ਜਲਾਲਾਬਾਦ ''ਚ ਮਨਾਇਆ ਗਿਆ ਸ਼ਹੀਦ-ਏ-ਆਜ਼ਮ ਊਧਮ ਸਿੰਘ ਦਾ ਸ਼ਹੀਦੀ ਦਿਹਾੜਾ

Wednesday, Jul 31, 2019 - 04:06 PM (IST)

ਜਲਾਲਾਬਾਦ ''ਚ ਮਨਾਇਆ ਗਿਆ ਸ਼ਹੀਦ-ਏ-ਆਜ਼ਮ ਊਧਮ ਸਿੰਘ ਦਾ ਸ਼ਹੀਦੀ ਦਿਹਾੜਾ

ਜਲਾਲਾਬਾਦ (ਸੇਤੀਆ, ਸੁਮਿਤ) - ਸਿਟੀਜਨ ਵੈਲਫੇਅਰ ਕੌਂਸਲ (ਰਜਿ) ਜਲਾਲਾਬਾਦ ਵਲੋਂ ਸ਼ਹੀਦ-ਏ-ਆਜ਼ਮ ਸੁਨਾਮ ਸ਼ਹੀਦ ਊਧਮ ਸਿੰਘ ਜੀ ਦਾ ਸ਼ਹੀਦੀ ਦਿਹਾੜਾ ਬੜੇ ਉਤਸ਼ਾਹ ਨਾਲ ਮਨਾਇਆ ਗਿਆ। ਕੌਂਸਲ ਪ੍ਰਧਾਨ ਗੁਰਬਖਸ਼ ਸਿੰਘ ਖੁਰਾਨਾ ਦੀ ਅਗਵਾਈ ਹੇਠ ਸ਼ਹੀਦ ਊਧਮ ਸਿੰਘ ਦੀ ਮੂਰਤੀ ਅੱਗੇ ਫੁੱਲ ਮਾਲਾਵਾਂ ਪਹਿਨਾ ਕੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ ਤੇ ਸ਼ਹੀਦ ਊਧਮ ਸਿੰਘ ਅਮਰ ਰਹੇ ਦੇ ਨਾਅਰੇ ਲਾਏ ਗਏ। ਇਸ ਮੌਕੇ ਆਏ ਹੋਏ ਸਮੂਹ ਮੈਂਬਰਾਂ ਨੇ ਸ਼ਹੀਦ ਊਧਮ ਸਿੰਘ ਜੀ ਦੀ ਮੂਰਤੀ ਨੂੰ ਸਲਾਮ ਕੀਤਾ ਅਤੇ ਪ੍ਰਣਾਮ ਕੀਤਾ। ਇਸ ਵਿਸ਼ੇਸ਼ ਮੌਕੇ 'ਤੇ ਸਮੂਹ ਜਰਨਲ ਸਕਤੱਰ ਦੇਵ ਰਾਜ ਸ਼ਰਮਾ, ਖਜਾਨਚੀ ਸ਼ਤੀਸ਼ ਕੁਮਾਰ ਚਰਾਇਆ, ਮੋਹਨ ਲਾਲ ਕੁੱਕੜ, ਰਾਜ ਕੁਮਾਰ ਗਗਨੇਜਾ, ਬਲਬੀਰ ਸਿੰਘ ਰਹੇਜਾ, ਸਤਪਾਲ ਧਮੀਜਾ ਆਦਿ ਮੌਜੂਦ ਸਨ। 

ਦੱਸਣਯੋਗ ਹੈ ਕਿ ਦੇਸ਼ ਦੀ ਆਜ਼ਾਦੀ ਤੋਂ ਬਾਅਦ ਸਮੇਂ-ਸਮੇਂ ਦੀਆਂ ਸਰਕਾਰਾਂ, ਜਥੇਬੰਦੀਆਂ ਸਾਡੇ ਦੇਸ਼ ਦੇ ਮਹਾਨ ਸ਼ਹੀਦਾਂ ਦੇ ਜਨਮ ਦਿਹਾੜੇ ਅਤੇ ਸ਼ਹੀਦੀ ਦਿਵਸ ਨੂੰ ਬੜੇ ਹੀ ਮਾਨ ਨਾਲ ਮਨਾਉਂਦੀਆਂ ਹਨ ਪਰ ਉਨ੍ਹਾਂ ਦੇ ਦਿਖਾਏ ਹੋਏ ਰਸਤਿਆਂ 'ਤੇ ਚੱਲਣ ਲਈ ਤਿਆਰ ਨਹੀਂ ਹਨ। ਜਿਸ ਤਰ੍ਹਾਂ ਦੇਸ਼ ਦੇ ਮਹਾਨ ਸ਼ਹੀਦਾਂ ਦੀਆਂ ਕੁਰਬਾਨੀਆਂ ਤੋਂ ਬਾਅਦ ਦੇਸ਼ ਦੀ ਆਜ਼ਾਦੀ ਦਾ ਅਸੀਂ ਆਨੰਦ ਮਾਣ ਰਹੇ ਹਾਂ, ਉਸੇ ਤਰ੍ਹਾਂ ਸਿਆਸੀ ਲੋਕਾਂ ਨੂੰ ਆਪਣੀ ਸੋਚ 'ਚ ਬਦਲਾਅ ਲਿਆਉਣ ਦੀ ਬਹੁਤ ਜ਼ਰੂਰਤ ਹੈ ਤਾਂਕਿ ਦੇਸ਼ ਦੇ ਲੋਕ ਆਜ਼ਾਦੀ ਦਾ ਸਹੀ ਆਨੰਦ ਮਾਣ ਸਕਣ।


author

rajwinder kaur

Content Editor

Related News