ਅਕਾਲੀ ਦਲ ਦੀ ਟਿਕਟ ਸੁਖਤਿਆਰ ਨੂੰ ਦੇਣ ਦੇ ਹੱਕ ''ਚ ਪ੍ਰਕਾਸ਼ ਸਿੰਘ ਬਾਦਲ ਨੂੰ ਮਿਲਿਆ ਵਫ਼ਦ

Friday, Sep 06, 2019 - 05:53 PM (IST)

ਅਕਾਲੀ ਦਲ ਦੀ ਟਿਕਟ ਸੁਖਤਿਆਰ ਨੂੰ ਦੇਣ ਦੇ ਹੱਕ ''ਚ ਪ੍ਰਕਾਸ਼ ਸਿੰਘ ਬਾਦਲ ਨੂੰ ਮਿਲਿਆ ਵਫ਼ਦ

ਮੰਡੀ ਘੁਬਾਇਆ (ਕੁਲਵੰਤ) - ਜਲਾਲਾਬਾਦ ਤੋਂ ਸ਼੍ਰੋਮਣੀ ਅਕਾਲੀ ਦਲ ਦੀ ਸੀਟ 'ਤੇ ਦਾਅਵੇਦਾਰਾਂ ਦੀ ਕਤਾਰ ਲੱਗੀ ਹੋਈ ਹੈ ਅਤੇ ਹਰੇਕ ਉਮੀਦਵਾਰ ਆਪੋ-ਆਪਣੀ ਦਾਅਵੇਦਾਰੀ ਮਜ਼ਬੂਤ ਕਰਨ 'ਚ ਲੱਗਾ ਹੋਇਆ ਹੈ। ਟਿਕਰ ਦੇ ਸਬੰਧ 'ਚ ਵੱਖ-ਵੱਖ ਪਿੰਡਾਂ ਦੇ ਸਰਪੰਚਾਂ ਤੇ ਅਹੁਦੇਦਾਰਾਂ ਦਾ ਇਕ ਵਫ਼ਦ ਪਿੰਡ ਬਾਦਲ 'ਚ ਪ੍ਰਕਾਸ਼ ਸਿੰਘ ਬਾਦਲ ਨੂੰ ਮਿਲਿਆ। ਜਾਣਕਾਰੀ ਦਿੰਦੇ ਹੋਏ ਬਗੀਚਾ ਸਿੰਘ ਸਰਪੰਚ, ਸੁੱਚਾ ਸਿੰਘ ਸਰਪੰਚ, ਜਗਸੀਰ ਸਿੰਘ ਸਰਪੰਚ ਆਦਿ ਨੇ ਦੱਸਿਆ ਕਿ ਵੱਖ-ਵੱਖ ਪਿੰਡਾਂ ਦੇ ਸਰਪੰਚ-ਪੰਚ ਇਕੱਠੇ ਹੋ ਕੇ ਅੱਜ ਪਿੰਡ ਬਾਦਲ ਵਿਖੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਮਿਲੇ ਅਤੇ ਉਨ੍ਹਾਂ ਨੂੰ ਲੈਕਚਰਾਰ ਸੁਖਤਿਆਰ ਸਿੰਘ ਨੂੰ ਟਿਕਟ ਦੇਣ ਦੀ ਮੰਗ ਕੀਤੀ। ਉਨ੍ਹਾਂ ਦੱਸਿਆ ਕਿ ਲੈਕਚਰਾਰ ਸੁਖਤਿਆਰ ਸਿੰਘ ਦੇ ਪਿਤਾ ਜੀ ਲੰਮੇ ਸਮੇਂ ਤੋਂ ਅਕਾਲੀ ਦਲ ਦਾ ਸਾਥ ਦੇ ਰਹੇ ਹਨ ਤੇ ਉਨ੍ਹਾਂ ਦਾ ਪਾਰਟੀ 'ਚ ਚੰਗਾ ਅਸਰ ਰਸੂਖ ਹੈ। ਪ੍ਰਕਾਸ਼ ਸਿੰਘ ਬਾਦਲ ਨੇ ਵਫਦ ਦੀ ਮੰਗ ਮੰਨਣ ਦਾ ਭਰੋਸਾ ਦਿੱਤਾ। ਇਸ ਮੌਕੇ ਦੇਸ ਰਾਜ ਕੰਬੋਜ, ਗੁਰਜੰਟ ਸਿੰਘ, ਰੇਸ਼ਮ ਸਿੰਘ ਮੈਂਬਰ, ਅਸ਼ੋਕ ਸਿੰਘ ਮੈਂਬਰ, ਪ੍ਰੀਤਮ ਸਿੰਘ ਸਰਪੰਚ ਆਦਿ ਹਾਜ਼ਰ ਸਨ।


author

rajwinder kaur

Content Editor

Related News