ਲੱਖੇਵਾਲੀ ਨੇੜੇ ਮਾਤਾ ਗੁਜਰੀ ਪਬਲਿਕ ਸਕੂਲ ਸੁਹੇਲੇ ਵਾਲਾ ਦੀ ਸਕੂਲ ਵੈਨ ਖ਼ੇਤ ’ਚ ਪਲਟੀ

08/03/2021 12:35:12 PM

ਮੰਡੀ ਲੱਖੇਵਾਲੀ/ਸ੍ਰੀ ਮੁਕਤਸਰ ਸਾਹਿਬ (ਸੁਖਪਾਲ ਢਿੱਲੋਂ/ਪਵਨ ਤਨੇਜਾ): ਅੱਜ ਸਵੇਰੇ 8: 30 ਵਜ਼ੇ ਦੇ ਕਰੀਬ ਮਾਤਾ ਗੁਜਰੀ ਪਬਲਿਕ ਸਕੂਲ ਪਿੰਡ ਚੱਕ ਸੁਹੇਲੇ ਵਾਲਾ ਦੀ ਸਕੂਲ ਵੈਨ ਲੱਖੇਵਾਲੀ ਨੇੜੇ ਖੇਤਾਂ ਵਿੱਚ ਪਲਟ ਗਈ। ਪਰ ਇਸ ਹਾਦਸੇ ਦੌਰਾਨ ਕੋਈ ਨੁਕਸਾਨ ਨਹੀਂ ਹੋਇਆ ਤੇ ਸਾਰੇ ਬੱਚੇ ਸਹੀ ਸਲਾਮਤ ਹਨ। ਮਿਲੀ ਜਾਣਕਾਰੀ ਅਨੁਸਾਰ ਉਕਤ ਵੈਨ ਪਿੰਡ ਬੰਨਾਵਾਲੀ ਤੋਂ ਚੱਲ ਕੇ ਜੰਡਵਾਲਾ ਭੀਮੇਸ਼ਾਹ ਸੰਮੇਵਾਲੀ , ਲੱਖੇਵਾਲੀ ਆਦਿ ਪਿੰਡਾਂ ਵਿੱਚੋਂ ਲੰਘ ਕੇ ਸੁਹੇਲੇ ਵਾਲਾ ਵਿਖੇ ਜਾਂਦੀ ਸੀ ।‌ ਅੱਜ ਜਦੋਂ ਇਹ ਵੈਨ ਲੱਖੇਵਾਲੀ ਤੋਂ ਚੱਕ ਜਾਨੀਸਰ ਦੇ ਰਸਤੇ ਤੇ ਜਾ ਰਹੀ ਸੀ ਤਾਂ ਅਚਾਨਕ ਪਲਟ ਗਈ। ਉੱਥੇ ਰਸਤਾ ਤੰਗ ਦੱਸਿਆ ਜਾ ਰਿਹਾ ਹੈ।


Shyna

Content Editor

Related News