ਵੱਡੀ ਗਿਣਤੀ 'ਚ ਸਮਾਜ ਸੇਵੀ 'ਆਪ' 'ਚ ਹੋਏ ਸ਼ਾਮਲ, ਭਗਵੰਤ ਮਾਨ ਨੇ ਕੀਤਾ ਸੁਆਗਤ

Thursday, Feb 03, 2022 - 02:46 PM (IST)

ਚੰਡੀਗੜ੍ਹ : ਭਗਵੰਤ ਮਾਨ ਨੇ ਅੱਜ ਚੰਡੀਗੜ੍ਹ ਵਿਖੇ ਪ੍ਰੈੱਸ ਕਾਨਫਰੰਸ ਕਰਦਿਆਂ ਦੱਸਿਆ ਕਿ ਕਾਂਗਰਸ ਪਾਰਟੀ ਦੇ ਉਮੀਦਵਾਰ ਲਗਾਤਾਰ ਆਪਣੀ ਪਾਰਟੀ ਛੱਡ ਕੇ ਆਮ ਆਦਮੀ ਪਾਰਟੀ ’ਚ ਸ਼ਾਮਲ ਹੋ ਰਹੇ ਹਨ। ਮਾਨ ਨੇ ਦੱਸਿਆ ਕਿ ਖਰੜ ਤੋਂ ਸੀਨੀਅਰ ਆਗੂ ਜਗਮੋਹਨ ਸਿੰਘ ਕੰਗ ਜੋ ਕੈਬਨਿਟ ’ਚ 3 ਵਾਰ ਮੰਤਰੀ ਰਹੇ ਚੁੱਕੇ ਹਨ ਉਨ੍ਹਾਂ ਨੇ ਕਾਂਗਰਸ ਪਾਰਟੀ ਨੂੰ ਅਲਵਿਦਾ ਕਹਿ ਕੇ ਆਮ ਆਦਮੀ ਪਾਰਟੀ ਦਾ ਪੱਲਾ ਫੜ੍ਹ ਲਿਆ ਹੈ। ਉਨ੍ਹਾਂ ਦੇ ਨਾਲ ਉਨ੍ਹਾਂ ਦੇ ਦੋਵੇਂ ਪੁੱਤਰ ਅਮਰਿੰਦਰ ਸਿੰਘ ਅਤੇ ਯਾਦਵਿੰਦਰ ਸਿੰਘ ਜੋ ਯੂਥ ਕਾਂਗਰਸ ਪਾਰਟੀ ਦੇ ਮੈਂਬਰ ਸਨ ਉਨ੍ਹਾਂ ਨੇ ਵੀ ਆਪਣੇ ਪਿਤਾ ਨਾਲ ਆਮ ਆਦਮੀ ਪਾਰਟੀ ਦਾ ਹੱਥ ਫੜਿਆ ਹੈ।

ਇਹ ਵੀ ਪੜ੍ਹੋ : ਇੱਟਾਂ ਮਾਰ ਕੇ ਕੀਤਾ ਔਰਤ ਦਾ ਕਤਲ, 1 ਜ਼ਖਮੀਂ

ਮਾਨ ਨੇ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕੰਗ ਸਾਹਿਬ ਨੇ ਮੋਰਿੰਡਾ, ਖਰੜ ਅਤੇ ਚਮਕੌਰ ਸਾਹਿਬ ਤੋਂ ਵੱਡੀ ਗਿਣਤੀ ’ਚ ਲੋਕਾਂ ਦਾ ਵਿਸ਼ਵਾਸ ਕਾਇਮ ਕੀਤਾ ਹੋਇਆ ਹੈ ਅਤੇ ਉਨ੍ਹਾਂ ਨੂੰ ਯਕੀਨ ਹੈ ਕਿ ਉਹ ਇਸ ਵਾਰ ਵੀ ਵੋਟਾਂ ਦੀ ਵੱਡੀ ਗਿਣਤੀ ’ਚ ਜਿੱਤ ਕੇ ਆਮ ਆਦਮੀ ਦੀ ਝੋਲੀ ਪਾਉਣਗੇ। ਇਸ ਮੌਕੇ ਉਨ੍ਹਾਂ ਦੇ ਨਾਲ ਪੰਜਾਬ ਮਾਮਲਿਆਂ ਦੇ ਇੰਚਾਰਜ ਰਾਘਵ ਚੱਢਾ, ਖਰੜ ਤੋਂ ਉਮੀਦਵਾਰ ਅਨਮੋਲ ਗਗਨ ਮਾਨ, ਕੇ.ਕੇ. ਸਹਿਗਲ ਪਟਿਆਲਾ ਤੋਂ ਅਤੇ ਹਰਸੁਖਵਿੰਦਰ ਸਿੰਘ ਬੱਬੀ ਵੀ ਮੌਜੂਦ ਸਨ। ਇਸ ਮੌਕੇ ਨਵਾਂ ਗਰਾਂਓ ਮਿਊਂਸਪਲ ਕੌਂਸਲ ਦੇ ਸਾਬਕਾ ਪ੍ਰਧਾਨ ਤੇ ਮੌਜੂਦਾ ਕੌਸਲਰ ਗੁਰਪ੍ਰੀਤ ਸਿੰਘ ਪੱਪੀ, ਸਾਬਕਾ ਐਮ.ਸੀ. ਜਗਤਾਰ ਸਿੰਘ ਭੱਟੀ, ਸਾਬਕਾ ਸਰਪੰਚ ਨਿਰਮਲ ਸਿੰਘ, ਪੰਜਾਬੀ ਗਾਇਕ ਲਖਬੀਰ ਸੈਣੀ, ਬਾਬਾ ਰਾਮ ਸਿੰਘ ਅਭੀਪੁਰ, ਜਗਤਾਰ ਨਾਡਾ, ਲਾਲੀ ਸੰਗਾਲਾ ਅਤੇ ਸੁਰਜੀਤ ਸਿੰਘ ਮਸਤਗੜ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ। 

ਇਹ ਵੀ ਪੜ੍ਹੋ : ਮੋਦੀ ਦੇ ਇਸ਼ਾਰਿਆਂ ’ਤੇ ਚੱਲ ਰਹੇ ਹਨ ਕੇਜਰੀਵਾਲ : ਰਵਨੀਤ ਬਿੱਟੂ

ਜਗਮੋਹਨ ਕੰਗ ਨੇ ਕਾਂਗਰਸ ਪ੍ਰਤੀ ਨਾਰਾਜ਼ਗੀ ਜ਼ਾਹਿਰ ਕਰਦੇ ਹੋਏ ਕਿਹਾ ਕਿ ਕਾਂਗਰਸ ਨੇ ਮੇਰੀ ਪਿੱਠ ’ਤੇ ਛੁਰਾ ਮਾਰਿਆ ਹੈ। ਉਨ੍ਹਾਂ ਕਿਹਾ ਕਿ ਮੈਂ ਪਿਛਲੇ 50 ਸਾਲਾਂ ਤੋਂ ਕਾਂਗਰਸ ਪਾਰਟੀ ਨਾਲ ਜੁੜਿਆ ਹੋਇਆ ਹਾਂ ਪਰ ਇਸ ਵਾਰ ਚਰਨਜੀਤ ਸਿੰਘ ਚੰਨੀ ਨੇ ਸ਼ਰਾਬ ਦੇ ਠੇਕੇਦਾਰ ਟਿੰਕੂ ਤਹੇਤਾ ਨੂੰ ਟਿਕਟ ਦੇ ਕੇ ਮੇਰਾ ਵਿਸ਼ਵਾਸ ਤੋੜਿਆ ਹੈ ਪਰ ਹੁਣ ਮੈਂ ਆਮ ਆਦਮੀ ਪਾਰਟੀ ’ਚ ਆ ਕੇ ਬਹੁਤ ਖ਼ੁਸ਼ੀ ਮਹਿਸੂਸ ਕਰ ਰਿਹਾ ਹਾਂ ਅਤੇ ਮੈਂ ਕਾਂਗਰਸ ਨੂੰ ਸਖ਼ਤ ਹੱਥੀਂ ਟੱਕਰ ਦੇਣ ਲਈ ਤਿਆਰ ਹਾਂ।

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


Anuradha

Content Editor

Related News