ਅਧਿਆਪਕਾਂ ਦੀ ਘਾਟ ਕਾਰਨ ਵਿਦਿਆਰਥੀਆਂ ਦੀ ਪਡ਼੍ਹਾਈ ਦਾ ਹੋ ਰਿਹੈ ਨੁਕਸਾਨ
Wednesday, Dec 19, 2018 - 01:28 AM (IST)

ਭਦੌਡ਼, (ਰਾਕੇਸ਼)- ਇਕ ਪਾਸੇ ਪੰਜਾਬ ਦੀ ਕੈਪਟਨ ਸਰਕਾਰ ਪੰਜਾਬ ਦੇ ਸਰਕਾਰੀ ਸਕੂਲਾਂ ’ਚ ਵਿਦਿਆਰਥੀਆਂ ਨੂੰ ਵਧੀਆ ਪਡ਼੍ਹਾਈ ਕਰਵਾਉਣ ਲਈ ਦਾਅਵੇ ਕਰ ਰਹੀ ਹੈ ਅਤੇ ਇਸ ਤੋਂ ਇਲਾਵਾ ਪੰਜਾਬ ਦੇ ਲੋਕਾਂ ਨੂੰ ਸਰਕਾਰੀ ਸਕੂਲਾਂ ’ਚ ਆਪਣੇ ਬੱਚੇ ਪਡ਼੍ਹਾਉਣ ਲਈ ਲੱਖਾਂ ਰੁਪਏ ਖਰਚ ਕੇ ਪੰਜਾਬ ਦੇ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ ਪਰ ਦੂਸਰੇ ਪਾਸੇ ਦੇਖਿਆ ਜਾਵੇ ਤਾਂ ਪੰਜਾਬ ਅੰਦਰ ਅਜਿਹੇ ਅਨੇਕਾਂ ਸਕੂਲ ਹਨ ਜਿੱਥੇ ਹਜ਼ਾਰਾਂ ਪੋਸਟਾਂ ਖਾਲੀ ਹੋਣ ਦੇ ਕਾਰਨ ਵਿਦਿਆਰਥੀਆਂ ਦੀ ਵੱਡੀ ਪੱਧਰ ’ਤੇ ਪਡ਼੍ਹਾਈ ਦਾ ਨੁਕਸਾਨ ਹੋ ਰਿਹਾ ਹੈ।
ਇਸੇ ਤਰ੍ਹਾਂ ਹੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲਡ਼ਕੇ ਭਦੌਡ਼ ਵਿਖੇ ਜਿਥੇ 1100 ਦੇ ਕਰੀਬ ਵਿਦਿਆਰਥੀ ਪਡ਼੍ਹਾਈ ਕਰ ਰਹੇ ਹਨ, ਜਿਨ੍ਹਾਂ ਲਈ ਪੰਜਾਬ ਸਰਕਾਰ ਵੱਲੋਂ 56 ਅਧਿਆਪਕਾਂ ਦੀਆਂ ਪੋਸਟਾਂ ਮਨਜ਼ੂਰ ਕੀਤੀਆਂ ਹਨ ਪਰ ਇਨ੍ਹਾਂ 56 ਪੋਸਟਾਂ ’ਚੋਂ 40 ਦੇ ਕਰੀਬ ਪੋਸਟਾਂ ਭਰੀਆਂ ਹੋਈਆਂ ਹਨ ਜਦੋਂਕਿ 16 ਪੋਸਟਾਂ ਵੱਖ-ਵੱਖ ਵਿਸ਼ਿਆਂ ਦੇ ਨਾਲ ਸਬੰਧਤ ਖਾਲੀ ਹਨ, ਜਿਸ ਕਾਰਨ ਵਿਦਿਆਰਥੀਆਂ ਦਾ ਪਡ਼੍ਹਾਈ ਸਬੰਧੀ ਵੱਡੀ ਪੱਧਰ ’ਤੇ ਨੁਕਸਾਨ ਹੋ ਰਿਹਾ ਹੈ।
ਕਿਹਡ਼ੀਆਂਂ ਪੋਸਟਾਂ ਹਨ ਖਾਲੀ
ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੇ ਭਦੌਡ਼ ਵਿਖੇ ਕੁਲ 56 ਪੋਸਟਾਂ ਮਨਜ਼ੂਰ ਹਨ, ਜਿਨ੍ਹਾਂ ’ਚੋ ਪ੍ਰਿੰਸੀਪਲ ਦੀ ਪੋਸਟ ਖਾਲੀ ਹੈ ਅਤੇ ਲੈਕਚਰਾਰ ਕੇਡਰ ਦੀਆਂ 10 ਪੋਸਟਾਂ ਮਨਜ਼ੂਰਸ਼ੁਦਾ ਹਨ ਅਤੇ ਜਿਸ ’ਚੋਂ 7 ਪੋਸਟਾਂ ਖਾਲੀ ਹਨ, ਜਿਸ ’ਚ ਜ਼ਰੂਰੀ ਵਿਸ਼ੇ ਅੰਗਰੇਜ਼ੀ, ਪੰਜਾਬੀ, ਮੈਥ, ਬਾਇਓ, ਹਿਸਟਰੀ, ਪੋਲੀਟਿਕਲ ਸਾਇੰਸ, ਫਿਜ਼ੀਕਲ, ਐਜੂਕੇਸ਼ਨ ਖਾਲੀ ਹਨ, ਇਨ੍ਹਾਂ ’ਚੋਂ ਸਿਰਫ 3 ਪੋਸਟਾਂ ਭਰੀਆਂ ਹੋਈਆਂ ਹਨ। ਮਾਸਟਰ ਕੇਡਰ ਦੀਆਂ ਮਨਜ਼ੂਰਸ਼ੁਦਾ 33 ਪੋਸਟਾਂ ਹਨ, ਜਿਨ੍ਹਾਂ ’ਚੋਂ ਮੈਥ ਦੀਆਂ 6 ਪੋਸਟਾਂ ਮਨਜ਼ੂਰ ਹਨ, ਜਿਸ ’ਚੋਂ 5 ਪੋਸਟਾਂ ਭਰੀਆਂ ਹੋਈਆਂ ਹਨ, ਜਿਸ ’ਚੋਂ 1 ਪੋਸਟ ਖਾਲੀ ਹੈ, ਇਸ ’ਚੋਂ ਵੀ ਇਕ ਪੋਸਟ ਡੈਪੂਟੇਸ਼ਨ ’ਤੇ ਹੈ, ਸ.ਸ. ਦੀਆਂ 10 ਪੋਸਟਾਂ ਮਨਜ਼ੂਰ ਹਨ ਜਿਸ ’ਚੋਂ ਭਾਵੇਂ ਕਿ 9 ਪੋਸਟਾਂ ਭਰੀਆਂ ਹਨ ਪਰ 2 ਪੋਸਟਾਂ ਡੈਪੂਟੇਸ਼ਨ ’ਤੇ ਹਨ ਇਕ ਪੋਸਟ ਖਾਲੀ ਹੈ। ਡੀ. ਪੀ. ਈ. ਦੀ ਇਕ ਪੋਸਟ ਹੈ ਅਤੇ ਇਕ ਹੀ ਪੋਸਟ ਖਾਲੀ ਹੈ, ਆਰਟ ਕਰਾਫਟ ਦੀਆਂ 2 ਪੋਸਟਾਂ ਮਨਜ਼ੂਰ ਜਿਸ ’ਚੋਂ 2 ਪੋਸਟਾਂ ਹੀ ਖਾਲੀ ਹਨ, ਐੱਸ.ਐੱਲ.ਏ. ਦੀਆਂ 4 ਪੋਸਟਾਂ ’ਚੋਂ 2 ਖਾਲੀ ਹਨ, ਹਿੰਦੀ ਦੀਆਂ 3 ਪੋਸਟਾਂ ’ਚੋਂ 2 ਪੋਸਟਾਂ ਭਰੀਆਂ ਅਤੇ ਇਕ ਪੋਸਟ ਖਾਲੀ ਹੈ, ਖੇਤੀਬਾਡ਼ੀ ਦੀ ਇਕ ਪੋਸਟ ਹੈ, ਉਹ ਵੀ ਖਾਲੀ ਹੈ।