣਾ, ਸ਼ਹਿਰੀ ਪ੍ਰਧਾਨ ਦਿਲਬਾਗ ਬਾਗ਼ੀ ਸ਼ਰਮਾ, ਬੀਬੀ ਅਮਰਜੀਤ ਕੌਰ ਪੰਜਗਰਾਈ, ਡਾਕਟਰ ਗੁਰਨੈਬ ਸਿੰਘ ਮੱਲਾ, ਅਕਾਲੀ ਦਲ ਦੇ ਕੌਮੀ ਸੰਯੁਕਤ ਸਕੱਤਰ ਗੁਰਚੇਤ ਸਿੰਘ ਢਿੱਲੋਂ ਬਰਗਾੜੀ ਤੋਂ ਇਲਾਵਾ ਸੂਬਾ ਸਿੰਘ ਬਾਦਲ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਬੀਤੇ 4 ਸਾਲ ਤੋਂ ਲੋਕਾਂ ਨਾਲ ਕੀਤੇ ਵਾਅਦਿਆਂ ਵਿੱਚ ਇੱਕ ਵੀ ਵਾਅਦਾ ਪੂਰਾ ਨਹੀਂ ਕੀਤਾ। 

ਪੜ੍ਹੋ ਇਹ ਵੀ ਖ਼ਬਰ - ਜਾਇਦਾਦ ਦੇ ਕਲੇਸ਼ ਨੇ ਫਿੱਕੇ ਕੀਤੇ ਰਿਸ਼ਤੇ, ਜਾਂਦਾ ਹੋਇਆ ‘ਪੁੱਤ’ ਮਾਂ ਨੂੰ ਦੇ ਗਿਆ ਕਦੇ ਨਾ ਭੁੱਲਣ ਵਾਲਾ ਦਰਦ

ਉਨ੍ਹਾਂ ਕਿਹਾ ਕਿ ਬਿਜਲੀ ਦੇ ਮਾੜੇ ਪ੍ਰਬੰਧਕਾਂ ਕਾਰਣ ਸਰਕਾਰ ਕਿਸਾਨਾਂ ਨੂੰ 5-5 ਘੰਟੇ ਬਿਜਲੀ ਦੇ ਕੇ ਡੰਗ ਟੱਪਾ ਰਹੀ ਹੈ, ਜਿਸ ਕਾਰਨ ਝੋਨੇ ਦੀ ਫ਼ਸਲ ਲਈ ਪਾਣੀ ਦੀ ਲੋੜ ਪੂਰੀ ਨਹੀਂ ਹੋ ਰਹੀ। ਖੇਤਾਂ ’ਚ ਖੜੀ ਝੋਨੇ ਦੀ ਫ਼ਸਲ ਸੁੱਕ ਰਹੀ ਹੈ। ਸੂਬੇ ਵਿੱਚ ਬਿਜਲੀ ਦੀ ਘਾਟ ਕਾਰਨ ਸਰਕਾਰ ਸੂਬੇ ‘ਚ ਇੰਡਸਟਰੀ ਬੰਦ ਕਰਵਾ ਰਹੀ ਹੈ। ਉਨ੍ਹਾਂ ਕਿਹਾ ਕਿ ਸਰਕਾਰੀ ਦਫ਼ਤਰਾਂ ਵਿੱਚ ਏ.ਸੀ. ਬੰਦ ਕਰਵਾਉਣ ਫ਼ਰਮਾਨ ਵੀ ਜਾਰੀ ਕਰ ਦਿੱਤਾ ਹੈ। ਕਿਸਾਨਾਂ ਨੂੰ ਖੇਤੀ ਨੂੰ ਦੇਣ ਵਾਲੀ ਬਿਜਲੀ ਸਪਲਾਈ ਦੀ ਕੋਈ ਯੋਜਨਾ ਨਹੀਂ ਬਣਾਈ ਗਈ, ਕਿਉਂਕਿ ਹਰ ਸਾਲ ਕਿਸਾਨਾਂ ਨੂੰ ਫ਼ਸਲਾਂ ਦੀ ਸਿੰਚਾਈ ਲਈ ਬਿਜਲੀ ਦਿੱਤਾ ਹੈ। ਸਰਕਾਰ ਹੁਣ ਕਿਸਾਨਾਂ, ਕਿਉਂਕਿ ਪਰੇਸ਼ਾਨ ਕਰ ਰਹੀ ਹੈ, ਜਿਸ ਹਰ ਕਿਸਾਨਾਂ ਧਰਨੇ ਦੇਣੇ ਪੈ ਰਹੇ ਹਨ। 

ਪੜ੍ਹੋ ਇਹ ਵੀ ਖ਼ਬਰ - ਸ਼ਮਸ਼ਾਨਘਾਟ ’ਚ ਸੁੱਤੇ ਦੋ ਵਿਅਕਤੀਆਂ ਦੇ ਕਤਲ ਦੀ ਸੁਲਝੀ ਗੁੱਥੀ, ਕਾਬੂ ਕੀਤੇ ਮੁਲਜ਼ਮ ਨੇ ਕੀਤੇ ਵੱਡੇ ਖ਼ੁਲਾਸੇ

ਇਸ ਮੌਕੇ ਨਗਰ ਕੌਂਸਲ ਜੈਤੋ ਦੇ ਸਾਬਕਾ ਪ੍ਰਧਾਨ ਯਾਦਵਿੰਦਰ ਸਿੰਘ ਜ਼ੈਲਦਾਰ, ਨੌਜਵਾਨ ਆਗੂ ਪਾਲੀ ਬਾਦਲ, ਤਰਲੋਚਨ ਸਿੰਘ ਦੁੱਲਟ ਭਗਤੂਆਣਾ, ਨੌਜਵਾਨ ਆਗੂ ਲਾਲੀ ਬਾਦਲ, ਸਾਬਕਾ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਨਿਰਮਲ ਸਿੰਘ ਵੜਿੰਗ ਡੋਡ, ਖੇਤੀਬਾੜੀ ਵਿਕਾਸ ਬੈਂਕ ਲਿਮ: ਜੈਤੋ ਦੇ ਚੇਅਰਮੈਨ ਪਰਗਟ ਸਿੰਘ ਬਰਾੜ ਡੋਡ, ਵਾਈਸ ਚੇਅਰਮੈਨ ਜਗਰੂਪ ਸਿੰਘ ਬਰਾੜ ਤੇ ਸਾਬਕਾ ਡਰਾਇਕੈਟਰ ਗੁਰਮੀਤ ਸਿੰਘ ਬਰਾੜ, ਮਨਜਿੰਦਰ ਸਿੰਘ ਰੂਬੀ ਪੰਜਗਰਾਈ ਆਦਿ ਹਾਜ਼ਰ ਸਨ।

ਪੜ੍ਹੋ ਇਹ ਵੀ ਖ਼ਬਰ - ਗੁਰਦਾਸਪੁਰ : ਮਲਬਾ ਹਟਾਉਣ ਨੂੰ ਲੈ ਕੇ ਦੋ ਧਿਰਾਂ ’ਚ ਹੋਈ ਖੂਨੀ ਝੜਪ, 55 ਸਾਲਾ ਬਜ਼ੁਰਗ ਦੀ ਮੌਤ

 


rajwinder kaur

Content Editor

Related News