ਨਸ਼ੇ ਵਾਲੇ ਪਦਾਰਥਾਂ ਸਣੇ 4 ਦਬੋਚੇ

10/17/2018 12:41:06 AM

ਸੰਗਰੂਰ, (ਵਿਵੇਕ ਸਿੰਧਵਾਨੀ, ਰਵੀ)– ਨਾਰਕੋਟਿਕ ਸੈੱਲ ਸੰਗਰੂਰ ਦੇ ਸਹਾਇਕ ਥਾਣੇਦਾਰ ਸੁਖਦੇਵ ਸਿੰਘ ਨੇ ਆਦਮਵਾਲ ਰੋਡ ਮਾਲੇਰਕੋਟਲਾ ਤੋਂ ਮੁਹੰਮਦ ਜਾਵੇਦ ਵਾਸੀ ਬਰਕਤਪੁਰਾ ਨੂੰ 19 ਗ੍ਰਾਮ ਹੈਰੋਇਨ ਸਣੇ ਗ੍ਰਿਫਤਾਰ ਕਰਦੇ ਹੋਏ ਥਾਣਾ ਸਿਟੀ-1 ਮਾਲੇਰਕੋਟਲਾ ’ਚ ਕੇਸ ਦਰਜ ਕੀਤਾ। ਥਾਣਾ ਸਿਟੀ-2 ਮਾਲੇਰਕੋਟਲਾ ਦੇ ਸਹਾਇਕ ਥਾਣੇਦਾਰ ਹਰਮੀਤ ਸਿੰਘ ਨੇ  ਕਰੀਬ ਡੇਢ ਵਜੇ ਫਾਇਰ ਬ੍ਰਿਗੇਡ ਦਫਤਰ ਮਾਲੇਰਕੋਟਲਾ ਨੇਡ਼ੇ ਇਕ ਕਾਰ ’ਚੋਂ 20 ਕਿਲੋ ਭੁੱਕੀ ਬਰਾਮਦ ਕਰਦੇ ਹੋਏ  ਮੁਹੰਮਦ ਕਾਸੀਮ ਨੂੰ ਗ੍ਰਿਫਤਾਰ ਕੀਤਾ ਜਦੋਂਕਿ ਮੇਹਤਾਬ ਅਤੇ ਮੁਹੰਮਦ ਇਕਬਾਲ ਭੱਜਣ ’ਚ ਕਾਮਯਾਬ ਹੋ ਗਏ। ਥਾਣਾ ਸ਼ੇਰਪੁਰ ਦੇ ਸਹਾਇਕ ਥਾਣੇਦਾਰ ਪਰਮਜੀਤ ਸਿੰਘ ਨੇ ਗਸ਼ਤ ਦੌਰਾਨ ਮੁਖਬਰ ਖਾਸ ਦੀ ਸੂਚਨਾ ਦੇ ਆਧਾਰ ’ਤੇ 120 ਬੋਤਲਾਂ ਠੇਕਾ ਸ਼ਰਾਬ ਦੇਸੀ ਹਰਿਆਣਾ ਬਰਾਮਦ ਕੀਤੀਆਂ ਜਦੋਂਕਿ ਸੁਖਵਿੰਦਰ ਸਿੰਘ ਵਾਸੀ ਖਲੀਲਪੱਤੀ ਸ਼ੇਰਪੁਰ ਦੀ ਗ੍ਰਿਫਤਾਰੀ ਅਜੇ ਬਾਕੀ ਹੈ। ਐਂਟੀ ਨਾਰਕੋਟਿਕ ਸੈੱਲ ਸੰਗਰੂਰ ਦੇ ਸਹਾਇਕ ਥਾਣੇਦਾਰ ਗੁਰਦਰਸ਼ਨ ਸਿੰਘ ਨੇ ਪਿੰਡ ਲੱਡੀ ਨੇਡ਼ੇ ਮੁਖਬਰ ਖਾਸ ਦੀ ਸੂਚਨਾ ਦੇ ਆਧਾਰ ’ਤੇ ਰੇਡ ਕਰਦਿਆਂ  ਗੁਰਵਿੰਦਰ ਸਿੰਘ ਵਾਸੀ ਲੱਡੀ ਨੂੰ 40 ਲੀਟਰ ਲਾਹਣ ਸਣੇ ਕਾਬੂ ਕਰਦਿਆਂ ਥਾਣਾ ਸਦਰ ਸੰਗਰੂਰ ’ਚ ਕੇਸ ਦਰਜ ਕੀਤਾ। ਥਾਣਾ ਲਹਿਰਾ ਦੇ ਹੌਲਦਾਰ ਸੁਖਵਿੰਦਰ ਸਿੰਘ ਨੇ  ਪਰਵਿੰਦਰ ਸਿੰਘ ਵਾਸੀ ਭੂਟਾਲ ਕਲਾਂ ਨੂੰ 24 ਬੋਤਲਾਂ ਠੇਕਾ ਸ਼ਰਾਬ ਦੇਸੀ ਹਰਿਆਣਾ ਸਣੇ ਕਾਬੂ ਕੀਤਾ। 
 


Related News