ਪ੍ਰਸ਼ਾਸਨ ਤੇ ਸਰਕਾਰ ਦੀ ਲਾਪਰਵਾਹੀ ਕਾਰਨ ਮੀਂਹ ’ਚ ਖਰਾਬ ਹੋ ਰਹੀਆਂ ਹਨ ਕਣਕ ਦੀਆਂ ਬੋਰੀਆਂ
Saturday, May 30, 2020 - 05:24 PM (IST)
ਫਾਜ਼ਿਲਕਾ (ਨਾਗਪਾਲ) - ਪ੍ਰਸ਼ਾਸਨ ਅਤੇ ਸਰਕਾਰ ਦੀ ਲਾਪਰਵਾਹੀ ਦੇ ਕਾਰਨ ਅੱਜ ਵੀ ਫਾਜ਼ਿਲਕਾ ਦੀ ਅਨਾਜ ਮੰਡੀ ਵਿਚ ਕਣਕ ਦੀਆਂ ਬੋਰੀਆਂ ਦੇ ਢੇਰ ਲੱਗੇ ਹੋਏ ਹਨ। ਬੋਰੀਆਂ ਦੇ ਵੱਡੇ-ਵੱਡੇ ਪੱਲਥ ਆਸਮਾਨ ਵਿਚ ਖੁੱਲ੍ਹੇ ਪਏ ਹੋਏ ਹਨ, ਜੋ ਮੀਂਹ ਵਿਚ ਖਰਾਬ ਹੋ ਰਹੇ ਹਨ। ਅਚਾਨਕ ਪਏ ਮੀਂਹ ਦੇ ਕਾਰਨ ਅਨਾਜ ਦੀ ਹੋ ਰਹੀ ਬਰਬਾਦੀ ਦੀਆਂ ਤਸਵੀਰਾਂ ਪ੍ਰਸ਼ਾਸਨ ਅਤੇ ਸਰਕਾਰ ਵਲੋਂ ਫਸਲਾਂ ਨੂੰ ਲੈ ਕੇ ਕੀਤੇ ਜਾ ਰਹੇ ਦਾਅਵਿਆਂ ਨੂੰ ਖੋਖਲਾ ਸਾਬਿਤ ਕਰ ਰਹੇ ਹਨ। ਇਸ ਮਾਮਲੇ ਨੂੰ ਲੈ ਕੇ ਆੜ੍ਹਤੀ ਪ੍ਰਸ਼ਾਸਨ ਦੀ ਢਿੱਲੀ ਕਾਰਗੁਜ਼ਾਰੀ ’ਤੇ ਨਿਸ਼ਾਨਾ ਵਿਨ੍ਹ ਰਹੇ ਹਨ।
ਪੜ੍ਹੋ ਇਹ ਵੀ ਖਬਰ - ਜਾਣੋ ਵਾਇਰਲ ਹੋ ਰਹੀ ਇਸ ਤਸਵੀਰ ਦੇ ਪਿੱਛੇ ਦਾ ਅਸਲੀ ਸੱਚ (ਵੀਡੀਓ)
ਪੜ੍ਹੋ ਇਹ ਵੀ ਖਬਰ - ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਸ਼ਰਧਾਲੂ – ਹਸਨ ਖ਼ਾਂ
ਮਿਲੀ ਜਾਣਕਾਰੀ ਅਨੁਸਾਰ ਚਾਰ ਲੱਖ ਦੇ ਕਰੀਬ ਮੰਡੀ ਵਿਚ ਪਈਆਂ ਕਣਕ ਦੀਆਂ ਬੋਰੀਆਂ ਲਿਫਟਿੰਗ ਦਾ ਇਤਜ਼ਾਰ ਕਰ ਰਹੀਆਂ ਹਨ ਪਰ ਅਨਾਜ ਸਟੋਰ ਕਰਨ ਦੀ ਥਾਂ ਨਾ ਹੋਣ ਦੇ ਕਾਰਨ ਸਾਰਾ ਅਨਾਜ ਮੰਡੀ ਵਿਚ ਰੁੱਲ ਰਿਹਾ ਹੈ। ਆੜ੍ਹਤੀਆਂ ਮੁਤਾਬਕ ਇਸ ਦੇ ਲਈ ਸਰਕਾਰ ਅਤੇ ਪ੍ਰਸ਼ਾਸਨ ਜ਼ਿੰਮੇਵਾਰ ਹੈ, ਜਿਨ੍ਹਾਂ ਦੀ ਲਾਪਰਵਾਹੀ ਦੇ ਕਾਰਨ ਲੱਖਾਂ ਦੀ ਕਣਕ ਖੁੱਲ੍ਹੇ ਆਸਮਾਨ ਦੇ ਹੇਠ ਬਰਬਾਦ ਹੋ ਰਹੀ ਹੈ। ਇਨਾਂ ਹੀ ਨਹੀਂ ਪਿਛਲੇ ਲੱਗਭਗ ਇਕ ਮਹੀਨੇ ਤੋਂ ਲਿਫਟਿੰਗ ਦੀ ਰਫਤਾਰ ਬਹੁਤ ਜ਼ਿਆਦਾ ਘੱਟ ਗਈ ਹੈ, ਜਿਸ ਨੇ ਅਜਿਹੇ ਹਾਲਾਤ ਪੈਦਾ ਕਰ ਦਿੱਤੇ ਹਨ। ਆੜ੍ਹਤੀਆਂ ਨੇ ਮੰਗ ਕੀਤੀ ਕਿ ਸਮੇਂ ਦੇ ਦੌਰਾਨ ਅਨਾਜ ਵਿਚ ਜੋ ਕਮੀ ਆਈ ਹੈ, ਉਸ ਨਾਲ ਹੋਣ ਵਾਲੇ ਨੁਕਸਾਨ ਦੀ ਭਰਪਾਈ ਸਰਕਾਰ ਜਾਂ ਪ੍ਰਸ਼ਾਸਨ ਕਰੇ।
ਪੜ੍ਹੋ ਇਹ ਵੀ ਖਬਰ - ‘ਖੇਡ ਰਤਨ ਪੰਜਾਬ ਦੇ’ ਦੀਆਂ ਸਾਰੀਆਂ ਕਿਸ਼ਤਾਂ ਮੁੜ ਤੋਂ ਪੜ੍ਹਨ ਲਈ ਇਨ੍ਹਾਂ ਲਿੰਕ ’ਤੇ ਕਰੋ ਕਲਿੱਕ
ਪੜ੍ਹੋ ਇਹ ਵੀ ਖਬਰ - ਟਿੱਡੀ ਦਲ 1 ਦਿਨ 'ਚ 35 ਹਜ਼ਾਰ ਬੰਦਿਆਂ ਦੀ ਖਾ ਜਾਂਦਾ ਹੈ ਖੁਰਾਕ (ਵੀਡੀਓ)