ਗੁਲਜ਼ਾਰ ਸਿੰਘ ਦੇ ਘਰ ਪਹੁੰਚੇ ਕੌਮੀ SC ਕਮਿਸ਼ਨ ਦੇ ਚੇਅਰਮੈਨ, ਪਰਿਵਾਰ ਨਾਲ ਵੰਡਾਇਆ ਦੁੱਖ

Thursday, Sep 10, 2026 - 01:41 PM (IST)

ਗੁਲਜ਼ਾਰ ਸਿੰਘ ਦੇ ਘਰ ਪਹੁੰਚੇ ਕੌਮੀ SC ਕਮਿਸ਼ਨ ਦੇ ਚੇਅਰਮੈਨ, ਪਰਿਵਾਰ ਨਾਲ ਵੰਡਾਇਆ ਦੁੱਖ

ਸੰਗਰੂਰ: ਕੌਮੀ ਅਨੁਸੂਚਿਤ ਜਾਤੀ ਕਮਿਸ਼ਨ ਦੇ ਚੇਅਰਮੈਨ ਕਿਸ਼ੋਰ ਮਕਵਾਨਾ ਅੱਜ ਸੰਗਰੂਰ ਪਹੁੰਚੇ। ਉਹ ਬੀਤੇ ਦਿਨੀਂ ਖ਼ੁਦਕੁਸ਼ੀ ਕਰਨ ਵਾਲੇ ਗੁਲਜ਼ਾਰ ਸਿੰਘ ਦੇ ਘਰ ਪਹੁੰਚੇ ਤੇ ਪਰਿਵਾਰ ਦੇ ਨਾਲ ਦੁੱਖ ਵੰਡਾਇਆ। ਦੱਸ ਦਈਏ ਕਿ ਇਸ ਮਾਮਲੇ ਵਿਚ ਐੱਸ. ਸੀ. ਮੋਰਚਾ ਪੰਜਾਬ ਦੇ ਪ੍ਰਧਾਨ  ਸ਼ੀਤਲ ਅੰਗੁਰਾਲ ਵੱਲੋਂ ਕਮਿਸ਼ਨ ਨੂੰ ਸ਼ਿਕਾਇਤ ਕੀਤੀ ਗਈ ਸੀ, ਜਿਸ ਦੇ ਅਧਾਰ 'ਤੇ ਕਮਿਸ਼ਨ ਵੱਲੋਂ ਨੋਟਿਸ ਵੀ ਜਾਰੀ ਕੀਤਾ ਗਿਆ ਸੀ। ਅੱਜ ਮਕਵਾਨਾ ਵੱਲੋਂ ਪੀੜਤ ਪਰਿਵਾਰ ਨਾਲ ਮੁਲਾਕਾਤ ਦੌਰਾਨ ਵੀ ਸ਼ੀਤਲ ਅੰਗੁਰਾਲ ਉਨ੍ਹਾਂ ਦੇ ਨਾਲ ਰਹੇ।

ਪਰਿਵਾਰ ਨਾਲ ਮੁਲਾਕਾਤ ਮਗਰੋਂ ਕਿਸ਼ੋਰ ਮਕਵਾਨਾ ਨੇ ਪਰਿਵਾਰ ਨੂੰ ਸੁਰੱਖਿਆ ਦੇਣ ਅਤੇ ਦੋਸ਼ੀਆਂ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਕਮਿਸ਼ਨ ਪੀੜਤ ਪਰਿਵਾਰ ਦੇ ਨਾਲ ਖੜ੍ਹਾ ਹੈ ਤੇ ਜੋ ਵੀ ਬਣਦੀ ਕਾਰਵਾਈ ਹੈ, ਉਹ ਕਰਵਾਈ ਜਾਵੇਗੀ। ਇਸ ਉਪਰੰਤ ਡੀ. ਜੀ.ਪੀ. ਪੰਜਾਬ, ਜ਼ਿਲ੍ਹਾ ਕੁਲੈਕਟਰ ਸੰਗਰੂਰ ਤੇ ਐੱਸ. ਐੱਸ. ਪੀ. ਸੰਗਰੂਰ ਦੇ ਨਾਲ ਮੀਟਿੰਗ ਕਰ ਕੇ ਮਾਮਲੇ ਦੀ ਮੁਕੰਮਲ ਜਾਣਕਾਰੀ ਅਤੇ ਹੁਣ ਤਕ ਕੀਤੀ ਗਈ ਕਾਰਵਾਈ ਬਾਰੇ ਗੱਲਬਾਤ ਕਰਨਗੇ। 
 


author

Anmol Tagra

Content Editor

Related News