ਖਾਣ ਪੀਣ ਦੇ ਸ਼ੌਕੀਨ ਚੋਰਾਂ ਦਾ ਕਾਰਾ, ਕੁਰਕਰਿਆਂ ਨਾਲ ਭਰੀ ਮਹਿੰਦਰਾ ਪਿਕਅੱਪ ਕੀਤੀ ਛੂੰ-ਮੰਤਰ

9/17/2020 11:30:16 AM

ਗੁਰੂਹਰਸਹਾਏ (ਆਵਲਾ): ਸ਼ਹਿਰ ਅੰਦਰ ਚੋਰਾਂ ਵਲੋਂ ਚੋਰੀਆਂ ਕਰਨ ਦਾ ਸਿਲਸਿਲਾ ਕਰਮਵਾਰ ਜਾਰੀ ਹੈ। ਇਸ ਦੀ ਤਾਜ਼ਾ ਮਿਸਾਲ ਉਸ ਵੇਲੇ ਦੇਖਣ ਨੂੰ ਮਿਲੀ ਜਦੋਂ ਕੁਰਕੁਰੇ ਬਨਾਉਣ ਵਾਲੀ ਫੈਕਟਰੀ ਦੇ ਗੇਟ ਦੇ ਬਾਹਰ ਬਣੀ ਪਾਰਕਿੰਗ 'ਚ ਕੁਰਕੁਰੇ ਨਾਲ ਭਰੀ ਮਹਿੰਦਰਾ ਪਿਕਅੱਪ ਗੱਡੀ ਖੜ੍ਹੀ ਸੀ।

ਇਹ ਵੀ ਪੜ੍ਹੋ:  ਵਿਆਹ ਤੋਂ ਪਹਿਲਾਂ ਰੰਗ 'ਚ ਪਿਆ ਭੰਗ, ਡੀ.ਜੇ.ਬੰਦ ਕਰਨ ਨੂੰ ਲੈ ਕੇ ਹੋਏ ਵਿਵਾਦ 'ਚ ਸੰਚਾਲਕ ਦਾ ਕਤ

ਪਾਰਕਿੰਗ 'ਚ ਖੜ੍ਹੀ ਗੱਡੀ ਚੋਰ ਚੋਰੀ ਕਰਕੇ ਲੈ ਗਏ।ਇਸ ਦੌਰਾਨ ਪੁਲਸ ਨੂੰ ਦਿੱਤੇ ਬਿਆਨ 'ਚ ਦੀਪਕ ਕੁਮਾਰ ਪੁੱਤਰ ਮਹਿੰਦਰ ਕੁਮਾਰ ਵਾਸੀ ਵਾਸਲ ਮੋਹਨ ਨੇ ਦੱਸਿਆ ਕਿ ਉਸਨੇ ਕੁਰਕੁਰੇ ਬਣਾਉਣ ਵਾਲੀ ਫੈਕਟਰੀ 'ਚੋਂ ਗੱਡੀ 'ਚ ਕੁਰਕਰੇ ਭਰ ਕੇ ਜ਼ਿਲ੍ਹਾ ਗੁਰਦਾਸਪੁਰ ਦੇ ਸ਼ਹਿਰ ਧਾਲੀਵਾਲ ਲੈ ਕੇ ਜਾਣੇ ਸਨ ਅਤੇ ਉਸ ਨੇ ਆਪਣੀ ਕੁਰਕੁਰੇ ਨਾਲ ਭਰੀ ਗੱਡੀ ਹੋਰ ਗੱਡੀਆਂ ਦੇ ਨਾਲ ਫੈਕਟਰੀ ਦੇ ਬਾਹਰ ਗੇਟ ਨਾਲ ਬਣੀ ਪਾਰਕਿੰਗ 'ਚ ਗੱਡੀ ਖੜ੍ਹੀ ਕਰਕੇ ਘਰ ਚਲਾ ਗਿਆ।

ਇਹ ਵੀ ਪੜ੍ਹੋ: ਮਾਂ ਦੀ ਮੌਤ ਦਾ ਗ਼ਮ ਨਾ ਸਹਾਰ ਸਕੇ ਪੁੱਤਰਾਂ ਨੇ ਚੁੱਕਿਆ ਖ਼ੌਫ਼ਨਾਕ ਕਦਮ, ਘਰ 'ਚ ਵਿਛੇ ਸੱਥ

ਉਸਨੇ ਦੱਸਿਆ ਕਿ ਜਦ ਉਹ ਅਗਲੇ ਦਿਨ ਗੱਡੀ ਲੈਣ ਲਈ ਪਾਰਕਿੰਗ ਦੇ ਕੋਲ ਪਹੁੰਚਿਆ ਤਾਂ ਉਸ ਨੇ ਦੇਖਿਆ ਕਿ ਉਸ ਦੀ ਗੱਡੀ ਉੱਥੇ ਨਹੀਂ ਖੜ੍ਹੀ ਸੀ।ਚੋਰੀ ਹੋਈ ਗੱਡੀ ਦੀ ਜਾਣਕਾਰੀ ਗੁਰੂਹਰਸਹਾਏ ਪੁਲਸ ਥਾਣੇ 'ਚ ਦਰਜ ਕਰਵਾਈ।ਪੁਲਸ ਵਲੋਂ ਦੀਪਕ ਕੁਮਾਰ ਦੇ ਬਿਆਨ ਤੇ ਅਣਪਛਾਤੇ ਚੋਰ ਦੇ ਖ਼ਿਲਾਫਡ ਮਾਮਲਾ ਦਰਜ ਕਰ ਲਿਆ ਹੈ।ਮਾਮਲੇ ਦੀ ਜਾਂਚ ਏ.ਐਸ.ਆਈ. ਗੁਰਦੇਵ ਸਿੰਘ ਕਰ ਰਹੇ ਹਨ ਚੋਰੀ ਹੋਈ ਗੱਡੀ ਮਹਿੰਦਰਾ ਪਿੱਕਾ ਜਿਸ ਦਾ ਨੰਬਰ ਪੀ.ਬੀ. 13 ਏ.ਐੱਫ 0943 ਹੈ।ਪੁਲਸ ਵੱਲੋਂ ਚੋਰਾਂ ਦੀ ਭਾਲ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ: ਮੁੱਖ ਮੰਤਰੀ ਦਾ ਐਲਾਨ, ਕ੍ਰਿਕਟਰ ਸੁਰੇਸ਼ ਰੈਣਾ ਦੇ ਰਿਸ਼ਤੇਦਾਰਾਂ ਦੇ ਕਤਲ ਦਾ ਮਾਮਲਾ ਸੁਲਝਾਇਆ


Shyna

Content Editor Shyna