ਖੰਨਾ ਦੇ ਵਿਧਾਇਕ ਤਰੁਨਪ੍ਰੀਤ ਸਿੰਘ ਸੌਂਦ ਨੇ ਇਲਾਕਾ ਵਾਸੀਆਂ ਨੂੰ ਨਵੇਂ ਸਾਲ ''ਤੇ ਦਿੱਤਾ ਇਹ ਖ਼ਾਸ ਤੋਹਫ਼ਾ

01/01/2023 2:59:39 PM

ਖੰਨਾ (ਬਿਪਨ)- ਨਵੇਂ ਸਾਲ ਮੌਕੇ ਖੰਨਾ ਦੇ ਵਿਧਾਇਕ ਤਰੁਨਪ੍ਰੀਤ ਸਿੰਘ ਸੌਂਦ ਨੇ ਇਲਾਕਾ ਵਾਸੀਆਂ ਨੂੰ ਨਵੇਂ ਬੱਸ ਅੱਡੇ ਦੀ ਸੌਗਾਤ ਦਿੱਤੀ। ਲੰਬੇ ਸਮੇਂ ਤੋਂ ਲਟਕੇ ਇਸ ਪ੍ਰੋਜੈਕਟ ਨੂੰ ਸਿਰੇ ਚੜ੍ਹਾ ਕੇ ਬੱਸ ਅੱਡਾ ਲੋਕ ਅਰਪਿਤ ਕੀਤਾ ਗਿਆ। ਇਹ ਬੱਸ ਅੱਡਾ ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਦੀ ਯਾਦ 'ਚ ਬਣਾਇਆ ਗਿਆ। ਉਥੇ ਹੀ ਇਸ ਦੌਰਾਨ ਉਨ੍ਹਾਂ ਨੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚੰਨੀ 'ਤੇ ਨਿਸ਼ਾਨਾ ਵਿੰਨ੍ਹਦੇ ਹੋਏ ਕਿਹਾ ਕਿ ਚੰਨੀ ਨੇ 6 ਮਹੀਨੇ ਦੌਰਾਨ ਪੂਰੀ ਲੁੱਟ ਮਚਾਈ।

ਇਹ ਵੀ ਪੜ੍ਹੋ- ਸਰਹਾਲੀ ਥਾਣੇ 'ਤੇ ਹੋਏ RPG ਹਮਲੇ ਮਾਮਲੇ 'ਚ 4 ਹੋਰ ਮੁਲਜ਼ਮ ਹਥਿਆਰਾਂ ਸਮੇਤ ਗ੍ਰਿਫ਼ਤਾਰ

PunjabKesari

ਖੰਨਾ ਦੇ ਵਿਧਾਇਕ ਤਰੁਨਪ੍ਰੀਤ ਸਿੰਘ ਸੌਂਦ ਨੇ ਕਿਹਾ ਕਿ ਇਹ ਸ਼ਹਿਰ ਵਾਸੀਆਂ ਦੀ ਲੰਬੇ ਸਮੇਂ ਤੋਂ ਮੰਗ ਸੀ ਕਿ ਬੱਸ ਅੱਡਾ ਬਣਾਇਆ ਜਾਵੇ। ਪੁਰਾਣਾ ਬੱਸ ਅੱਡਾ ਖੰਡਰ ਹਾਲਤ 'ਚ ਸੀ। ਇਸ ਬੱਸ ਅੱਡੇ ਦੇ ਪ੍ਰੋਜੈਕਟ ਦਾ ਕੰਮ ਸਿਰੇ ਚੜ੍ਹਾਇਆ ਗਿਆ। ਇਥੇ ਦਿੱਲੀ ਤੋਂ ਲੈਕੇ ਅੰਮ੍ਰਿਤਸਰ ਤੱਕ ਬੱਸ ਸੁਵਿਧਾ ਮਿਲੇਗੀ। ਉਨ੍ਹਾਂ ਕਿਹਾ ਕਿ ਇਸ ਸਾਲ ਸ਼ਹਿਰ ਦਾ ਬਹੁਤ ਵਿਕਾਸ ਹੋਵੇਗਾ। ਦੋ ਸਾਲਾਂ ਅੰਦਰ ਸ਼ਹਿਰ ਦੀ ਨੁਹਾਰ ਬਦਲੀ ਜਾਵੇਗੀ। ਸ਼ਹਿਰ ਅੰਦਰ ਪੁਲ ਦੀ ਮੰਗ ਨੂੰ ਲੈਕੇ ਫ਼ਾਈਲ ਮੁੱਖ ਮੰਤਰੀ ਰਾਹੀਂ ਕੇਂਦਰ ਸਰਕਾਰ ਕੋਲ ਭੇਜੀ ਜਾਵੇਗੀ।

ਇਹ ਵੀ ਪੜ੍ਹੋ- ਪ੍ਰੇਮੀ ਨੇ ਕਮਾਇਆ ਧ੍ਰੋਹ, ਰਿਲੇਸ਼ਨਸ਼ਿਪ 'ਚ ਰਹੀ 2 ਬੱਚਿਆਂ ਦੀ ਮਾਂ ਦੀ ਅਸ਼ਲੀਲ ਵੀਡੀਓ ਕੀਤੀ ਵਾਇਰਲ

 ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।


Shivani Bassan

Content Editor

Related News