ਘਰ ਬੁਲਾ ਕੇ ਕੀਤੀ ਕੁੱਟ-ਮਾਰ ''ਚ ਜ਼ਖਮੀ ਵਿਅਕਤੀ ਦੀ ਇਲਾਜ ਦੌਰਾਨ ਮੌਤ

Sunday, Sep 08, 2019 - 06:40 PM (IST)

ਘਰ ਬੁਲਾ ਕੇ ਕੀਤੀ ਕੁੱਟ-ਮਾਰ ''ਚ ਜ਼ਖਮੀ ਵਿਅਕਤੀ ਦੀ ਇਲਾਜ ਦੌਰਾਨ ਮੌਤ

ਫਿਰੋਜ਼ਪੁਰ (ਮਲਹੋਤਰਾ)-ਆਪਣੇ ਜੀਜੇ ਨੂੰ ਘਰ ਬੁਲਾ ਕੇ ਉਸ ਨਾਲ ਕੁੱਟ-ਮਾਰ ਕਰ ਕੇ ਜਾਨੋਂ ਮਾਰਨ ਵਾਲੀ ਸਾਲੀ ਅਤੇ ਉਸ ਦੇ 3 ਸਾਥੀਆਂ ਖਿਲਾਫ ਥਾਣਾ ਕੁਲਗੜ੍ਹੀ ਦੀ ਪੁਲਸ ਨੇ ਕਤਲ ਦਾ ਪਰਚਾ ਦਰਜ ਕੀਤਾ ਹੈ। ਇੰਸਪੈਕਟਰ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਮ੍ਰਿਤਕ ਮਲਕੀਤ ਸਿੰਘ ਦੇ ਭਰਾ ਗੁਰਭਜਨ ਸਿੰਘ ਸੋਮੀ ਪਿੰਡ ਮੱਲਵਾਲ ਜਦੀਦ ਦੇ ਬਿਆਨਾਂ ਦੇ ਆਧਾਰ 'ਤੇ ਮੁਲਜ਼ਮਾਂ ਖਿਲਾਫ ਪਰਚਾ ਦਰਜ ਕਰਨ ਤੋਂ ਬਾਅਦ ਉਨ੍ਹਾਂ ਦੀ ਭਾਲ ਕੀਤੀ ਜਾ ਰਹੀ ਹੈ। ਇੰਸਪੈਕਟਰ ਅਨੁਸਾਰ ਗੁਰਭਜਨ ਸਿੰਘ ਨੇ ਦੱਸਿਆ ਕਿ ਉਸ ਦਾ ਭਰਾ ਮਲਕੀਤ ਸਿੰਘ ਆਪਣੀ ਪਤਨੀ ਮਨਜੀਤ ਕੌਰ ਨੂੰ ਆਪਣੀ ਸਾਲੀ ਨਾਨਕੀ ਦੇ ਘਰ ਜਾਣੋਂ ਰੋਕਦਾ ਸੀ ਪਰ ਉਹ ਨਹੀਂ ਹੱਟਦੀ ਸੀ। ਉੁਸ ਨੇ ਦੋਸ਼ ਲਾਏ ਕਿ 6 ਸਤੰਬਰ ਨੂੰ ਨਾਨਕੀ ਨੇ ਮਲਕੀਤ ਨੂੰ ਆਪਣੇ ਘਰ ਬੁਲਾਇਆ, ਜਿਥੇ ਨਾਨਕੀ, ਉਸ ਦੇ ਪਤੀ ਪ੍ਰੀਤਮ ਸਿੰਘ, ਮਨਜੀਤ ਕੌਰ ਅਤੇ ਮੇਵਾ ਸਿੰਘ ਨੇ ਉਸ ਨਾਲ ਕੁੱਟ-ਮਾਰ ਕਰ ਕੇ ਉਸ ਨੂੰ ਜ਼ਖਮੀ ਕਰ ਦਿੱਤਾ। ਗੰਭੀਰ ਜ਼ਖਮੀ ਮਲਕੀਤ ਦਾ ਫਰੀਦਕੋਟ ਮੈਡੀਕਲ ਕਾਲਜ 'ਚ ਇਲਾਜ ਚੱਲ ਰਿਹਾ ਸੀ, ਜਿਥੇ ਉਸ ਦੀ ਮੌਤ ਹੋ ਗਈ।


author

Karan Kumar

Content Editor

Related News