ਬਾਈਕ ਸਵਾਰਾਂ ਨੇ ਰੇਹੜੀ ਤੋਂ ਨਿੰਬੂ ਲੈ ਰਹੇ ਵਿਅਕਤੀ ਦਾ ਖੋਹਿਆ ਮੋਬਾਇਲ

Wednesday, Jun 26, 2019 - 05:47 PM (IST)

ਬਾਈਕ ਸਵਾਰਾਂ ਨੇ ਰੇਹੜੀ ਤੋਂ ਨਿੰਬੂ ਲੈ ਰਹੇ ਵਿਅਕਤੀ ਦਾ ਖੋਹਿਆ ਮੋਬਾਇਲ

ਜਲਾਲਾਬਾਦ (ਸੇਤੀਆ) - ਸਥਾਨਕ ਸ਼ਹਿਰ ਦੇ ਟਾਂਗੇ ਵਾਲਾ ਚੌਂਕ ਨੇੜੇ ਬਾਈਕ ਸਵਾਰ ਨੌਜਵਾਨਾਂ ਵਲੋਂ ਰੇਹੜੀ 'ਤੇ ਨਿੰਬੂ ਲੈਣ ਲਈ ਖੜ੍ਹੇ ਵਿਅਕਤੀ ਤੋਂ ਝਪਟਾ ਮਾਰ ਕੇ ਮੋਬਾਇਲ ਖੋਹ ਲੈਣ ਦਾ ਮਾਮਲਾ ਸਾਹਮਣੇ ਆਇਆ ਹੈ। ਲੁਟੇਰਿਆਂ ਨੂੰ ਕਾਬੂ ਕਰਨ ਤੋਂ ਬਾਅਦ ਲੋਕਾਂ ਨੇ ਉਨ੍ਹਾਂ ਦੀ ਛਿੱਤਰ ਪਰੇਡ ਕਰਕੇ ਪੁਲਸ ਹਵਾਲੇ ਕਰ ਦਿੱਤਾ। ਜਾਣਕਾਰੀ ਦਿੰਦਿਆਂ ਰਾਹੁਲ ਕੁਮਾਰ ਪੁੱਤਰ ਜਗਦੀਸ਼ ਕੁਮਾਰ ਨੇ ਦੱਸਿਆ ਕਿ ਉਹ ਨਿੰਬੂ ਲੈਣ ਲਈ ਰੇਹੜੀ 'ਤੇ ਖੜ੍ਹਾ ਸੀ ਕਿ ਉਸ ਨੂੰ ਕਿਸੇ ਦਾ ਫੋਨ ਆ ਗਿਆ। ਜਿਵੇ ਹੀ ਉਹ ਮੋਬਾਇਲ ਕੰਨ ਨੂੰ ਲਗਾਉਣ ਲੱਗਾ ਤਾਂ ਪਿੱਛੋਂ ਦੀ ਬਾਈਕ ਸਵਾਰ ਦੋ ਨੌਜਵਾਨਾਂ ਨੇ ਝਪਟਾ ਮਾਰ ਕੇ ਉਸ ਦਾ ਫੋਨ ਖੋਹ ਲਿਆ ਅਤੇ ਫਰਾਰ ਹੋ ਗਏ। ਉਸ ਨੇ ਆਪਣੀ ਐਕਟਿਵਾ ਉਨ੍ਹਾਂ ਦੇ ਪਿੱਛੇ ਲਗਾ ਲਈ ਅਤੇ ਸੇਠੀ ਹਸਪਤਾਲ ਨੇੜੇ ਲੋਕਾਂ ਨੇ ਉਨ੍ਹਾਂ ਨੂੰ ਕਾਬੂ ਕਰ ਲਿਆ, ਜਿਨ੍ਹਾਂ ਨੇ ਕੁੱਟਮਾਰ ਕਰਨ ਤੋਂ ਬਾਅਦ ਉਸ ਨੂੰ ਪੁਲਸ ਹਵਾਲੇ ਕਰ ਦਿੱਤਾ।


author

rajwinder kaur

Content Editor

Related News