ਅਗਵਾ ਕਰਨ ਤੋਂ ਬਾਅਦ ਨੌਜਵਾਨ ਨੂੰ ਨੰਗਾ ਕਰਕੇ ਬਣਾਈ ਵੀਡੀਓ, ਕੀਤੀ ਵਾਇਰਲ

08/01/2019 4:23:49 PM

ਮੋਗਾ (ਆਜ਼ਾਦ)—ਮੋਗਾ ਜ਼ਿਲੇ ਦੇ ਪਿੰਡ ਚੂਹੜਚੱਕ ਨਿਵਾਸੀ ਇਕ ਨੌਜਵਾਨ ਦੀ ਰੰਜਿਸ਼ ਦੇ ਚਲਦੇ ਪਿੰਡ ਦੇ ਹੀ ਇਕ ਜੋੜੇ ਵਲੋਂ ਕੁਝ ਅਣਜਾਣ ਵਿਅਕਤੀਆਂ ਦੀ ਸਹਾਇਤਾਂ ਨਾਲ ਉਸ ਨੂੰ ਅਗਵਾ ਕਰਨ ਦੇ ਬਾਅਦ ਮਾਰਕੁੱਟ ਕਰਕੇ ਅਤੇ ਉਸ ਨੂੰ ਨੰਗਾ ਕਰਕੇ ਉਸ ਦੀ ਵੀਡੀਓ ਬਣਾ ਕੇ ਸੋਸ਼ਲ ਮੀਡੀਆ 'ਤੇ ਵਾਇਰਲ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਸ ਨੇ ਜਾਂਚ ਦੇ ਬਾਅਦ ਮਾਮਲਾ ਦਰਜ ਕਰਕੇ ਨੌਜਵਾਨ ਅਤੇ ਕਥਿਤ ਦੋਸ਼ੀਆਂ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ।

ਕੀ ਹੈ ਪੂਰਾ ਮਾਮਲਾ
ਪੁਲਸ ਨੂੰ ਦਿੱਤੇ ਸ਼ਿਕਾਇਤ ਪੱਤਰ 'ਚ ਨਿੱਕਾ ਸਿੰਘ ਪੁੱਤਰ ਗੁਰਦੇਵ ਸਿੰਘ ਨਿਵਾਸੀ ਪਿੰਡ ਚੂਹੜਚੱਕ ਨੇ ਕਿਹਾ ਕਿ ਉਹ ਐੱਫ.ਸੀ.ਆਈ.ਲੇਬਰ ਯੂਨੀਅਨ ਅਜੀਤਵਾਲ 'ਚ ਮਿਹਨਤ-ਮਜ਼ਦੂਰੀ ਦਾ ਕੰਮ ਕਰਦਾ ਹੈ। ਉਸ ਦਾ ਪੁੱਤਰ ਸੁਖਚੈਨ ਸਿੰਘ ਜੋ ਪਿੰਡ 'ਚ ਹੀ ਹੇਅਰ ਕੰਟਿਗ ਦਾ ਕੰਮ ਕਰਦਾ ਹੈ। ਬੀਤੀ 27 ਜੁਲਾਈ ਦੀ ਰਾਤ ਨੂੰ ਮੇਰੇ ਲੜਕੇ ਸੁਖਚੈਨ ਸਿੰਘ (18) ਨੂੰ ਜਗਰੂਪ ਸਿੰਘ ਉਰਫ ਯੂ.ਪੀ. ਅਤੇ ਉਸ ਦੀ ਪਤਨੀ ਰਾਣੀ ਨੇ ਕੁਝ ਅਣਜਾਣ ਵਿਅਕਤੀਆਂ ਵਲੋਂ ਉਸ ਨੇ ਆਪਣੇ ਘਰ ਬੁਲਾਇਆ ਅਤੇ ਉਸ ਨਾਲ ਬੁਰੀ ਤਰ੍ਹਾਂ ਨਾਲ ਮਾਰਕੁੱਟ ਕਰਨ ਦੇ ਬਾਅਦ ਨੰਗਾ ਕਰਕੇ ਉਸ 'ਤੇ ਗੈਰ ਮਨੁੱਖਤਾ ਨਾਲ ਤਸ਼ੱਦਦ ਕੀਤਾ ਗਿਆ ਅਤੇ ਉਸ ਦੀ ਵੀਡੀਓ ਤਿਆਰ ਕਰਕੇ ਸੋਸ਼ਲ ਮੀਡੀਆ 'ਤੇ ਵਾਇਰਲ ਕਰ ਦਿੱਤੀ। ਜਿਸ ਦੇ ਬਾਅਦ ਉਹ ਮੇਰੇ ਲੜਕੇ ਨੂੰ ਕਿਸੇ ਅਣਜਾਣ ਜਗ੍ਹਾ 'ਤੇ ਲੈ ਗਏ। ਜਦੋਂ ਸਾਨੂੰ ਪਤਾ ਚੱਲਿਆ, ਤਾਂ ਉਨ੍ਹਾਂ ਨੇ ਆਪਣੇ ਪੁੱਤਰ ਦੀ ਤਲਾਸ਼ ਕੀਤੀ, ਪਰ ਉਸ ਦਾ ਕੋਈ ਸੁਰਾਗ ਨਹੀਂ ਮਿਲਿਆ। ਨਿੱਕਾ ਸਿੰਘ ਨੇ ਕਿਹਾ ਕਿ ਮੇਰੇ ਪੁੱਤਰ ਨੂੰ ਕਥਿਤ ਦੋਸ਼ੀਆਂ ਨੇ ਰੰਜਿਸ਼ ਦੇ ਚਲਦੇ ਅਗਵਾ ਕਰਨ ਦੇ ਬਾਅਦ ਬੰਧਕ ਬਣਾ ਕੇ ਰੱਖਿਆ ਹੋਇਆ ਹੈ ਅਤੇ ਉਨ੍ਹਾਂ ਨੂੰ ਸ਼ੱਕ ਹੈ ਕਿ ਉਹ ਉਸ ਦੀ ਹੱਤਿਆ ਨਾ ਕਰ ਦੇ। ਜਿਸ 'ਤੇ ਉਨ੍ਹਾਂ ਨੇ ਪੁਲਸ ਨੂੰ ਸੂਚਿਤ ਕੀਤਾ।

ਕੀ ਹੋਈ ਪੁਲਸ ਕਾਰਵਾਈ
ਘਟਨਾ ਦੀ ਜਾਣਕਾਰੀ ਮਿਲਣ 'ਤੇ ਥਾਣਾ ਅਜੀਤਵਾਲ ਦੇ ਇੰਚਾਰਜ ਭੁਪਿੰਦਰ ਕੌਰ, ਥਾਣੇਦਾਰ ਗੁਰਬਖਸ਼ ਸਿੰਘ ਅਤੇ ਹੋਰ ਪੁਲਸ ਮੁਲਾਜ਼ਮ ਉੱਥੇ ਪਹੁੰਚੇ ਅਤੇ ਨੇੜੇ-ਤੇੜੇ ਦੇ ਲੋਕਾਂ ਤੋਂ ਪੁੱਛਗਿਛ ਕੀਤੀ ਗਈ,  ਪਰ ਲੜਕੇ ਅਤੇ ਕਥਿਤ ਦੋਸ਼ੀਆਂ ਦਾ ਕੋਈ ਸੁਰਾਗ ਨਹੀਂ ਮਿਲ ਸਕਿਆ। ਇਸ ਮਾਮਲੇ ਦੀ ਅਗਲੀ ਜਾਂਚ ਇੰਸਪੈਕਟਰ ਭੁਪਿੰਦਰ ਕੌਰ ਵਲੋਂ ਕੀਤੀ ਜਾ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਜਲਦੀ ਹੀ ਲੜਕੇ ਦਾ ਸੁਰਾਗ ਮਿਲ ਜਾਣ ਦੇ ਇਲਾਵਾ ਕਥਿਤ ਦੋਸ਼ੀਆਂ ਦੇ ਕਾਬੂ ਆ ਜਾਣ ਦੀ ਸੰਭਾਵਨਾ ਹੈ। ਉਨ੍ਹਾਂ ਦੇ ਕਾਬੂ ਆਉਣ 'ਤੇ ਹੀ ਮਾਮਲੇ ਦੀ ਅਸਲੀਅਤ ਦਾ ਪਤਾ ਚੱਲ ਸਕੇਗਾ। ਕਥਿਤ ਦੋਸ਼ੀਆਂ ਨੇ ਸੁਖਚੈਨ ਨੂੰ ਕਿਉਂ ਅਗਵਾ ਕੀਤਾ ਅਤੇ ਉਸ ਨੂੰ ਨੰਗਾ ਕਰਕੇ ਸੋਸ਼ਲ ਮੀਡੀਆ 'ਤੇ ਵੀਡੀਓ ਕਿਉਂ ਵਾਇਰਲ ਕੀਤੀ।


Shyna

Content Editor

Related News