ਪ੍ਰਵਾਸੀ ਮਜ਼ਦੂਰਾਂ ਦਾ ਪਲਾਇਨ ਜਾਰੀ, ਸਾਈਕਲਾਂ ''ਤੇ ਬਿਹਾਰ ਲਈ ਹੋਏ ਰਵਾਨਾ

05/06/2020 5:47:07 PM

ਲੁਧਿਆਣਾ (ਸਲੂਜਾ) : ਲਾਕਡਾਊਨ ਅਤੇ ਕਰਫ਼ਿਊ ਤੋਂ ਬਾਅਦ ਪੈਦਾ ਹੋਏ ਹਾਲਾਤ ਦੌਰਾਨ ਪ੍ਰਵਾਸੀ ਮਜ਼ਦੂਰਾਂ ਦਾ ਆਪਣੇ-ਆਪਣੇ ਪਿੰਡਾਂ ਵੱਲ ਕੂਚ ਕਰਨਾ ਲਗਾਤਾਰ ਜਾਰੀ ਹੈ। ਕੋਈ ਪੈਦਲ, ਕੋਈ ਸਾਈਕਲ, ਕੋਈ ਬੱਸ ਅਤੇ ਕੋਈ ਰੇਲ ਗੱਡੀ ਰਾਹੀਂ ਇੱਥੋਂ ਜਾ ਰਿਹਾ ਹੈ।

10 ਪ੍ਰਵਾਸੀ ਮਜ਼ਦੂਰ ਜੋ ਸਾਈਕਲਾਂ 'ਤੇ ਸਵਾਰ ਸਨ ਅਤੇ ਜਗਰਾਓਂ ਤੋਂ ਚੱਲ ਕੇ ਜਦੋਂ ਸਥਾਨਕ ਫਿਰੋਜ਼ਪੁਰ ਰੋਡ 'ਤੇ ਪੁੱਜੇ ਤਾਂ ਉਨ੍ਹਾਂ ਨੇ ਦੱਸਿਆ ਕਿ ਉਹ ਸਾਰੇ ਬਿਹਾਰ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਰਹਿਣ ਵਾਲੇ ਹਨ। ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਹੁਣ ਤਾਂ ਪੰਜਾਬ ਸਰਕਾਰ ਵੱਲੋਂ ਉਨ੍ਹਾਂ ਦੇ ਜਾਣ ਲਈ ਰਜਿਸਟ੍ਰੇਸ਼ਨ ਸ਼ੁਰੂ ਕਰ ਦਿੱਤੀ ਹੈ, ਉਹ ਟਰੇਨ 'ਤੇ ਕਿਉਂ ਨਹੀਂ ਚਲੇ ਜਾਂਦੇ ਤਾਂ ਉਨ੍ਹਾਂ ਇਹ ਜਵਾਬ ਦਿੱਤਾ ਕਿ ਉਨ੍ਹਾਂ ਦੀ ਜਾਣਕਾਰੀ ਮੁਤਾਬਕ ਜੇਕਰ ਇਕੱਲੇ ਲੁਧਿਆਣਾ ਦੀ ਗੱਲ ਕਰੀਏ ਤਾਂ ਇਥੋਂ 4 ਲੱਖ 60 ਹਜ਼ਾਰ ਜਦਕਿ ਪੰਜਾਬ 'ਚੋਂ ਲਗਭਗ 8 ਲੱਖ 50 ਹਜ਼ਾਰ ਪ੍ਰਵਾਸੀ ਮਜ਼ਦੂਰਾਂ ਨੇ ਰਜਿਸਟਰੇਸ਼ਨ ਕਰਵਾ ਦਿੱਤੀ ਹੈ। ਜਦੋਂ ਤਕ ਉਨ੍ਹਾਂ ਦੀ ਵਾਰੀ ਆਉਣੀ ਹੈ, ਉਹ ਬਿਹਾਰ ਪੁੱਜ ਜਾਣਗੇ। ਇਨ੍ਹਾਂ 'ਚੋਂ ਇਕ ਮਜ਼ਦੂਰ ਨੇ ਭਾਵੁਕ ਹੁੰਦਿਆਂ ਦੱਸਿਆ ਕਿ ਉਨ੍ਹਾਂ ਨੂੰ ਹੁਣ ਨਾ ਤਾਂ ਮੋਦੀ ਅਤੇ ਨਾ ਪੰਜਾਬ ਸਰਕਾਰ ਦੀ ਕਿਸੇ ਗੱਲ 'ਤੇ ਯਕੀਨ ਰਿਹਾ ਹੈ।

ਇਹ ਵੀ ਪੜ੍ਹੋ ► Breaking : ਪੰਜਾਬ 'ਚ ਕੋਰੋਨਾ ਨਾਲ 26ਵੀਂ ਮੌਤ, ਜਲੰਧਰ ਦੇ ਨੌਜਵਾਨ ਨੇ ਪੀ.ਜੀ.ਆਈ. 'ਚ ਤੋੜਿਆ ਦਮ 

ਬੱਸ ਅੱਡੇ 'ਚ  ਕੁਆਰੰਟਾਈਨ ਕੀਤੇ ਮੁਲਾਜ਼ਮਾਂ ਦੀ ਗਿਣਤੀ ਵਧੀ
ਲੁਧਿਆਣਾ (ਮੋਹਿਨੀ) : ਨਾਂਦੇੜ ਤੋਂ ਸਵਾਰੀਆਂ ਲਿਆਉਣ ਦੇ ਮਾਮਲੇ ਵਿਚ ਬੱਸ ਅੱਡੇ ਵਿਚ  ਕੁਆਰੰਟਾਈਨ ਕੀਤੇ ਗਏ ਮੁਲਾਜ਼ਮਾਂ ਦੀ ਗਿਣਤੀ ਅੱਜ ਵਧ ਗਈ ਹੈ। ਬੀਤੇ ਦਿਨੀਂ ਜਿੱਥੇ ਬੱਸ ਅੱਡੇ ਵਿਚ ਕੋਰੋਨਾ ਦੇ 7 ਸ਼ੱਕੀ ਮੁਲਾਜ਼ਮਾਂ ਨੂੰ ਵੱਖਰਾ ਕੀਤਾ ਗਿਆ ਸੀ, ਅੱਜ ਉਨ੍ਹਾਂ 'ਚੋਂ 3 ਮੁਲਾਜ਼ਮ ਪੀ. ਆਰ. ਟੀ. ਸੀ. ਦੇ ਵੀ ਲਿਆ ਕੇ ਬਿਠਾ ਦਿੱਤੇ ਗਏ ਹਨ। ਸੂਤਰਾਂ ਅਨੁਸਾਰ ਇਹ 3 ਮੁਲਾਜ਼ਮ ਵੀ ਉਸੇ ਟੀਮ ਵਿਚ ਸ਼ਾਮਲ ਸਨ, ਜੋ ਮਹਾਰਾਸ਼ਟਰ ਤੋਂ ਯਾਤਰੀਆਂ ਨੂੰ ਬੱਸਾਂ ਵਿਚ ਲੈ ਕੇ ਆਏ ਸਨ। ਆਲ੍ਹਾ ਅਧਿਕਾਰੀ ਇਨ੍ਹਾਂ ਮੁਲਾਜ਼ਮਾਂ ਤੋਂ ਦੂਰੀ ਬਣਾ ਕੇ ਚੱਲ ਰਹੇ ਹਨ ਅਤੇ ਕੁਝ ਹੋਰਨਾਂ ਮੁਲਾਜ਼ਮਾਂ ਨੂੰ ਹੀ ਇਨ੍ਹਾਂ ਦੇ ਖਾਣ-ਪੀਣ ਅਤੇ ਰਹਿਣ 'ਤੇ ਨਜ਼ਰ ਰੱਖਣ ਲਈ ਛੱਡ ਦਿੱਤਾ ਹੈ।

ਇਹ ਵੀ ਪੜ੍ਹੋ ► Breaking : ਤਰਨਤਾਰਨ 'ਚ ਮੁੜ ਹੋਇਆ 'ਕੋਰੋਨਾ' ਦਾ ਵੱਡਾ ਧਮਾਕਾ , 57 ਕੇਸ ਆਏ ਸਾਹਮਣੇ 


Anuradha

Content Editor

Related News