ਗੁਰੂਘਰ ''ਚੋਂ ਕੱਢਿਆ ਗਿਆ ਬਾਹਰ, ਜਥੇਦਾਰ ਫੱਗੂਵਾਲਾ ਨੇ ਖੁੱਲ੍ਹੇ ਆਸਮਾਨ ਹੇਠ ਹੀ ਜਾਰੀ ਰੱਖਿਆ ਮਰਨ ਵਰਤ

Saturday, Feb 01, 2025 - 01:48 AM (IST)

ਗੁਰੂਘਰ ''ਚੋਂ ਕੱਢਿਆ ਗਿਆ ਬਾਹਰ, ਜਥੇਦਾਰ ਫੱਗੂਵਾਲਾ ਨੇ ਖੁੱਲ੍ਹੇ ਆਸਮਾਨ ਹੇਠ ਹੀ ਜਾਰੀ ਰੱਖਿਆ ਮਰਨ ਵਰਤ

ਭਵਾਨੀਗੜ੍ਹ (ਕਾਂਸਲ)- ਬੀਤੇ ਦਿਨ ਤੋਂ ਮਸਤੂਆਣਾ ਸਾਹਿਬ ਵਿਖੇ ਸ੍ਰੀ ਦਰਬਾਰ ਸਾਹਿਬ ਦੀ ਨਕਲ ’ਤੇ ਬਣੇ ਗੁਰੂ ਘਰ ਦੇ ਮਸਲੇ ਨੂੰ ਲੈ ਕੇ ਸਥਾਨਕ ਗੁਰਦੁਆਰਾ ਪਾਤਸ਼ਾਹੀ ਨੌਵੀਂ ਵਿਖੇ ਮਰਨ ਵਰਤ ’ਤੇ ਬੈਠੇ ਪੰਥਕ ਵਿਚਾਰ ਮੰਚ ਦੇ ਕਨਵੀਨਰ ਜਥੇਦਾਰ ਪ੍ਰੋਸ਼ਤਮ ਸਿੰਘ ਫੱਗੂਵਾਲਾ ਨੂੰ ਸਵੇਰੇ ਗੁਰੂ ਘਰ ਤੋਂ ਬਾਹਰ ਕੱਢ ਦਿੱਤਾ ਗਿਆ। ਇਸ ਕਾਰਨ ਜਥੇਦਾਰ ਫੱਗੂਵਾਲਾ ਨੇ ਗੁਰੂ ਘਰ ਦੇ ਸਾਹਮਣੇ ਹੀ ਤਹਿਸੀਲ ਕੰਪਲੈਕਸ ਦੀ ਕੰਧ ਦੇ ਨਾਲ ਸੜਕ 'ਤੇ ਬੈਠ ਕੇ ਆਪਣਾ ਮਰਨ ਵਰਤ ਦੂਜੇ ਦਿਨ ਵੀ ਜਾਰੀ ਰੱਖਿਆ।

ਜਥੇਦੇਰ ਫੱਗੂਵਾਲਾ ਨੇ ਦੱਸਿਆ ਕਿ ਸ੍ਰੀ ਦਰਬਾਰ ਸਾਹਿਬ ਦੀ ਨਕਲ ’ਤੇ ਮਸਤੂਆਣਾ ਸਾਹਿਬ ਵਿਖੇ ਬਣੇ ਗੁਰੂ ਘਰ ਦੇ ਮਸਲੇ ਨੂੰ ਲੈ ਕੇ ਬੀਤੇ ਦਿਨ 30 ਜਨਵਰੀ ਤੋਂ ਉਨ੍ਹਾਂ ਗੁਰਦੁਆਰਾ ਪਾਤਸ਼ਾਹੀ ਨੌਵੀਂ ਭਵਾਨੀਗੜ੍ਹ ਵਿਖੇ ਡਿਉਢੀ ਵਿਚ ਬੈਠ ਕੇ ਆਪਣਾ ਮਰਨ ਵਰਤ ਸ਼ੁਰੂ ਕੀਤਾ ਸੀ, ਜਿਥੇ ਸਵੇਰੇ ਗੁਰੂ ਘਰ ਦੇ ਪ੍ਰਬੰਧਕਾਂ ਵਲੋਂ ਸ਼੍ਰੋਮਣੀ ਕਮੇਟੀ ਦੇ ਆਗੂਆਂ ਦੇ ਆਦੇਸ਼ਾਂ ’ਤੇ ਧੱਕੇ ਨਾਲ ਉਸ ਨੂੰ ਚੁੱਕ ਕੇ ਡਿਉਢੀ ਵਿਚੋਂ ਬਾਹਰ ਸੁੱਟਦੇ ਹੋਏ ਉਸ ਦਾ ਸਾਰਾ ਸਮਾਨ ਵੀ ਬਾਹਰ ਸੜਕ ’ਤੇ ਸੁੱਟ ਦਿੱਤਾ ਅਤੇ ਉਸ ਵਲੋਂ ਲਗਾਏ ਪੋਸਟਰਾਂ ਨੂੰ ਪਾੜ ਦਿੱਤਾ ਹੈ। 

PunjabKesari

ਇਹ ਵੀ ਪੜ੍ਹੋ- ਪੰਜਾਬ ਦੇ ਇਸ ਪਿੰਡ 'ਚ ਨਸ਼ਾ ਤਸਕਰਾਂ ਦਾ ਕੀਤਾ ਜਾਵੇਗਾ Bycott, ਨਹੀਂ ਮਿਲੇਗੀ ਕੋਈ ਵੀ ਮਦਦ

 

ਜਥੇਦਾਰ ਫੱਗੂਵਾਲਾ ਨੇ ਕਿਹਾ ਕਿ ਉਨ੍ਹਾਂ ਨੂੰ ਅਤੇ ਸਮਾਨ ਨੂੰ ਗੁਰੂ ਘਰ ਤੋਂ ਬਾਹਰ ਸੁੱਟ ਦੇਣ ਕਰਕੇ ਹੁਣ ਉਹ ਗੁਰੂ ਘਰ ਦੇ ਸਾਹਮਣੇ ਹੀ ਖੁੱਲੇ ਅਸਮਾਨ ਹੇਠ ਸੜਕ ’ਤੇ ਆਪਣਾ ਸੰਘਰਸ਼ ਜਾਰੀ ਰੱਖਣਗੇ ਤੇ ਆਪਣੇ ਮਰਨ ਵਰਤ 'ਤੇ ਡਟੇ ਰਹਿਣਗੇ। ਉਨ੍ਹਾਂ ਸਿੱਖ ਸੰਗਤਾਂ ਨੂੰ ਇਹ ਮਸਲਾ ਹੱਲ ਕਰਾਉਣ ਲਈ ਇਕੱਠੇ ਹੋਣ ਦੀ ਅਪੀਲ ਵੀ ਕੀਤੀ। 

ਇਸ ਸਬੰਧੀ ਗੁਰੂ ਘਰ ਦੇ ਮੈਨੇਜਰ ਜਗਜੀਤ ਸਿੰਘ ਜੱਗੀ ਨਾਲ ਗੱਲ ਕਰਨ ’ਤੇ ਉਨ੍ਹਾਂ ਜਥੇਦਾਰ ਫੱਗੂਵਾਲਾ ਵੱਲੋਂ ਲਗਾਏ ਸਾਰੇ ਦੋਸ਼ਾਂ ਨੂੰ ਬੇਬੁਨਿਆਦ ਕਰਾਰ ਦਿੰਦਿਆਂ ਕਿਹਾ ਕਿ ਜਥੇਦਾਰ ਪ੍ਰਸ਼ੋਤਮ ਸਿੰਘ ਫੱਗੂਵਾਲਾ ਦਾ ਸੰਘਰਸ਼ ਮਸਤੂਆਣਾ ਸਾਹਿਬ ਗੁਰੂ ਘਰ ਦੇ ਸਬੰਧ ਵਿੱਚ ਹੈ ਜਿਸ ਦਾ ਇੱਥੋਂ ਦੇ ਗੁਰੂ ਘਰ ਨਾਲ ਕੋਈ ਸਬੰਧ ਨਹੀਂ ਹੈ। ਇਸ ਲਈ ਸਥਾਨਕ ਗੁਰੂ ਘਰ ਦੀ ਮਰਿਆਦਾ ਤੇ ਡਿਓਢੀ 'ਚੋਂ ਸੰਗਤਾਂ ਦੇ ਲੰਘਣ 'ਚ ਆ ਰਹੀ ਸਮੱਸਿਆ ਨੂੰ ਦੇਖਦੇ ਹੋਏ ਅਸੀਂ ਜਥੇਦਾਰ ਫੱਗੂਵਾਲਾ ਨੂੰ ਆਪਣਾ ਸੰਘਰਸ਼ ਮਸਤੂਆਣਾ ਸਾਹਿਬ ਗੁਰੂ ਘਰ ਵਿਖੇ ਕਰਨ ਅਤੇ ਜਾਂ ਫਿਰ ਸਥਾਨਕ ਗੁਰੂ ਘਰ ਤੋਂ ਬਾਹਰ ਕਿਸੇ ਵੀ ਹੋਰ ਸਥਾਨ 'ਤੇ ਕਰਨ ਦੀ ਅਪੀਲ ਕੀਤੀ ਸੀ। ਜਿਸ ਤੋਂ ਬਾਅਦ ਉਨ੍ਹਾਂ ਆਪਣਾ ਸੰਘਰਸ਼ ਗੁਰੂ ਘਰ ਦੇ ਬਾਹਰ ਸ਼ੁਰੂ ਕਰ ਦਿੱਤਾ ਹੈ।

ਇਹ ਵੀ ਪੜ੍ਹੋ- ਵੱਡੀ ਕਾਰਵਾਈ ; ਕਿਰਾਇਆ ਨਾ ਦੇਣ ਵਾਲੇ ਡਿਫਾਲਟਰ ਕਿਰਾਏਦਾਰਾਂ ਦੀਆਂ 25 ਦੁਕਾਨਾਂ ਕੀਤੀਆਂ 'ਸੀਲ'

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


author

Harpreet SIngh

Content Editor

Related News