ਔਰਤ ਨੇ ਘਰ ''ਚ ਫਾਹਾ ਲੈ ਕੇ ਕੀਤੀ ਖੁਦਕੁਸ਼ੀ
Sunday, Aug 04, 2019 - 09:22 PM (IST)

ਬਠਿੰਡਾ (ਸੁਖਵਿੰਦਰ)— ਹਜੂਰਾ ਕਪੂਰਾ ਵਾਸੀ ਇਕ ਔਰਤ ਵਲੋਂ ਘਰ 'ਚ ਦੁਪੱਟੇ ਨਾਲ ਫਾਹ ਲੈ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਜਾਣਕਾਰੀ ਅਨੁਸਾਰ ਬੀਤੀ ਰਾਤ ਹਜੂਰਾ ਕਪੁਰਾ ਕਲੋਨੀ 'ਚ ਇਕ ਔਰਤ ਨੇ ਘਰ 'ਚ ਫਾਹਾ ਲੈ ਲਿਆ। ਸੂਚਨਾ ਮਿਲਣ 'ਤੇ ਸਹਾਰਾ ਲਾਈਫ਼ ਸੇਵਿੰਗ ਬ੍ਰਿਗੇਡ ਦੇ ਵਰਕਰ ਮਨੀ ਕਰਨ ਸ਼ਰਮਾ, ਸੰਦੀਪ ਗੋਇਲ ਤੇ ਥਾਣਾ ਥਰਮਲ ਦੇ ਅਧਿਕਾਰੀ ਮੌਕੇ 'ਤੇ ਪਹੁੰਚੇ। ਸੰਸਥਾਂ ਵਲੋਂ ਪੁਲਸ ਕਾਰਵਾਈ ਤੋਂ ਬਾਅਦ ਮ੍ਰਿਤਕਾਂ ਦੀ ਲਾਸ਼ ਨੂੰ ਹੇਠਾਂ ਉਤਾਰ ਕੇ ਪੋਸਟਮਾਰਟਮ ਲਈ ਸਰਕਾਰੀ ਹਸਪਤਾਲ ਪਹੁੰਚਾਇਆ। ਮ੍ਰਿਤਕ ਘਰ 'ਚ ਇਕੱਲੀ ਰਹਿੰਦੀ ਸੀ ਤੇ ਉਸਦਾ ਪਤੀ ਕੰਮਕਾਜ ਲਈ ਬਾਹਰ ਗਿਆ ਹੋਇਆ ਸੀ। ਮ੍ਰਿਤਕ ਔਰਤ ਦੀ ਸ਼ਨਾਖਤ ਮਹਿਕ (32) ਪਤਨੀ ਸੁਖਜੀਵਨ ਸਿੰਘ ਵਾਸੀ ਬਹਿਮਣ ਦੀਵਾਨਾ ਵਜੋਂ ਹੋਈ। ਪੁਲਸ ਵਲੋਂ ਮਾਮਲੇ ਦੀ ਪੜਤਾਲ ਕੀਤੀ ਜਾ ਰਹੀ ਹੈ।