''ਜੇਲਾਂ ''ਚ ਬੰਦ ਸਿੱਖਾਂ ਦੇ ਕੱਕਾਰਾਂ ਦੀ ਬੇਅਦਬੀ ਬਰਦਾਸ਼ਤ ਨਹੀਂ ਕੀਤੀ ਕੀਤੀ ਜਾ ਸਕਦੀ''

12/19/2019 12:15:56 PM

ਕਿਸ਼ਨਪੁਰਾ ਕਲਾਂ (ਹੀਰੋ): ਦਮਦਮੀ ਟਕਸਾਲ ਦੇ ਮੁਖੀ ਅਤੇ ਸੰਤ ਸਮਾਜ ਦੇ ਪ੍ਰਧਾਨ ਸੰਤ ਗਿਆਨੀ ਹਰਨਾਮ ਸਿੰਘ ਖਾਲਸਾ ਨੇ ਪੰਜਾਬ ਦੀਆਂ ਜੇਲਾਂ 'ਚ ਤਲਾਸ਼ੀ ਦੇ ਨਾਂ 'ਤੇ ਸੁਰੱਖਿਆ ਮੁਲਾਜ਼ਮਾਂ ਵੱਲੋਂ ਸਿੱਖ ਕੈਦੀਆਂ ਦੀਆਂ ਦਸਤਾਰਾਂ ਅਤੇ ਕੱਕਾਰਾਂ ਆਦਿ ਦੀ ਸਿਗਰਟ, ਬੀੜੀਆਂ ਅਤੇ ਹੋਰਨਾਂ ਕਾਰਣਾਂ ਕਰ ਕੇ ਗੰਦੇ ਹੋਏ ਹੱਥਾਂ ਦੀ ਛੋਹ ਨਾਲ ਹੋ ਰਹੀ ਬੇਅਦਬੀ ਦਾ ਸਖਤ ਨੋਟਿਸ ਲੈਂਦਿਆਂ ਕਿਹਾ ਕਿ ਧਾਰਮਕ ਭਾਵਨਾਵਾਂ ਨਾਲ ਸਬੰਧਤ ਇਸ ਮਾਮਲੇ ਦੇ ਹੱਲ ਲਈ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਜੇਲ ਮੰਤਰੀ ਨਿੱਜੀ ਦਿਲਚਸਪੀ ਦਿਖਾਉਣ।

ਉਨ੍ਹਾਂ ਨੇ ਕਿਹਾ ਕਿ ਸੀ. ਆਰ. ਪੀ. ਐੱਫ. ਹਵਾਲੇ ਕੀਤੀਆਂ ਪੰਜਾਬ ਦੀਆਂ ਕਪੂਰਥਲਾ, ਅੰਮ੍ਰਿਤਸਰ, ਪਟਿਆਲਾ ਅਤੇ ਖਾਸ ਕਰ ਕੇ ਲੁਧਿਆਣਾ ਦੀ ਜੇਲਾਂ 'ਚ ਤਾਇਨਾਤ ਅਰਧ ਸੁਰੱਖਿਆ ਬਲ ਦੇ ਮੁਲਾਜ਼ਮ ਜ਼ਿਆਦਾ ਪ੍ਰਵਾਸੀ ਹੋਣ ਕਰ ਕੇ ਸਿੱਖ ਧਰਮ ਰੀਤਾਂ ਤੋਂ ਅਣਜਾਣ ਹਨ, ਜਿਸ ਕਰ ਕੇ ਜੇਲਾਂ 'ਚ ਦਸਤਾਰਾਂ ਅਤੇ ਕੇਸ ਕੱਕਾਰਾਂ ਦੀ ਬੇਅਦਬੀ ਹੋਣ ਨਾਲ ਸਿੱਖ ਕੈਦੀਆਂ ਦੀਆਂ ਧਾਰਮਕ ਭਾਵਨਾਵਾਂ ਨੂੰ ਠੇਸ ਪਹੁੰਚਣ ਦੀਆਂ ਸੂਚਨਾਵਾਂ ਮਿਲ ਰਹੀਆਂ ਹਨ। ਜੇਕਰ ਬੇਅਦਬੀ ਨੂੰ ਨਾ ਰੋਕਿਆ ਗਿਆ ਤਾਂ ਸਿੱਖ ਕੈਦੀਆਂ 'ਚ ਰੋਸ ਵਧਣ ਨਾਲ ਧਾਰਮਕ ਭਾਵਨਾਵਾਂ ਨੂੰ ਭਾਰੀ ਠੇਸ ਪਹੁੰਚ ਸਕਦੀ ਹੈ। ਗਿਆਨੀ ਹਰਨਾਮ ਸਿੰਘ ਖਾਲਸਾ ਨੇ ਕਿਹਾ ਕਿ ਸੀ. ਆਰ. ਪੀ. ਐੱਫ. ਦੇ ਪ੍ਰਵਾਸੀ ਮੁਲਾਜ਼ਮਾਂ ਨੂੰ ਸਿੱਖ ਧਰਮ ਦੀ ਪਬਲਿਕ ਡੀਲਿੰਗ ਦਿੱਤੀ ਜਾਵੇ।


Shyna

Content Editor

Related News