ਕਟਿਹਾਰ-ਅੰਮ੍ਰਿਤਸਰ ਦਰਮਿਆਨ ਐਕਸਪ੍ਰੈਸ ਟ੍ਰੇਨ ਚੱਲੇਗੀ 30 ਤੋਂ

04/23/2021 3:29:20 PM

ਜੈਤੋ (ਰਘੂਨੰਦਨ ਪਰਾਸ਼ਰ): ਉੱਤਰੀ ਰੇਲਵੇ ਨੇ ਯਾਤਰੀਆਂ ਦੀ ਸਹੂਲਤ ਲਈ ਕਟਿਹਾਰ -ਅੰਮ੍ਰਿਤਸਰ ਐਕਸਪ੍ਰੈਸ ਸਪੈਸ਼ਲ (ਹਫ਼ਤੇ ਵਿਚ 3 ਦਿਨ) ਚਲਾਉਣ 'ਤੇ ਮੋਹਰ ਲਗਾਈ ਹੈ। ਸੂਤਰਾਂ ਅਨੁਸਾਰ ਰੇਲ ਨੰਬਰ 05733 ਕਟਿਹਰ ਤੋਂ ਹਰ ਸੋਮਵਾਰ, ਬੁੱਧਵਾਰ ਅਤੇ ਸ਼ੁੱਕਰਵਾਰ ਨੂੰ ਅੰਮ੍ਰਿਤਸਰ ਲਈ ਚੱਲੇਗੀ, ਜਦੋਂਕਿ 3 ਮਈ ਤੋਂ ਰੇਲ ਨੰਬਰ 05734 ਹਰ ਵੀਰਵਾਰ, ਸ਼ਨੀਵਾਰ ਅਤੇ ਸੋਮਵਾਰ ਨੂੰ ਅੰਮ੍ਰਿਤਸਰ ਤੋਂ ਕਟਿਹਾਰ ਲਈ ਚੱਲੇਗੀ।ਰੇਲਵੇ ਨੇ ਕਿਹਾ ਕਿ ਉਪਰੋਕਤ ਰੇਲਗੱਡੀ ਪੂਰੀ ਤਰ੍ਹਾਂ ਰਾਖਵੇਂ ਕਲਾਸ ਦੇ ਕੋਚਾਂ ਨਾਲ ਲੈਸ ਹੋਵੇਗੀ ਅਤੇ ਟ੍ਰੇਨ ਦੇ ਨਾਲ 2 ਟਾਇਰ ਏਅਰ ਕੰਡੀਸ਼ਨਡ, 3 ਟਾਇਰ ਏਅਰ ਕੰਡੀਸ਼ਨਡ ਅਤੇ ਸੈਕਿੰਡ ਕਲਾਸ ਦੇ ਅਣ-ਰਿਜ਼ਰਵਡ ਕੋਚ ਹੋਣਗੇ।ਇਸ ਰੇਲ ਗੱਡੀ ਦੇ ਚੱਲਣ ਨਾਲ ਲਗਭਗ 5 ਰਾਜਾਂ ਦੇ ਹਜ਼ਾਰਾਂ ਯਾਤਰੀਆਂ ਨੂੰ ਰੋਜ਼ਾਨਾ ਲਾਭ ਮਿਲੇਗਾ। ਇਹ ਰੇਲ ਗੱਡੀਆਂ ਅਗਲੇ ਆਦੇਸ਼ ਤੱਕ ਜਾਰੀ ਰਹਿਣਗੀਆਂ।


Shyna

Content Editor

Related News