ਡਰੱਗ ਮਾਮਲੇ ’ਚ ਫਸੇ ਜਗਦੀਸ਼ ਭੋਲਾ ਦੇ ਬਿਆਨ ਮਜੀਠੀਆ ਦੇ ਗਲੇ ਦੀ ਹੱਡੀ ਬਣੇ : ਵੇਰਕਾ
Saturday, Jan 15, 2022 - 12:28 PM (IST)
ਚੰਡੀਗੜ੍ਹ/ਜਲੰਧਰ (ਅਸ਼ਵਨੀ, ਧਵਨ) : ਪੰਜਾਬ ਦੇ ਕੈਬਨਿਟ ਮੰਤਰੀ ਡਾ. ਰਾਜ ਕੁਮਾਰ ਵੇਰਕਾ ਨੇ ਮਜੀਠੀਆ ਡਰੱਗ ਮਾਮਲੇ ’ਤੇ ਬਾਦਲ ਪਰਿਵਾਰ ਸਮੇਤ ਕੇਂਦਰ ਦੀ ਭਾਜਪਾ ਦੀ ਸਰਕਾਰ ਨੂੰ ਲੰਮੇ ਹੱਥੀਂ ਲੈਂਦਿਆਂ ਕਿਹਾ ਕਿ ਜਦੋਂ ਡਰੱਗ ਦਾ ਮੁੱਦਾ ਆਇਆ ਤਾਂ ਕੇਂਦਰ ’ਚ ਭਾਜਪਾ ਦੀ ਸਰਕਾਰ ਸੀ, ਉਨ੍ਹਾਂ ਦੀ ਭੈਣ ਕੇਂਦਰ ’ਚ ਮੰਤਰੀ ਸੀ। ਜੀਜਾ ਪੰਜਾਬ ਦੇ ਗ੍ਰਹਿ ਮੰਤਰੀ ਸਨ।
ਇਹ ਵੀ ਪੜ੍ਹੋ : ਸਰਹੱਦ ਨੇੜਿਓਂ ਬਰਾਮਦ RDX ਨਾਲ ਬਣ ਸਕਦੇ ਸੀ 3 ਵਿਸਫੋਟਕ ਤੇ 1 ਅਗਨੀਬੰਬ, ਚੌਕਸੀ ਨਾਲ ਟਲੀ ਵੱਡੀ ਵਾਰਦਾਤ
ਉਨ੍ਹਾਂ ਕਿਹਾ ਕਿ ਡਰੱਗ ਮਾਮਲੇ ’ਚ ਫਸੇ ਜਗਦੀਸ਼ ਭੋਲਾ ਦੇ ਬਿਆਨ ਬਿਕਰਮ ਮਜੀਠੀਆ ਦੇ ਗਲੇ ਦੀ ਹੱਡੀ ਬਣੇ ਹੋਏ ਹਨ। ਵਜ਼ੀਫ਼ਾ ਘਪਲਾ ਮਾਮਲੇ ’ਤੇ ਡਾ. ਵੇਰਕਾ ਨੇ ਕਿਹਾ ਕਿ ਦਲਿਤ ਲੋਕਾਂ ਨਾਲ ਧੋਖਾ ਨਹੀਂ ਕੀਤਾ ਜਾਵੇਗਾ, ਘਪਲੇ ’ਚ ਸ਼ਾਮਲ ਲੋਕਾਂ ਨੂੰ ਮੁਆਫ਼ ਨਹੀਂ ਕੀਤਾ ਗਿਆ ਅਤੇ ਉਨ੍ਹਾਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ। ਪੰਜਾਬ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਚੱਲ ਰਹੇ ਸਿਆਸੀ ਜਨੂੰਨ ’ਤੇ ਡਾ. ਵੇਰਕਾ ਨੇ ਕਿਹਾ ਕਿ ਕਾਂਗਰਸ ਚਾਂਦੀ ਦਾ ਸਿੱਕਾ ਹੈ ਤੇ ਦੂਜੇ ਪਾਸੇ ਪੰਜਾਬ ’ਚ ਚਿੱਲੜ ਪਾਰਟੀ ਹੈ। ਇਹ ਇਕ ਅਜਿਹੀ ਪਾਰਟੀ ਹੈ, ਜਿਹੜੀ ਇੱਟਾਂ-ਪੱਥਰ ਇਕੱਠੇ ਕਰ ਕੇ ਕਬੀਲਾ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਕਾਂਗਰਸ ਸਾਂਝੀ ਲੀਡਰਸ਼ਿਪ ਨਾਲ ਚੋਣ ਮੈਦਾਨ ’ਚ ਹੈ।
ਪੜ੍ਹੋ ਇਹ ਵੀ ਖ਼ਬਰ - ਗੁਰਦਾਸਪੁਰ ’ਚ ਵੱਡੀ ਵਾਰਦਾਤ: ਪੈਸੇ ਨਾ ਦੇਣ ’ਤੇ ਨਸ਼ੇੜੀ ਪੁੱਤ ਨੇ ਪਿਓ ’ਤੇ ਕੀਤਾ ਹਮਲਾ, ਵੱਢਿਆ ਗੁੱਟ
ਆਪਣੇ ਮੰਤਰਾਲੇ ਦੀਆਂ ਪ੍ਰਾਪਤੀਆਂ ਗਿਣਾਉਂਦਿਆਂ ਡਾ. ਵੇਰਕਾ ਨੇ ਪੰਜਾਬ ਦੀ ਪਟਿਆਲਾ ਲੈਬ ਨੂੰ ਕੋਵਿਡ ਟੈਸਟ ’ਚ ਦੇਸ਼ ਭਰ ’ਚ ਪਹਿਲੇ ਨੰਬਰ ’ਤੇ ਰੱਖਿਆ ਹੈ ਅਤੇ ਕੋਰੋਨਾ ਦੀ ਦੂਸਰੀ ਲਹਿਰ ਦੌਰਾਨ ਪੰਜਾਬ ਸਰਕਾਰ ਕੋਵਿਡ ਦੇ ਇਲਾਜ ’ਚ ਪੂਰੇ ਦੇਸ਼ ’ਚ ਪਹਿਲੇ ਨੰਬਰ ’ਤੇ ਰਹੀ ਹੈ। ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਪੰਜਾਬ ਬਹੁ-ਮੁੱਲ ਬੁਨਿਆਦੀ ਢਾਂਚਾ ਯੋਜਨਾਵਾਂ ’ਚ ਪੂਰੇ ਦੇਸ਼ ’ਚ ਸਭ ਤੋਂ ਅੱਗੇ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ