ਹੋ ਰਹੀ ਕਣਕ ਚੋਰੀ ਨੂੰ ਰੋਕਣ ਤੇ ਇੰਸਪੈਕਟਰਾਂ ਦੀ ਕੀਤੀ ਕੁੱਟਮਾਰ, DC ਵੱਲੋਂ ਜਾਂਚ ਦੇ ਹੁਕਮ
Monday, May 05, 2025 - 09:39 PM (IST)

ਬੁਢਲਾਡਾ (ਬਾਂਸਲ) ਖ੍ਰੀਦ ਕੇਂਦਰਾਂ ਤੋਂ ਢੋਆ ਢੁਆਈ ਦੌਰਾਨ ਹੋ ਰਹੀ ਕਣਕ ਦੀ ਚੋਰੀ ਨੂੰ ਰੋਕਣ ਦੀ ਕੋਸ਼ਿਸ਼ ਕਰਨ ਵਾਲੇ ਪਨਸਪ ਦੇ ਦੋ ਇੰਸਪੈਕਟਰਾਂ ਦੀ ਅਣਪਛਾਤੇ ਵਿਅਕਤੀਆਂ ਵੱਲੋਂ ਕੁੱਟਮਾਰ ਕਰਨ ਦਾ ਮਾਮਲਾ ਧਿਆਨ ਵਿੱਚ ਆਉਣ ਤੋਂ ਬਾਅਦ ਡਿਪਟੀ ਕਮਿਸ਼ਨਰ ਮਾਨਸਾ ਵੱਲੋਂ ਪੁਲਿਸ ਨੂੰ ਜਾਂਚ ਦੇ ਆਦੇਸ਼ ਦਿੱਤੇ ਗਏ ਹਨ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਪਨਸਪ ਦੇ ਇੰਸਪੈਕਟਰ ਰਸਪ੍ਰੀਤ ਸਿੰਘ ਅਤੇ ਚਰਨਜੀਤ ਕੁਮਾਰ ਨੇ ਦੱਸਿਆ ਕਿ ਬੋਹਾ ਮੰਡੀ ਵਿੱਚ ਖ੍ਰੀਦ ਕਰਨ ਜਾ ਰਹੇ ਸਨ ਤਾਂ ਰਸਤੇ ਵਿੱਚ ਜੋ ਕਿ ਬੋਹਾ ਮੰਡੀ ਵਿੱਚੋਂ ਕਣਕ ਲੋਡ ਕਰਕੇ ਪਨਸਪ ਦੇ ਗੋਦਾਮ ਵਿੱਚ ਜਾਂਦੇ ਹੋਏ ਰਸਤੇ ਵਿੱਚ ਕਣਕ ਦੇ ਗੱਟੇ ਚੋਰੀ ਕਰ ਰਿਹਾ ਸੀ।
ਸਾਡੇ ਵੱਲੋਂ ਇਸ ਦਾ ਵਿਰੋਧ ਕਰਨ ਤੇ ਮੂੰਹ ਢੱਕੇ ਹੋਏ ਅਣਪਛਾਤੇ ਦੋ ਵਿਅਕਤੀਆਂ ਨੇ ਸਾਡੀ ਕੁੱਟਮਾਰ ਕਰਦਿਆਂ ਮੇਰੀ ਦਸਤਾਰ ਅਤੇ ਕਕਾਰਾਂ ਦੀ ਬੇਅਦਬੀ ਕੀਤੀ। ਇਹ ਮਾਮਲਾ ਡਿਪਟੀ ਕਮਿਸ਼ਨਰ ਦੇ ਧਿਆਨ ਵਿੱਚ ਲਿਆ ਕੇ ਇਨਸਾਫ ਦੀ ਮੰਗ ਕਰਦਿਆਂ ਕਿਹਾ ਕਿ ਜੇਕਰ ਉਨ੍ਹਾਂ ਨੂੰ ਇਨਸਾਫ ਨਾ ਮਿਲਿਆ ਤਾਂ ਖ੍ਰੀਦ ਏਜੰਸੀ ਦੇ ਇੰਸਪੈਕਟਰਾਂ ਨੇ ਅਣਮਿੱਥੇ ਹੜਤਾਲ ਕਰਨ ਲਈ ਮਜਬੂਰ ਹੋਣਗੇ। ਜਿਸ ਕਾਰਨ ਖ੍ਰੀਦ ਏਜੰਸੀਆਂ ਦੇ ਮੁਲਾਜਮਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਉਨ੍ਹਾਂ ਮੰਗ ਕੀਤੀ ਕਿ ਕੁੱਟਮਾਰ ਕਰਨ ਅਤੇ ਬੇਅਦਬੀ ਕਰਨ ਵਾਲਿਆਂ ਨੂੰ ਤੁਰੰਤ ਗ੍ਰਿਫਤਾਰ ਕਰਕੇ ਬਣਦਾ ਇਨਸਾਫ ਦਿੱਤਾ ਜਾਵੇ।