ਕੇਜਰੀਵਾਲ ਤੇ ਅਮਰਿੰਦਰ ਵਿਚਾਲੇ ਗੱਪਾਂ ਦੀ ਲੜਾਈ ਬੇਹੱਦ ਦਿਲਚਸਪ: ਚੰਦੂਮਾਜਰਾ

02/06/2020 5:22:30 PM

ਪਟਿਆਲਾ (ਇੰਦਰਜੀਤ ਬਖਸ਼ੀ): ਅਕਾਲੀ ਦਲ ਵਲੋਂ ਪੰਜਾਬ 'ਚ ਲਗਾਤਾਰ ਧਰਨੇ ਲਗਾਏ ਜਾਣ 'ਤੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਕੈਪਟਨ ਨੂੰ ਲੰਮੇ ਹੱਥੀਂ ਲਿਆ। ਉਨ੍ਹਾਂ ਨੇ ਕਿਹਾ ਕਿ ਅਮਰਿੰਦਰ ਸਿੰਘ ਨੇ ਜੋ ਘਰ-ਘਰ ਨੌਕਰੀ, ਕਿਸਾਨਾਂ ਦੇ ਕਰਜ਼ੇ ਮੁਆਫ, ਨਸ਼ੇ ਦਾ ਖਾਤਮਾ ਕਰਨ ਦੇ ਜੋ ਵਾਅਦੇ ਕੀਤੇ ਸਨ ਉਹ ਪੂਰੇ ਨਹੀਂ ਕੀਤੇ। ਇਸ ਗੱਲ ਦਾ ਲੋਕ ਵਿਰੋਧ ਕਰ ਰਹੇ ਹਨ ਜੋ ਸੜਕਾਂ 'ਤੇ ਦਿਖਾਈ ਦੇ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਿੱਲੀ ਚੋਣਾਂ 'ਚ ਝੂਠਾ ਪ੍ਰਚਾਰ ਕਰ ਰਹੇ ਹਨ। ਅਮਰਿੰਦਰ ਸਿੰਘ ਨੇ ਕਿਹਾ ਕਿ ਅਸੀਂ ਬਿਜਲੀ 5 ਰੁਪਏ ਯੂਨਿਟ ਦੇ ਰਹੇ ਹਾਂ, ਜਦਕਿ 12 ਰੁਪਏ ਪ੍ਰਤੀ ਯੂਨਿਟ ਬਿਜਲੀ ਦਿੱਤੀ ਜਾ ਰਹੀ ਹੈ। ਅਮਰਿੰਦਰ ਨੇ ਚੋਣ ਪ੍ਰਚਾਰ 'ਚ ਕਿਹਾ ਕਿ ਅਸੀਂ 12 ਲੱਖ ਦੇ ਕਰੀਬ ਪੰਜਾਬ ਦੇ ਨੌਜਵਾਨਾਂ ਨੂੰ ਨੌਕਰੀ ਦੇ ਦਿੱਤੀ ਹੈ, ਜਦਕਿ 12 ਨੌਜਵਾਨਾਂ ਨੂੰ ਨੌਕਰੀ ਨਹੀਂ ਮਿਲੀ। ਅਮਰਿੰਦਰ ਨੇ ਕਿਹਾ ਕਿ ਪੰਜਾਬ ਪੂਰੀ ਤਰ੍ਹਾਂ ਸ਼ਾਂਤੀ ਹੈ, ਜਦਕਿ ਪੰਜਾਬ 'ਚ ਡਕੈਤੀਆਂ, ਕਬਜ਼ੇਬਾਜ਼ੀ ਦਾ ਦੌਰ ਚੱਲ ਰਿਹਾ ਹੈ ਇਹ ਸਭ ਨੂੰ ਪਤਾ ਹੈ ਕਿ ਇਹ ਸਭ ਝੂਠ ਹੈ ਅਤੇ ਅਮਰਿੰਦਰ ਸਿੰਘ ਦਿੱਲੀ 'ਚ ਝੂਠ ਮਾਰ ਰਹੇ ਹਨ।

ਅੱਗੇ ਬੋਲਦੇ ਹੋਏ ਚੰਦੂਮਾਜਰਾ ਨੇ ਕੇਜਰੀਵਾਲ 'ਤੇ ਚੁਟਕੀ ਲੈਂਦੇ ਹੋਏ ਕਿਹਾ ਕਿ 20 ਲੀਟਰ ਮੁਫਤ 'ਚ ਪਾਣੀ ਦੇਣ ਦੇ ਵਾਅਦੇ 'ਤੇ ਉਨ੍ਹਾਂ ਨੇ ਕਿਹਾ ਕਿ ਮੇਰੇ ਵਰਗਿਆਂ ਦੇ ਤਾਂ 20 ਲੀਟਰ ਪਾਣੀ ਨਾਲ ਵਾਲ ਵੀ ਨਹੀਂ ਧੋਏ ਜਾਂਦੇ ਅਤੇ ਜੋ ਪਾਣੀ ਦੀ ਸਪਲਾਈ ਕਰ ਰਹੇ ਹਨ ਉਹ ਗੰਦਾ ਪਾਣੀ ਹੈ ਅਤੇ ਸਿਹਤ ਲਈ ਹਾਨੀਕਾਰਕ ਹੈ। ਕੇਜਰੀਵਾਲ ਨੇ 2-6 ਸਕੂਲਾਂ ਨੂੰ ਮੈਡੀਕਲ ਹਸਪਤਾਲ ਬਣਾਇਆ ਹੈ ਅਤੇ ਉਨ੍ਹਾਂ ਨੂੰ ਦਿਖਾ ਕੇ ਪੇਸ਼ ਕੀਤਾ ਜਾ ਰਿਹਾ ਹੈ। ਚੰਦੂਮਾਜਰਾ ਦਾ ਕਹਿਣਾ ਹੈ ਕਿ ਕੇਜਰੀਵਾਲ ਅਤੇ ਅਮਰਿੰਦਰ ਦੇ ਗੱਪਾਂ ਦੀ ਲੜਾਈ ਬੇਹੱਦ ਦਿਲਚਸਪ ਬਣੀ ਹੋਈ ਹੈ।

ਅੰਮ੍ਰਿਤਸਰ 'ਚ ਐੱਸ.ਟੀ.ਐੱਫ 'ਤੇ ਹੋਏ ਹਮਲੇ 'ਚ ਬੋਲਦੇ ਹੋਏ ਚੰਦੂਮਾਜਰਾ ਨੇ ਕਿਹਾ ਕਿ ਪੰਜਾਬ ਅੱਜ-ਕੱਲ੍ਹ ਬੜੀ ਹੀ ਬੁਰੀ ਹਾਲਤ ਤੋਂ ਨਿਕਲ ਰਿਹਾ ਹੈ ਅਤੇ ਪੰਜਾਬ ਦਾ ਹੁਣ ਤਾਂ ਰੱਬ ਹੀ ਰਾਖਾ ਹੈ। ਉਨ੍ਹਾਂ ਨੇ ਕਿਹਾ ਕਿ ਅਮਰਿੰਦਰ ਸਿੰਘ ਦਾ ਕਿਸੇ ਵੀ ਸਰਕਾਰੀ ਵਿਭਾਗ 'ਤੇ ਕੰਟਰੋਲ ਨਹੀਂ ਹੈ ਅਤੇ ਅੱਧੀ ਪੁਲਸ ਰੇਤਾ ਬਜਰੀ ਵਿਕਾਉਣ 'ਚ ਲੱਗੀ ਹੋਈ ਹੈ ਅਤੇ ਅੱਧੀ ਪੁਲਸ ਕਾਂਗਰਸੀਆਂ ਦੇ ਨਾਲ ਮਿਲ ਕੇ ਸ਼ਰਾਬ ਵੇਚਣ 'ਚ ਲੱਗੀ ਹੋਈ ਹੈ। ਪੰਜਾਬ ਦੇ ਖਜ਼ਾਨੇ 'ਚ ਇਕ ਵੀ ਪੈਸਾ ਨਹੀਂ ਜਾਣ ਦਿੱਤਾ ਜਾ ਰਿਹਾ।


Shyna

Content Editor

Related News