ਭਾਰਤ-ਪਾਕਿ ਸਰਹੱਦ ਤੋਂ ਘੁਸਪੈਠੀਆ ਕਾਬੂ

Sunday, Sep 09, 2018 - 10:30 AM (IST)

ਭਾਰਤ-ਪਾਕਿ ਸਰਹੱਦ ਤੋਂ ਘੁਸਪੈਠੀਆ ਕਾਬੂ

ਮਮਦੋਟ (ਸੰਜੀਵ) - ਭਾਰਤ-ਪਾਕਿ ਸਰਹੱਦ ਤੋਂ ਬੀ.ਐੱਸ.ਐੱਫ. ਦੀ 29 ਬਟਾਲੀਅਨ ਚੌਕੀ ਮੱਬੋ ਦੇ ਬੀ.ਪੀ. ਨੰਬਰ 197/1 ਤੋਂ ਇਕ ਘੁਸਪੈਠੀਏ ਨੂੰ ਕਾਬੂ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਉਕਤ ਘੁਸਪੈਠੀਏ ਦੀ ਤਲਾਸ਼ੀ ਲੈਣ 'ਤੇ ਉਸ ਤੋਂ ਸਾਬਣ ਅਤੇ ਗਲੇ ਦੀ ਚੈਨ ਬਰਾਮਦ ਹੋਈ ਹੈ। 

ਮਿਲੀ ਜਾਣਕਾਰੀ ਅਨੁਸਾਰ ਵਿਅਕਤੀ ਦੀ ਪਛਾਣ 70 ਸਾਲ ਬਜ਼ੁਰਗ ਹਨੀਫ ਪੁੱਤਰ ਅਲਾਦੀਨ ਦੀਨ ਪਿੰਡ ਰਤਨੇ ਵਾਲਾ ਥਾਣਾ ਗੰਡਾ ਸਿੰਘ ਜ਼ਿਲਾ ਕਸੂਰ (ਪਾਕਿ) ਵਜੋਂ ਹੋਈ ਹੈ।


Related News