ਕਾਰ ਚਾਲਕ ਤੋਂ ਖੋਹੀ ਲੱਖਾਂ ਦੀ ਨਕਦੀ, ਮਾਮਲਾ ਦਰਜ
Tuesday, Aug 27, 2024 - 03:59 PM (IST)

ਮਲੋਟ (ਜੁਨੇਜਾ)- ਥਾਣਾ ਲੰਬੀ ਦੀ ਪੁਲਸ ਵੱਲੋਂ ਇਕ ਵਿਅਕਤੀ ਤੋਂ 2 ਲੱਖ 67 ਹਜ਼ਾਰ ਰੁਪਏ ਖੋਹ ਕੇ ਫਰਾਰ ਹੋਣ ਦੇ ਮਾਮਲੇ ਵਿਚ ਮਾਮਲਾ ਦਰਜ ਕਰਕੇ ਨਾਮਜ਼ਦ ਵਿਅਕਤੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਇਸ ਸਬੰਧੀ ਮਹੇਸ਼ ਨੰਦ ਸਰਸਵਤੀ ਪੁੱਤਰ ਨਿਤਿਆ ਨੰਦ ਵਾਸੀ ਡਿੱਗੀ ਵਾਲਾ ਡੇਰਾ ਕੋਟਲੀ ਰੋਡ ਪਥਰਾਲਾ ਨੇ ਪੁਲਸ ਨੂੰ ਦਰਜ ਬਿਆਨਾਂ ਵਿਚ ਕਿਹਾ ਹੈ ਕਿ ਉਹ ਆਪਣੀ ਸਵਿੱਫਟ ਕਾਰ 'ਤੇ ਡੇਰੇ ਤੋਂ ਮੰਡੀ ਕਿੱਲਿਆਵਾਲੀ ਆ ਰਿਹਾ ਸੀ। ਜਦੋਂ ਉਸ ਦੀ ਗੱਡੀ ਪੱਪੂ ਤੂੜੀ ਵਾਲੇ ਦੇ ਗਡਾਉਣ ਕੋਲ ਪੁੱਜੀ ਤਾਂ ਸੜਕ 'ਤੇ ਗਾਵਾਂ ਨੂੰ ਬਚਾਉਂਦੇ ਹੋਏ ਕਾਰ ਖੰਬੇ ਨਾਲ ਟਕਰਾ ਗਈ।
ਕਾਰ ਨਾ ਚੱਲਣ ਯੋਗ ਹੋਣ ਕਰਕੇ ਮੁਦਈ ਕਾਰ ਤੋਂ ਬਾਹਰ ਆ ਗਿਆ। ਉਸ ਦੇ ਹੱਥ ਵਿਚ ਥੈਲਾ ਸੀ, ਜਿਸ ਵਿਚ ਬੈਂਕ ਵਿਚੋਂ ਕਢਾਏ ਪੈਸਿਆਂ ਸਮੇਤ ਕੁੱਲ੍ਹ 2 ਲੱਖ 67 ਹਜ਼ਾਰ ਸੀ। ਇੰਨੀ ਦੇਰ ਵਿਚ ਹੀ ਬਚਨਾ ਰਾਮ ਪੁੱਤਰ ਪਿਆਰਾ ਰਾਮ ਵਾਸੀ ਘੁੱਦਾ ਮੁਦਈ ਦੇ ਕੋਲ ਆਇਆ ਅਤੇ ਉਸ ਦੇ ਹੱਥ ਵਿਚੋਂ ਪੈਸਿਆਂ ਵਾਲਾ ਝੋਲਾ ਲੈ ਕੇ ਫਰਾਰ ਹੋ ਗਿਆ। ਇਸ ਮਾਮਲੇ 'ਤੇ ਪੁਲਸ ਨੇ ਮੁਦਈ ਦੇ ਬਿਆਨਾਂ 'ਤੇ ਬਚਨਾ ਰਾਮ ਵਿਰੁੱਧ ਮਾਮਲਾ ਦਰਜ ਕਰਕੇ ਉਸ ਨੂੰ ਕਾਬੂ ਕਰ ਲਿਆ ਹੈ।
ਇਹ ਵੀ ਪੜ੍ਹੋ- ਪੰਜਾਬ 'ਚ ਜਨਮ ਅਸ਼ਟਮੀ ਦੇ ਦਿਨ ਵਾਪਰਿਆ ਵੱਡਾ ਹਾਦਸਾ, ਮੇਲਾ ਵੇਖਣ ਜਾ ਰਹੇ ਵਿਅਕਤੀ ਦੀ ਦਰਦਨਾਕ ਮੌਤ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ