15 ਲੱਖ ਤੱਕ ਦੇ ਕੇਸਾਂ ਨੂੰ ਡਵੀਜਨਲ ਪੱਧਰ ਤੇ ਲੈ ਜਾਣ ਤੇ ਵਕੀਲਾਂ ਵੱਲੋਂ ਹੜਤਾਲ
Tuesday, Oct 16, 2018 - 05:35 AM (IST)

ਤਲਵੰਡੀ ਸਾਬੋ, (ਮੁਨੀਸ਼)- ਪੰਜਾਬ ਸਰਕਾਰ ਵਲੋਂ ਲਏ ਨਵੇ ਫੈਸਲੇ ਖਿਲਾਫ ਅੱਜ ਵਕੀਲਾਂ ਦਾ ਸੰਘਰਸ਼ ਤੇਜ ਹੁੰਦਾ ਜਾ ਰਿਹਾ ਹੈ। ਬਾਰ ਅੇੈਸੋਸੀਏਸ਼ਨ ਤਲਵੰਡੀ ਸਾਬੋ ਦੇ ਪ੍ਰਧਾਨ ਐਡਵੋਕੇਟ ਜਗਦੀਪ ਸਿੰਘ ਪੂਨੀਆ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਇੱਕ ਤੁਗਲਕੀ ਫਰਮਾਨ ਜਾਰੀ ਕਰਦਿਆਂ 15 ਲੱਖ ਤੱਕ ਦੇ ਕੇਸਾਂ ਨੂੰ ਡਵੀਜਨਲ ਪੱਧਰ ਤੇ ਲੈ ਜਾਣ ਦਾ ਫੈਸਲਾ ਕੀਤਾ ਹੈ। ਉਕਤ ਕੇਸਾਂ ਦਾ ਫੈਸਲਾ ਕਮਿਸ਼ਨਰ ਬਤੌਰ ਚੇਅਰਮੈਨ ਕਰੇਗਾ ਅਤੇ ਫੈਸਲੇ ਦੌਰਾਨ ਇਕ ਖੇਤੀਬਾਡ਼ੀ ਅਤੇ ਇਕ ਮਾਲ ਵਿਭਾਗ ਦਾ ਨੁਮਾਇੰਦਾ ਵੀ ਬੈਠੇਗਾ। ਪ੍ਰਦਰਸਨ-ਕਾਰੀਆਂ ਨੇ ਉਕਤ ਐਲਾਨ ਨੂੰ ਧੱਕਾ ਕਰਾਰ ਦਿੰਦਿਆਂ ਕਿਹਾ ਕਿ ਇਸ ਫੈਸਲੇ ਨਾਲ ਲੋਕਾਂ ਦੀ ਖੱਜਲ ਖੁਆਰੀ ਵਧੇਗੀ ਤੇ ਇੰਨਸਾਫ ਵਿਚ ਦੇਰੀ ਹੋਵੇਗੀ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇ ਪੰਜਾਬ ਸਰਕਾਰ ਨੇ ਉਕਤ ਨਾਦਰਸ਼ਾਹੀ ਫੁਰਮਾਨ ਵਾਪਿਸ ਨਾ ਲਿਆ ਤਾਂ ਉਕਤ ਸੰਘਰਸ਼ ਨੂੰ ਸੂਬਾ ਪੱਧਰ ਤੇ ਲੈਜਾਇਆ ਜਾਵੇਗਾ। ਇਸ ਮੌਕੇ ਮੀਟਿੰਗ ਵਿਚ ਸਾਰੇ ਐਡਵੋਕੇਟ ਵਰਿੰਦਰ ਢਿੱਲੋਂ, ਸਤਿੰਦਰ ਸਿੱਧੂ, ਸੰਜੀਵ ਕੁਮਾਰ, ਪ੍ਰਵੀਨ ਕੁਮਾਰ ਰੰਗਾ, ਵਿਕਰਾਂਤ ਗੋਇਲ, ਬਹਾਦੁਰ ਸਿੰਘ ਧਾਲੀਵਾਲ, ਸੁਖਦੇਵ ਸਿੰਘ ਸਿੱਧੂ, ਗੁਰਟੇਕ ਸਿੰਘ ਜਟਾਣਾ ਆਦਿ ਮੌਜੂਦ ਸਨ।