ਮਹਾਨਗਰ ’ਚ ਲੱਗਣਗੀਆਂ 9000 ਨਵੀਆਂ LED ਸਟਰੀਟ ਲਾਈਟਾਂ
Wednesday, Sep 07, 2022 - 02:34 PM (IST)
ਲੁਧਿਆਣਾ (ਹਿਤੇਸ਼) : ਨਗਰ ਨਿਗਮ ਵੱਲੋਂ ਮਹਾਨਗਰ ’ਚ 9000 ਨਵੀਆਂ ਐੱਲ. ਈ. ਡੀ. ਸਟਰੀਟ ਲਾਈਟਾਂ ਲਗਾਉਣ ਦੀ ਯੋਜਨਾ ’ਤੇ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ। ਇੱਥੇ ਦੱਸਣਾ ਉਚਿਤ ਹੋਵੇਗਾ ਕਿ ਨਗਰ ਨਿਗਮ ਵੱਲੋਂ ਐਨਰਜੀ ਸੇਵਿੰਗ ਲਈ ਕਿਸ ਕੰਪਨੀ ਨੂੰ 1 ਲੱਖ ਤੋਂ ਵੱਧ ਸੋਡੀਅਮ ਪੁਆਇੰਟਾਂ ਦੀ ਜਗ੍ਹਾ ਐੱਲ. ਈ. ਡੀ. ਸਟਰੀਟ ਲਾਈਟਾਂ ਲਗਾਉਣ ਦੀ ਜ਼ਿੰਮੇਵਾਰੀ ਦਿੱਤੀ ਗਈ ਸੀ।
ਉਸ ਵੱਲੋਂ ਕਾਫੀ ਦੇਰ ਪਹਿਲਾਂ ਕੰਮ ਪੂਰਾ ਕਰਨ ਦਾ ਦਾਅਵਾ ਕੀਤਾ ਜਾ ਰਿਹਾ ਹੈ ਪਰ ਕੌਂਸਲਰਾਂ ਵੱਲੋਂ ਉਨ੍ਹਾਂ ਦੇ ਵਾਰਡਾਂ ’ਚ ਜ਼ਿਆਦਾਤਰ ਪੁਆਇੰਟਾਂ ’ਤੇ ਹਨ੍ਹੇਰਾ ਕਾਇਮ ਰਹਿਣ ਦੀ ਸਮੱਸਿਆ ਆਉਣ ਦੀ ਸ਼ਿਕਾਇਤ ਕੀਤੀ ਜਾ ਰਹੀ ਹੈ, ਜਿਸ ਦੇ ਮੱਦੇਨਜ਼ਰ ਪ੍ਰਾਜੈਕਟ ਦੀਆਂ ਸ਼ਰਤਾਂ ਮੁਤਾਬਕ 15 ਫ਼ੀਸਦੀ ਵਾਧੂ ਐੱਲ. ਈ. ਡੀ. ਸਟਰੀਟ ਲਾਈਟਾਂ ਲਗਾਉਣ ਦੀ ਮਨਜ਼ੂਰੀ ਦਿੱਤੀ ਗਈ ਹੈ, ਜਿਸ ’ਚੋਂ ਹਾਲ ਦੀ ਘੜੀ ਚਾਰੇ ਜ਼ੋਨਾਂ ’ਚ 9 ਹਜ਼ਾਰ ਨਵੀਆਂ ਐੱਲ. ਈ. ਡੀ. ਸਟਰੀਟ ਲਾਈਟਾਂ ਲਾਉਣ ਦਾ ਪ੍ਰਸਤਾਵ ਬਣਾਇਆ ਗਿਆ ਹੈ।